ਪੰਜਾਬ ਚ ਹੁਣ ਬਿਜਲੀ ਨੂੰ ਲੈ ਕੇ ਪੈ ਗਿਆ ਇਹ ਨਵਾਂ ਸਿਆਪਾ – ਹੁਣੇ ਹੁਣੇ ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪੰਜਾਬ ਵਿਚ ਪਿਛਲੇ ਕਾਫੀ ਦਿਨਾਂ ਤੋਂ ਬਿਜਲੀ ਸੰਕਟ ਚੱਲ ਰਿਹਾ ਹੈ ਜਿਸ ਕਾਰਨ ਪਾਵਰਕਾਮ ਵਿਭਾਗ ਵੱਲੋਂ ਬਹੁਤ ਸਾਰੀਆਂ ਸਨਅਤਾਂ ਅਤੇ ਇੰਡਸਟਰੀ ਬੰਦ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਬਿਜਲੀ ਦੀ ਖਪਤ ਵਿਚ ਗਿਰਾਵਟ ਆ ਸਕੇ। ਉੱਥੇ ਹੀ ਸਰਕਾਰ ਵੱਲੋਂ ਸਰਕਾਰੀ ਦਫਤਰਾਂ ਦੇ ਟਾਈਮ ਨੂੰ ਵੀ ਘਟਾ ਦਿੱਤਾ ਹੈ ਅਤੇ ਦਫ਼ਤਰਾਂ ਵਿੱਚ ਏਅਰ ਕੰਡੀਸ਼ਨਰ ਚਲਾਉਣ ਤੇ ਪਾਬੰਦੀ ਲਗਾ ਦਿੱਤੀ ਹੈ। ਪੰਜਾਬ ਵਿੱਚ ਬਿਜਲੀ ਦੀ ਮੰਗ 14500 ਮੈਗਾਵਾਟ ਤਕ ਪਹੁੰਚ ਗਈ ਹੈ ਜਿਸ ਕਾਰਨ ਸੂਬੇ ਨੂੰ ਕਾਫੀ ਗੰਭੀਰ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ ਕਈ ਦਿਨਾਂ ਤੋਂ ਬਿਜਲੀ ਵਿਭਾਗ ਵੱਲੋਂ ਸੂਬੇ ਵਿੱਚ ਬਿਜਲੀ ਦੇ ਕਾਫੀ ਲੰਬੇ ਕੱਟ ਲਗਾਏ ਜਾ ਰਹੇ ਹਨ ਜਿਸ ਕਾਰਨ ਆਮ ਜਨਤਾ ਅਤੇ ਕਿਸਾਨ ਕਾਫੀ ਪ-ਰੇ-ਸ਼ਾ-ਨ ਹਨ ਅਤੇ ਕਿਸਾਨਾਂ ਵੱਲੋਂ ਬਿਜਲੀ ਵਿਭਾਗ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਵਜੋਂ ਕਈ ਰੋਡ ਜਾਮ ਕੀਤੇ ਜਾ ਰਹੇ ਹਨ।

ਬਿਜਲੀ ਸੰਕਟ ਨਾਲ ਜੁੜੀ ਰੋਪੜ ਤੇ ਲਹਿਰਾ ਮੁਹੱਬਤ ਦੇ ਥਰਮਲ ਪਲਾਂਟਾਂ ਬਾਰੇ ਇਕ ਹੋਰ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਦੋ ਹੋਰ ਥਰਮਲ ਪਲਾਂਟਾਂ ਦੀਆਂ ਯੂਨੀਟਾਂ ਵੀ ਠੱਪ ਹੋ ਗਈਆਂ ਹਨ ਜਿਸ ਕਾਰਨ ਬਿਜਲੀ ਸੰਕਟ ਹੋਰ ਵੀ ਜ਼ਿਆਦਾ ਭਿਆਨਕ ਹੋ ਗਿਆ ਹੈ। ਜਿੱਥੇ ਗਰਮੀ ਦੇ ਮੌਸਮ ਵਿਚ ਝੋਨੇ ਦੀ ਫਸਲ ਲਈ ਮੋਟਰਾਂ ਨੂੰ ਕਾਫੀ ਬਿਜਲੀ ਦੀ ਜ਼ਰੂਰਤ ਹੁੰਦੀ ਹੈ ਜਿਸ ਕਾਰਨ ਬਿਜਲੀ ਦੀ ਮੰਗ 13000 ਮੈਗਾਵਾਟ ਤੋਂ ਵੀ ਜ਼ਿਆਦਾ ਚਲੀ ਗਈ ਹੈ।

ਇਸ ਦੇ ਚਲਦਿਆਂ ਬਿਜਲੀ ਵਿਭਾਗ ਵੱਲੋਂ ਭਾਖੜਾ ਬਿਆਸ ਪ੍ਰਬੰਧਨ ਬੋਰਡ ਨੂੰ ਬਿਜਲੀ ਦਾ ਉਤਪਾਦਨ ਹੋਰ ਵਧਾਉਣ ਲਈ ਕਿਹਾ ਹੈ। ਲਹਿਰਾ ਮੁਹੱਬਤ ਵਿਚ ਸਥਿਤ ਗੁਰੂ ਹਰਗੋਬਿੰਦ ਹਰਮਲ ਪਲਾਂਟ ਦੀ 210 ਮੈਗਾਵਾਟ ਯੂਨੀਟ ਨੂੰ ਹੁਣ ਕਿਸੇ ਤਕਨੀਕੀ ਖਰਾਬੀ ਦੇ ਚਲਦਿਆਂ ਬੰਦ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਰੋਪੜ ਵਿੱਚ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਾਵਰ ਪਲਾਂਟ ਦੀ 210 ਮੈਗਾਵਾਟ ਦੀ ਇਕਾਈ ਨੂੰ ਵੀ ਇਹੀ ਕਾਰਨਾ ਕਰਕੇ ਬੰਦ ਕੀਤਾ ਗਿਆ ਹੈ।

ਤਲਵੰਡੀ ਸਾਬੋ ਵਿੱਚ ਲੱਗੇ ਪਾਵਰ ਪਲਾਂਟ ਦੀ ਤੀਜੀ ਯੂਨਿਟ ਵਿੱਚ ਵੀ ਖ਼ਰਾਬੀ ਦਰਜ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਦਿਨੋ ਦਿਨ ਵਧ ਰਹੇ ਬਿਜਲੀ ਸੰਕਟ ਨੂੰ ਦੇਖਦਿਆਂ ਬਿਜਲੀ ਵਿਭਾਗ ਵੱਲੋਂ 11 ਜੁਲਾਈ ਤੱਕ ਇੰਡਸਟਰੀ ਤੇ ਬਿਜਲੀ ਦੀ ਵਰਤੋਂ ਕਰਨ ਦੀ ਮਨਾਹੀ ਕੀਤੀ ਗਈ ਹੈ ਅਤੇ ਪੀ ਐਸ ਪੀ ਸੀ ਐਲ ਵੱਲੋਂ ਸਿਰਫ਼ ਸੀਮਿਤ ਲੋਡ ਦੀ ਵਰਤੋਂ ਲਈ ਹੀ ਉਦਯੋਗਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਬਿਜਲੀ ਵਿਭਾਗ ਦੇ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਤੇ 500 ਰੁਪਏ ਜ਼ੁਰਮਾਨਾ ਲਗਾਇਆ ਜਾਵੇਗਾ।