ਆਈ ਤਾਜਾ ਵੱਡੀ ਖਬਰ
ਕਰੋਨਾ ਦੇ ਵਾਧੇ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਜਿਥੇ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਸਨ। ਉੱਥੇ ਦੇਸ਼ਾਂ ਦੇ ਵਿੱਚ ਟੀਕਾਕਰਨ ਮੁਹਿੰਮ ਦਾ ਆਰੰਭ ਕੀਤਾ ਗਿਆ ਸੀ ਜਿਸਦੇ ਸਦਕਾ ਲੋਕਾਂ ਨੂੰ ਬਚਾਇਆ ਜਾ ਸਕੇ ਕਿਉਂਕਿ ਇਸ ਦੀ ਚਪੇਟ ਵਿੱਚ ਆਉਣ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਗਈ ਹੈ। ਦੇਸ਼ ਅੰਦਰ ਜਿੱਥੇ ਟੀਕਾਕਰਨ ਮੁਹਿੰਮ ਦਾ ਆਰੰਭ ਕੀਤਾ ਗਿਆ ਸੀ। ਉਥੇ ਹੀ ਕਾਫੀ ਹੱਦ ਤੱਕ ਕਰੋਨਾ ਨੂੰ ਠੱਲ ਪਾ ਲਈ ਗਈ ਹੈ। ਜਿੱਥੇ ਸਰਕਾਰ ਵੱਲੋਂ 18 ਸਾਲ ਤੋਂ ਉੱਪਰ ਉਮਰ ਵਰਗ ਦਾ ਟੀਕਾਕਰਨ ਕੀਤਾ ਗਿਆ ਸੀ ਉੱਥੇ ਹੁਣ 15 ਤੋਂ 18 ਸਾਲ ਦੇ ਬੱਚਿਆਂ ਦਾ ਟੀਕਾਕਰਨ ਕੀਤਾ ਗਿਆ ਹੈ।
ਹੁਣ ਪੰਜਾਬ ਵਿੱਚ ਵੀ ਬਿਨਾਂ ਸੂਈ ਦੇ ਵੈਕਸੀਨ ਲੱਗੇਗੀ ,ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਅੰਦਰ ਜਿਥੇ ਸੱਤ ਸੂਬਿਆਂ ਵਿਚ ਉਸ ਦੀ ਸਪਲਾਈ ਕੀਤੀ ਜਾ ਰਹੀ ਹੈ। ਜਿੱਥੇ ਬਿਨਾਂ ਸੂਈ ਦੇ ਕਰੋਨਾ ਦੀ ਇਹ ਵੈਕਸੀਨ ਲੋਕਾਂ ਨੂੰ ਦਿੱਤੀ ਜਾਵੇਗੀ। ਜਿੱਥੇ ਇਸ ਦੀ ਪਹਿਲੀ ਖੇਪ ਸਰਕਾਰ ਵੱਲੋਂ ਬਿਹਾਰ ਨੂੰ ਦੇ ਦਿੱਤੀ ਗਈ ਹੈ। ਜਿਸ ਵਿੱਚ 1.50 ਲੱਖ ਖੁਰਾਕਾਂ ਸ਼ਾਮਲ ਕੀਤੀਆਂ ਗਈਆਂ ਹਨ। ਇਸ ਖੇਪ ਬਾਰੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੂਚਨਾ ਪ੍ਰਾਪਤ ਹੋਈ ਹੈ ਕਿ ਬੁੱਧਵਾਰ ਨੂੰ ਇਕ ਐਮਰਜੈਂਸੀ ਦੀ ਸੂਰਤ ਵਿੱਚ ਦੇ ਦਿੱਤੀ ਗਈ ਹੈ।
ਜਿੱਥੇ ਇਸ ਵੈਕਸੀਨ ਨੂੰ ਹੁਣ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਵੀ ਵਰਤਿਆ ਜਾਵੇਗਾ। ਉੱਥੇ ਹੀ ਇਸ ਵਾਸਤੇ ਪਿਛਲੇ ਸਾਲ 2021 ਵਿਚ 20 ਅਗਸਤ ਨੂੰ ਭਾਰਤ ਸਰਕਾਰ ਵੱਲੋਂ ਡਰੱਗ ਕੰਟਰੋਲ ਜਰਨਲ ਆਫ ਇੰਡੀਆ ਨੂੰ ਜੋਕੋਵ ਡੀ ਵੈਕਸੀਨ ਦੀ ਐਮਰਜੰਸੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ਉੱਥੇ ਹੀ ਇਸ ਦੀ ਕੀਮਤ 265 ਰੁਪਏ ਕੰਪਨੀ ਵੱਲੋਂ ਤੈਅ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਇਸ ਬਿਨਾ ਸੂਈ ਤੋਂ ਵੇਕਸੀਨ ਨੂੰ ਐਪਲੀਕੇਟਰ ਜਾਨੀਕਿ ਇੰਜੈਕਟਰ ਗੰਨ ਦੇ ਰਾਹੀਂ ਦਿੱਤਾ ਜਾਵੇਗਾ। ਜਿਸ ਦਾ ਫਾਇਦਾ ਜਿੱਥੇ ਦੇਸ਼ ਵਿੱਚ ਸੱਤ ਸੂਬਿਆਂ ਨੂੰ ਹੋਵੇਗਾ ਉੱਥੇ ਹੀ ਇਸ ਨੂੰ ਦੋ ਤੋਂ ਅੱਠ ਡਿਗਰੀ ਤਾਪਮਾਨ ਤੇ ਰੱਖਿਆ ਜਾ ਸਕਦਾ ਹੈ। ਬਿਹਾਰ ਤੋਂ ਬਾਅਦ ਇਸ ਦੀ ਖੇਪ ਹੁਣ ਪੰਜਾਬ, ਤਾਮਿਲਨਾਡੂ ,ਝਾਰਖੰਡ ,ਉਤਰ ਪ੍ਰਦੇਸ਼ ,ਪੱਛਮੀ ਬੰਗਾਲ ਅਤੇ ਮਹਾਂਰਾਸ਼ਟਰ ਵਿੱਚ ਵੀ ਉਪਲੱਬਧ ਕਰਵਾਈ ਜਾਵੇਗੀ।
Previous Postਅੰਮ੍ਰਿਤਸਰ ਏਅਰਪੋਰਟ ਤੇ ਇਸ ਦੇਸ਼ ਚੋ ਜਹਾਜ ਚ ਆਈਆਂ 3 ਔਰਤਾਂ ਕੋਲੋਂ ਮਿਲਿਆ ਏਨੇ ਕਿਲੋ ਸੋਨਾ ਦੇਖ ਸਭ ਰਹਿ ਗਏ ਹੈਰਾਨ
Next Postਪੰਜਾਬ ਚ ਮਰੇ ਹੋਏ ਬੰਦੇ ਨੂੰ ਸਿਹਤ ਵਿਭਾਗ ਨੇ ਲਗਾਈ ਵੈਕਸੀਨ – ਸੁਣ ਸਾਰੇ ਰਹਿ ਗਏ ਹੈਰਾਨ