ਆਈ ਤਾਜਾ ਵੱਡੀ ਖਬਰ
ਪੰਜਾਬ ਵਿੱਚ ਜਿੱਥੇ ਲੁੱਟ-ਖੋਹ ਅਤੇ ਹੇਰਾ ਫੇਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਵੱਲੋ ਬਹੁਤ ਸਾਰੀ ਚੌਕਸੀ ਵਰਤੀ ਜਾ ਰਹੀ ਹੈ। ਜਿਸ ਸਦਕਾ ਪੰਜਾਬ ਵਿੱਚ ਅਮਨ ਅਤੇ ਸ਼ਾਂਤੀ ਦਾ ਮਾਹੌਲ ਕਾਇਮ ਰਹਿ ਸਕੇ। ਉੱਥੇ ਹੀ ਬਹੁਤ ਸਾਰੇ ਸ਼ਰਾਰਤੀ ਅਨਸਰਾਂ ਵੱਲੋਂ ਕਿਸੇ ਨਾ ਕਿਸੇ ਘਟਨਾ ਨੂੰ ਅੰ-ਜ਼ਾ-ਮ ਦਿੱਤਾ ਜਾ ਰਿਹਾ ਹੈ। ਪੁਲਿਸ ਵੱਲੋਂ ਜਿੱਥੇ ਫੜੇ ਜਾਂਦੇ ਦੋਸ਼ੀਆਂ ਖਿਲਾਫ਼ ਸਖਤ ਕਾ-ਰ-ਵਾ-ਈ ਕੀਤੀ ਜਾਂਦੀ ਹੈ। ਉਥੇ ਹੀ ਲੋਕਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਲਈ ਕੋਈ ਨਾ ਕੋਈ ਰਸਤਾ ਕੱਢਿਆ ਜਾਂਦਾ ਹੈ। ਅਜਿਹੇ ਲੋਕਾਂ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਵੱਖ ਵੱਖ ਤਰੀਕਿਆਂ ਨਾਲ ਠੱਗਿਆ ਜਾਂਦਾ ਹੈ।
ਹੁਣ ਪੰਜਾਬ ਵਿੱਚ ਅਜਿਹੀ ਠੱਗੀ ਸੁਣ ਕੇ ਹਰ ਕੋਈ ਹੈ-ਰਾ-ਨ ਰਹਿ ਗਿਆ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬਠਿੰਡਾ ਤੋਂ ਸਾਹਮਣੇ ਆਈ ਹੈ ਜਿੱਥੇ ਪੁਲਿਸ ਵੱਲੋਂ ਧੋਖਾਧੜੀ ਕਰਨ ਵਾਲੇ ਦੋ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤ ਕਰਨ ਵਾਲੇ ਪੀੜਤ ਪਰਿਵਾਰ ਵਿੱਚ ਕਰਨੈਲ ਸਿੰਘ ਨਿਵਾਸੀ ਕਿਲੀ ਨਿਹਾਲ ਸਿੰਘ ਵਾਲਾ ਵੱਲੋਂ ਉਹਨਾਂ ਨਾਲ 17 ਲੱਖ 51 ਹਜ਼ਾਰ ਰੁਪਏ ਦੀ ਹੋਈ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ।
ਜਿਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਬੇਟੇ ਨੂੰ ਵਿਦੇਸ਼ ਭੇਜਣ ਦੇ ਲਈ 17 ਲੱਖ 51 ਹਜ਼ਾਰ ਰੁਪਏ ਦਿੱਤੇ ਗਏ ਸਨ। ਕਰਨੈਲ ਸਿੰਘ ਨੇ ਦੱਸਿਆ ਕਿ ਉਹ ਆਪਣੇ ਬੇਟੇ ਨੂੰ ਪੜ੍ਹਾਈ ਦੇ ਲਈ ਵਿਦੇਸ਼ ਭੇਜਣਾ ਚਾਹੁੰਦੇ ਸਨ। ਜਿਸ ਲਈ ਉਨ੍ਹਾਂ ਵੱਲੋਂ ਬਠਿੰਡਾ ਵਿੱਚ ਹੀ ਸੋ ਫੁੱਟੀ ਰੋਡ ਤੇ ਸਥਿਤ ਯੁਨੀਵਰਸਲ ਵੀਜ਼ਾ ਹੱਬ ਦੇ ਇਮੀਗ੍ਰੇਸ਼ਨ ਦਫ਼ਤਰ ਨਾਲ ਰਾਬਤਾ ਕਾਇਮ ਕੀਤਾ ਗਿਆ। ਜਿਸ ਨੂੰ ਦੋ ਵਿਅਕਤੀਆਂ ਵੱਲੋਂ ਚਲਾਇਆ ਜਾ ਰਿਹਾ ਸੀ। ਜਿਨ੍ਹਾਂ ਵਿੱਚ ਸੰਚਾਲਕ ਸਮੀਰ ਖੰਨਾ ਵਾਸੀ ਚੰਡੀਗੜ੍ਹ ਅਤੇ ਦੀਪ ਮੋਹਨ ਮੋਹਾਲੀ ਮੌਜੂਦ ਸਨ। ਜਿਨ੍ਹਾਂ ਨਾਲ ਸਾਲ 2018 ਵਿੱਚ ਗੱਲਬਾਤ ਕੀਤੀ ਗਈ ਜਿਨ੍ਹਾਂ ਵੱਲੋਂ ਉਸ ਦੇ ਬੇਟੇ ਨੂੰ ਸਪੇਨ ਜਾਂ ਫਰਾਂਸ ਭੇਜੇ ਜਾਣ ਦਾ ਭਰੋਸਾ ਦੁਆਇਆ ਗਿਆ ਸੀ ਜਿੱਥੇ ਜਾ ਕੇ ਉਨ੍ਹਾਂ ਦਾ ਬੇਟਾ ਜਲਦ ਹੀ ਪੀ ਆਰ ਲੈ ਸਕਦਾ ਹੈ।
ਜਿਸ ਵਾਸਤੇ ਉਨ੍ਹਾਂ ਵੱਲੋਂ ਕੁਝ ਕਿਸ਼ਤਾਂ ਹੇਠ 17 ਲੱਖ 51 ਹਜ਼ਾਰ 362 ਰੁਪਏ ਇਮੀਗ੍ਰੇਸ਼ਨ ਆਫਿਸ ਨੂੰ ਅਦਾ ਕੀਤੇ ਗਏ ਸਨ। ਪਰ ਅਜੇ ਤਕ ਨਾ ਤਾਂ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਗਏ ਹਨ ਨਾ ਹੀ ਉਨ੍ਹਾਂ ਦੇ ਬੇਟੇ ਨੂੰ ਵਿਦੇਸ਼ ਭੇਜਿਆ ਗਿਆ। ਇਸ ਲਈ ਹੁਣ ਪੀੜਤ ਪਰਿਵਾਰ ਵੱਲੋਂ ਇਨਸਾਫ਼ ਦੀ ਖਾਤਰ ਇਨ੍ਹਾਂ ਦੋਹਾਂ ਸੰਚਾਲਕਾਂ ਖਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਹੈ। ਜਿੱਥੇ ਦੋਸ਼ੀਆਂ ਖਿਲਾਫ ਐਸਐਸਪੀ ਵੱਲੋਂ ਮਾਮਲੇ ਦੀ ਪੜਤਾਲ ਕਰਨ ਦਾ ਜ਼ਿੰਮਾ ਆਰਥਿਕ ਅ-ਪ-ਰਾ-ਧ ਸ਼ਾਖਾ ਨੂੰ ਦਿੱਤਾ ਗਿਆ ਹੈ ਉਥੇ ਹੀ ਅਜੇ ਤੱਕ ਦੋਸ਼ੀਆਂ ਦੀ ਗ੍ਰਿ-ਫ-ਤਾ-ਰੀ ਨਹੀਂ ਹੋਈ ਹੈ।
Previous Postਅਮਰੀਕਾ ਚ ਵਾਪਰਿਆ ਕਹਿਰ ਹੋਈਆਂ ਪੰਜਾਬੀਆਂ ਦੀਆਂ ਮੌਤਾਂ , ਛਾਈ ਸੋਗ ਦੀ ਲਹਿਰ
Next Post23 ਸਾਲਾਂ ਦੀ ਕੁੜੀ ਨੂੰ ਇਸ ਤਰਾਂ ਘਰ ਦੇ ਅੰਦਰ ਹੀ ਮਿਲੀ ਮੌਤ ਦੇਖਣ ਵਾਲਿਆਂ ਦੀਆਂ ਨਿਕਲੀਆਂ ਧਾਹਾਂ