ਪੰਜਾਬ ਚ 1 ਜੂਨ ਤੋਂ ਹਰੇਕ ਸੋਮਵਾਰ ਪੈਟਰੋਲ ਪੰਪ ਰਿਹਾ ਕਰਨਗੇ ਬੰਦ, ਇਹਨਾਂ ਵਲੋਂ ਹੋ ਗਿਆ ਐਲਾਨ

ਆਈ ਤਾਜ਼ਾ ਵੱਡੀ ਖਬਰ

ਕਰੋਨਾ ਕਾਰਨ ਜਿੱਥੇ ਪਹਿਲਾਂ ਹੀ ਲੋਕਾਂ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰਨਾ ਪੈ ਰਿਹਾ ਹੈ ਉਥੇ ਹੀ ਵਧ ਰਹੀਆ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਕਾਰਣ ਵੀ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਰਸੋਈ ਗੈਸ ਵਿਚ ਹੋਏ ਵਾਧੇ ਨੇ ਵੀ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਦਿਨੋ-ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਦੇ ਚਲਦੇ ਹੋਏ ਲੋਕਾਂ ਨੂੰ ਕਈ ਪ੍ਰੇਸ਼ਾਨੀਆਂ ਆ ਰਹੀਆਂ ਹਨ। ਉਥੇ ਹੀ ਪੈਟਰੋਲ ਪੰਪ ਦੇ ਡੀਲਰਾਂ ਨੂੰ ਵੀ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਤੋਂ ਬਹੁਤ ਸਾਰੇ ਲੋਕ ਅਣਜਾਣ ਹੁੰਦੇ ਹਨ।

ਹੁਣ ਪੰਜਾਬ ਵਿੱਚ ਇੱਕ ਜੂਨ ਤੋਂ ਹਰੇਕ ਸੋਮਵਾਰ ਨੂੰ ਪੈਟਰੋਲ ਪੰਪ ਬੰਦ ਰਿਹਾ ਕਰਨਗੇ ਇਨ੍ਹਾਂ ਵੱਲੋਂ ਹੁਣ ਐਲਾਨ ਹੋ ਗਿਆ ਹੈ। ਹਰ ਇਨਸਾਨ ਨੂੰ ਆਪਣੇ ਕੰਮਕਾਜ ਦੇ ਦੌਰਾਨ ਇੱਕ ਦਿਨ ਛੁੱਟੀ ਦਾ ਚਾਹੀਦਾ ਹੈ। ਇਸ ਨੂੰ ਮੁੱਦੇਨਜ਼ਰ ਰੱਖਦੇ ਹੋਏ ਹੋਣ ਪੰਜਾਬ ਭਰ ਦੇ ਪੈਟਰੋਲੀਅਮ ਡੀਲਰ ਵਪਾਰੀਆਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ। ਜਿਸ ਵਿਚ ਹਫਤੇ ਚ ਇੱਕ ਦਿਨ ਛੁੱਟੀ ਕੀਤੇ ਜਾਣ ਦਾ ਸਰਬ-ਸੰਮਤੀ ਨਾਲ ਫੈਸਲਾ ਵੀ ਕੀਤਾ ਗਿਆ ਹੈ ਜਿਥੇ ਇਹ ਫੈਸਲਾ ਹੁਣ 1 ਜੂਨ ਤੋਂ ਲਾਗੂ ਕੀਤੇ ਜਾਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਜਿਸ ਦੇ ਨਾਲ ਖਰਚਿਆਂ ਦੇ ਬੋਝ ਨੂੰ ਘੱਟ ਕੀਤਾ ਜਾ ਸਕੇਗਾ।

ਛੁੱਟੀ ਨੂੰ ਲੈ ਕੇ ਜਿੱਥੇ ਖ਼ਰਚੇ ਘੱਟ ਹੋਣਗੇ ਉਥੇ ਹੀ ਪੈਟਰੋਲ ਮਾਲਕਾਂ ਦੇ ਕੋਲ ਇੱਕ ਦਿਨ ਛੁੱਟੀ ਦਾ ਹੋਵੇਗਾ। ਜਿੱਥੇ ਪੰਜਾਬ ਦੀਆਂ ਸਾਰੀਆਂ ਪੈਟਰੋਲੀਅਮ ਡੀਲਰਜ਼ ਜਥੇਬੰਦੀਆਂ ਵੱਲੋਂ 31 ਮਈ ਨੂੰ ਨੋ ਪ੍ਰਚੇਜ਼ ਡੇ ਮਨਾਉਣ ਦਾ ਸੱਦਾ ਦਿੱਤਾ ਗਿਆ ਹੈ ਉਥੇ ਹੀ ਸਭ ਵੱਲੋਂ ਇਸਦਾ ਸਮਰਥਨ ਕੀਤਾ ਗਿਆ ਹੈ।

ਇਸ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਵੱਲੋਂ ਦੱਸਿਆ ਗਿਆ ਹੈ ਕਿ ਪੈਟਰੋਲ ਪੰਪ ਡੀਲਰਜ਼ ਕਮਿਸ਼ਨ ਵਿੱਚ ਵਾਧੇ ਦੀ ਮੰਗ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ। ਪਰ ਇਹ ਵਾਧਾ ਕੰਪਨੀਆਂ ਵੱਲੋਂ ਨਹੀਂ ਕੀਤਾ ਗਿਆ ਹੈ ਜਿਸ ਕਾਰਨ ਕਈ ਸਾਲਾਂ ਤੋਂ ਕੀਤੀ ਜਾ ਰਹੀ ਇਸ ਮੰਗ ਤੋਂ ਬਾਅਦ ਹੁਣ ਖਰਚੇ ਪੂਰੇ ਕਰਨੇ ਮੁਸ਼ਕਿਲ ਹੋ ਗਏ ਹਨ ਜਿਸ ਨੂੰ ਦੇਖਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ। ਜਿੱਥੇ ਹੁਣ ਹਫ਼ਤੇ ਵਿੱਚ ਹਰ ਸੋਮਵਾਰ ਪੈਟਰੋਲ ਪੰਪ ਬੰਦ ਕੀਤੇ ਜਾਣਗੇ।