ਪੰਜਾਬ ‘ਚ ਹੋਇਆ ਦੇਸੀ ਬੰਬ ਬਲਾਸਟ – ਪੁਲਸ ਨੂੰ ਮਿਲੇ ਕਈ ਹੋਰ ਦੇਸੀ ਬੰਬ

ਆਈ ਤਾਜਾ ਵੱਡੀ ਖਬਰ 

ਅਗਸਤ ਦਾ ਮਹੀਨਾ ਜਿਸ ਨੂੰ ਆਜ਼ਾਦੀ ਦਿਹਾੜੇ ਦਾ ਮਹੀਨਾ ਕਿਹਾ ਜਾਂਦਾ ਹੈ, ਇਸ ਮਹੀਨੇ ਦੇ ਵਿੱਚ ਕਈ ਸਮਾਗਮ ਹੁੰਦੇ ਨੇ, ਲੋਕ ਖੁਸ਼ੀਆਂ ਮਨਾਉਂਦੇ ਹਨ ਤੇ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਜਾਂਦੇ ਹਨ l ਇਸ ਮਹੀਨੇ ਪੁਲਿਸ ਵੱਲੋਂ ਬਾਕੀ ਦਿਨਾਂ ਦੇ ਮੁਕਾਬਲੇ ਜਿਆਦਾ ਸੁਰੱਖਿਆ ਦਾ ਧਿਆਨ ਰੱਖਿਆ ਜਾਂਦਾ ਹੈ l ਪਰ ਪੁਲਿਸ ਦੀ ਸੁਰੱਖਿਆ ਵਿਚਾਲੇ ਜਦੋਂ ਕੋਈ ਵੱਡਾ ਹਾਦਸਾ ਵਾਪਰਦਾ ਹੈ ਤਾਂ ਸਭ ਦੀਆਂ ਨਜ਼ਰਾਂ ਪੁਲਿਸ ਪ੍ਰਸ਼ਾਸਨ ਦੇ ਉੱਪਰ ਟਿਕ ਜਾਂਦੀਆਂ ਹਨ ਤੇ ਵੱਡੇ ਸਵਾਲ ਪੈਦਾ ਹੋ ਜਾਂਦੇ ਹਨ। ਹੁਣ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ, ਜਿਸਨੇ ਪੰਜਾਬ ਭਰ ਦੇ ਵਿੱਚ ਸਨਸਨੀ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਕਿ ਜਬਰਦਸਤ ਬੰਬ ਬਲਾਸਟ ਹੋਇਆ ਹੈ l

ਜਿਸ ਕਾਰਨ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ ਪੁਲਿਸ ਨੂੰ ਹੁਣ ਤੱਕ 10 ਬੰਬ ਮਿਲ ਚੁੱਕੇ ਹਨ। ਮਾਮਲਾ ਜਲਾਲਾਬਾਦ ਦੇ ਨਾਲ ਜੁੜਿਆ ਹੋਇਆ ਹੈ, ਜਿੱਥੇ ਜਲਾਲਾਬਾਦ ਦੇ ਥਾਣਾ ਵੈਰੋ ਕਾ ਦੇ ਅਧੀਨ ਪੈਂਦੇ ਪਿੰਡ ਬਾਹਮਣੀ ਵਾਲਾ ’ਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ l ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਕ ਵਿਅਕਤੀ ਵੱਲੋਂ ਪਿੰਡ ਦੀ ਰੂੜੀ ਤੋਂ ਗੰਦ ਚੁੱਗਦੇ ਸਮੇਂ ਇਹ ਵੱਡਾ ਹਾਦਸਾ ਵਾਪਰਿਆ, ਜਦੋਂ ਇਕ ਸ਼ਖ਼ਸ ਦੇ ਹੱਥ ’ਚ ਫੜਿਆ ਹੋਇਆ ਡੰਡਾ ਜਦ ਆਟੇ ਵਾਲੀ ਥੈਲੀ ਨੂੰ ਲੱਗਿਆ ਤਾਂ ਉੱਥੇ ਇੱਕਦਮ ਧਮਾਕਾ ਹੋ ਗਿਆ, ਧਮਾਕਾ ਇੰਨਾ ਜਿਆਦਾ ਜ਼ਬਰਦਸਤ ਸੀ ਕਿ ਕੂੜਾ ਚੁੱਕਣ ਵਾਲੇ ਸ਼ਖਸ ਦੇ ਲੱਤਾਂ ‘ਤੇ ਵੱਡੀ ਗਿਣਤੀ ’ਚ ਸ਼ਰੇ ਵੱਜ ਗਏ ਅਤੇ ਉਹ ਬੇਹੋਸ਼ ਹੋ ਗਿਆ। ਜਿਸ ਤੋਂ ਬਾਅਦ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਕੇ ਤੇ ਉਹਨਾਂ ਵੱਲੋਂ ਦੱਸਿਆ ਕਿ ਇਕ ਬਲਵੀਰ ਸਿੰਘ ਨਾਮ ਦਾ ਸ਼ਖ਼ਸ ਹੈ, ਜੋ ਮਿਸਤਰੀ ਦਾ ਕੰਮ ਕਰਦਾ ਤੇ ਸ਼ਰਾਬ ਪੀਣ ਦਾ ਆਦੀ ਹੈ। ਉਸ ਦੇ ਵੱਲੋਂ ਆਟੇ ਦੇ ਨਾਲ ਦੇਸੀ ਬੰਬ ਤਿਆਰ ਕੀਤੇ ਹੋਏ ਸਨ, ਜਿਨ੍ਹਾਂ ਦੀ ਗਿਣਤੀ 10 ਸੀ ਅਤੇ ਕੂੜਾ ਚੁੱਗਣ ਵਾਲਾ ਵਿਅਕਤੀ ਜਦ ਕਿ ਬਲਵੀਰ ਸਿੰਘ ਦੇ ਘਰ ਦੇ ਬਾਹਰ ਪਹੁੰਚਦਾ ਹੈ ਤਾਂ, ਕੂੜੇ ਦੇ ਵਿੱਚ ਅਚਾਨਕ ਧਮਾਕਾ ਹੋ ਜਾਂਦਾ ਹੈ, ਜਿਸ ਦੇ ਨਾਲ ਉਹ ਜ਼ਖ਼ਮੀ ਹੋ ਜਾਂਦਾ। ਦੂਜੇ ਪਾਸੇ ਇਸ ਘਟਨਾ ਨੂੰ ਲੈ ਕੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਦੀਆਂ ਟੀਮਾਂ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਸਬੰਧੀ ਕਾਰਵਾਈ ਆਰੰਭ ਕਰ ਦਿੱਤੀ ਗਈ ਤੇ ਹੁਣ ਤੱਕ ਪੁਲਿਸ ਨੂੰ 10 ਬੰਬ ਬਰਾਮਦ ਹੋਏ ਹਨ।