ਪੰਜਾਬ ਚ ਹੁਣ ਫਿਰ ਪੈ ਸਕਦਾ ਮੀਂਹ , ਮੌਸਮ ਵਿਭਾਗ ਨੇ ਜਾਰੀ ਕੀਤਾ ਇਹ ਤਾਜਾ ਵੱਡਾ ਅਲਰਟ

ਆਈ ਤਾਜਾ ਵੱਡੀ ਖਬਰ 

ਇਸ ਸਮੇਂ ਪੰਜਾਬ ਵਿੱਚ ਮੌਸਮ ਦੀ ਗੜਬੜੀ ਫ਼ਸਲਾਂ ਲਈ ਬਹੁਤ ਹੀ ਜਿਆਦਾ ਨੁਕਸਾਨਦਾਇਕ ਹੈ। ਕਿਉਂਕਿ ਇਸ ਸਮੇਂ ਮੌਸਮ ਦੇ ਖਰਾਬ ਹੋਣ ਨਾਲ ਕਿਸਾਨਾਂ ਦੀ ਜਾਨ ਮੁੱਠੀ ਵਿੱਚ ਆ ਜਾਂਦੀ ਹੈ। ਹੋਣ ਵਾਲੀ ਬਰਸਾਤ ਅਤੇ ਵਗਣ ਵਾਲੀਆਂ ਤੇਜ਼ ਹਵਾਵਾਂ ਦਾ ਅਸਰ ਸਦਾ ਹੀ ਫਸਲਾਂ ਦੇ ਉੱਪਰ ਦੇਖਿਆ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਜਿੱਥੇ ਮੌਸਮ ਵਿੱਚ ਤਬਦੀਲੀ ਆਈ ਸੀ ਅਤੇ ਕੁਝ ਦਿਨਾਂ ਤੋਂ ਚੱਲਣ ਵਾਲੀਆਂ ਹਵਾਵਾਂ ਨੇ ਫਿਰ ਤੋਂ ਠੰਡ ਦਾ ਅਹਿਸਾਸ ਕਰਵਾ ਦਿੱਤਾ ਹੈ ਅਤੇ ਕਈ ਜਗਾਹ ਤੇ ਧੁੰਦ ਪੈਣ ਨਾਲ ਕਈ ਹਾਦਸੇ ਵਾਪਰ ਰਹੇ ਹਨ। ਜਿਸ ਨਾਲ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ਤੇ ਆਉਣ ਵਾਲੇ ਦਿਨਾਂ ਦੇ ਮੌਸਮ ਬਾਰੇ ਜਾਣਕਾਰੀ ਮੁਹਇਆ ਕਰਵਾ ਦਿੱਤੀ ਜਾਦੀ ਹੈ ਹੁਣ ਪੰਜਾਬ ਵਿੱਚ ਮੀਂਹ ਪੈਣ ਬਾਰੇ ਮੌਸਮ ਵਿਭਾਗ ਵੱਲੋਂ ਵੱਡਾ ਅਲਰਟ ਜਾਰੀ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਆਉਣ ਵਾਲ਼ੇ ਦਿਨਾਂ ਦੇ ਮੌਸਮ ਬਾਰੇ ਜਿੱਥੇ ਮੌਸਮ ਵਿਭਾਗ ਵੱਲੋਂ ਜਾਣਕਾਰੀ ਜਾਰੀ ਕਰ ਦਿੱਤੀ ਗਈ ਹੈ ਦੱਸਿਆ ਗਿਆ ਹੈ ਕਿ ਇਕ ਵਾਰ ਫਿਰ ਤੋਂ ਭਾਰਤ ਦੇ ਕਈ ਸੂਬਿਆਂ ਵਿੱਚ ਠੰਢ ਵਧ ਜਾਵੇਗੀ। ਜਿੱਥੇ ਪੰਜਾਬ ਵਿੱਚ ਕੱਲ੍ਹ ਤੋਂ ਮੌਸਮ ਵਿੱਚ ਤਬਦੀਲੀ ਹੋਵੇਗੀ ਅਤੇ ਤੇਜ਼ ਹਵਾਵਾਂ ਅੱਜ ਤੋਂ ਹੀ ਸ਼ੁਰੂ ਹੋ ਗਈਆਂ ਹਨ। ਪੰਜਾਬ ਵਿੱਚ ਜਿਥੇ ਚੱਲਣ ਵਾਲੀਆਂ ਇਹਨਾਂ ਤੇਜ਼ ਹਵਾਵਾਂ ਦੀ ਰਫ਼ਤਾਰ 25 ਤੋਂ 35 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਉਥੇ ਹੀ ਪੰਜਾਬ ਦੇ ਵਧੇਰੇ ਜਿਲਿਆ ਵਿੱਚ ਤਾਪਮਾਨ 26 ਡਿਗਰੀ ਤੋਂ ਵੱਧ ਹੋ ਜਾਵੇਗਾ ਅਤੇ ਘੱਟੋ-ਘੱਟ ਤਾਪਮਾਨ 12 ਡਿਗਰੀ ਦਰਜ ਕੀਤਾ ਜਾ ਸਕਦਾ ਹੈ।

ਜਿੱਥੇ ਅੱਜ ਤੋਂ ਤੇਜ਼ ਹਵਾਵਾਂ ਸ਼ੁਰੂ ਹੋ ਰਹੀਆਂ ਹਨ ਉਥੇ ਹੀ 7 ਮਾਰਚ ਨੂੰ ਬਰਸਾਤ ਹੋਣ ਦੀ ਸੰਭਾਵਨਾ ਦੱਸੀ ਗਈ ਹੈ। ਮੌਸਮ ਦੀ ਇਸ ਤਬਦੀਲੀ ਦਾ ਅਸਰ ਪੰਜਾਬ ਤੋਂ ਇਲਾਵਾ ਹਿਮਾਚਲ ਹਰਿਆਣਾ ਅਤੇ ਦਿੱਲੀ ਵਿੱਚ ਵੀ ਦੇਖਿਆ ਜਾ ਸਕਦਾ ਹੈ। ਰਾਜਸਥਾਨ ਦੇ ਵਿੱਚ ਵੀ ਮੌਸਮ ਦੀ ਗੜਬੜੀ ਹੋਵੇਗੀ ਅਤੇ ਤਿੰਨ ਦਿਨਾਂ ਦੌਰਾਨ ਮੌਸਮ ਖੁਸ਼ਕ ਰਹੇਗਾ,7 ਅਤੇ 8 ਮਾਰਚ ਨੂੰ ਬਦਲ ਛਾਏ ਰਹਿਣਗੇ ਅਤੇ ਪੱਛਮੀ ਗੜਬੜੀ ਕਾਰਨ ਹਲਕੀ ਬਰਸਾਤ ਹੋ ਸਕਦੀ ਹੈ।

ਜੰਮੂ ਕਸ਼ਮੀਰ ਵਿੱਚ ਬੱਦਲਵਾਈ ਬਣੀ ਰਹੇਗੀ 6 ਅਤੇ 7 ਮਾਰਚ ਨੂੰ ਮੌਸਮ ਵਿੱਚ ਤਬਦੀਲੀ ਹੋਵੇਗੀ ਅਤੇ 9 ਅਤੇ 10 ਮਾਰਚ ਨੂੰ ਬਰਸਾਤ ਹੋ ਸਕਦੀ ਹੈ। ਹਿਮਾਚਲ ਪ੍ਰਦੇਸ਼ ਵਿਚ ਵੀ ਮੌਸਮ ਵਿੱਚ ਤਬਦੀਲੀ ਆਵੇਗੀ ਅਤੇ ਕਈ ਜਗ੍ਹਾ ਤੇ ਹੋ ਸਕਦੀ ਹੈ। ਮੌਸਮ ਦੀ ਤਬਦੀਲੀ ਕਾਰਨ ਫਿਰ ਤੋਂ ਠੰਡ ਵਧ ਜਾਵੇਗੀ।