ਆਈ ਤਾਜਾ ਵੱਡੀ ਖਬਰ
ਪੰਜਾਬ ਵਿੱਚ 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿੱਥੇ ਚੋਣ ਕਮਿਸ਼ਨ ਵੱਲੋਂ ਬਹੁਤ ਸਾਰੀਆਂ ਹਦਾਇਤਾਂ ਲਾਗੂ ਕੀਤੀਆਂ ਗਈਆਂ ਹਨ। ਜਿਸ ਸਦਕਾ ਲੋਕਾਂ ਨੂੰ ਦਰਪੇਸ਼ ਹੋਣ ਵਾਲੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾ ਸਕੇ ਅਤੇ ਅਮਨ ਤੇ ਸ਼ਾਂਤਮਈ ਢੰਗ ਨਾਲ ਚੋਣਾਂ ਕਰਵਾਈਆਂ ਜਾ ਸਕਣ। ਚੋਣਾਂ ਦੌਰਾਨਜਿਥੇ ਚੋਣਾਂ ਵਿਚ ਡਿਊਟੀ ਕਰਨ ਵਾਲੇ ਸਾਰੇ ਕਰਮਚਾਰੀਆਂ ਦਾ ਕਰੋਨਾ ਟੀਕਾਕਰਨ ਲਾਜ਼ਮੀ ਕੀਤਾ ਗਿਆ ਸੀ। ਉਥੇ ਕੁਝ ਲੋਕਾਂ ਵੱਲੋਂ ਕਿਸੇ ਨਾ ਕਿਸੇ ਕਾਰਨ ਦੇ ਚਲਦੇ ਹੋਏ ਚੋਣ ਡਿਊਟੀ ਤੋਂ ਇਨਕਾਰ ਵੀ ਕੀਤਾ ਜਾ ਰਿਹਾ ਹੈ।
ਹੁਣ ਪੰਜਾਬ ਵਿੱਚ ਇਨ੍ਹਾਂ ਲੋਕਾਂ ਦੀ ਖੈਰ ਨਹੀਂ ਅਤੇ ਉਹਨਾ ਸੱਭ ਨੂੰ ਹੁਣ ਮੈਡੀਕਲ ਕਰਵਾ ਕੇ ਰਿਟਾਇਰ ਕੀਤਾ ਜਾਵੇਗਾ। ਜਿਸ ਬਾਰੇ ਹੁਣ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਨ ਸਭਾ ਚੋਣਾਂ ਵਿੱਚ ਜਿੱਥੇ ਡਿਊਟੀ ਨਾ ਕਰਨ ਦਾ ਬਹੁਤ ਸਾਰੇ ਲੋਕਾਂ ਵੱਲੋਂ ਕਾਰਨ ਜ਼ਿਲ੍ਹਾ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਦਿੱਤਾ ਗਿਆ ਹੈ। ਇਸ ਬਾਰੇ ਜ਼ਿਲ੍ਹਾ ਚੋਣ ਅਧਿਕਾਰੀ ਵਰਿੰਦਰ ਕੁਮਾਰ ਵੱਲੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਇਕ ਹਜ਼ਾਰ ਦੇ ਲੱਗਭੱਗ ਅਜਿਹੇ ਮੁਲਾਜ਼ਮਾਂ ਵੱਲੋਂ ਚੋਣਾਂ ਵਿਚ ਡਿਊਟੀ ਨਾ ਕਰਨ ਦਾ ਵੱਖ ਵੱਖ ਕਾਰਨ ਦਿੱਤਾ ਗਿਆ ਹੈ।
ਜਿਹੜੇ ਕਰਮਚਾਰੀ ਹੁਣ ਚੋਣਾਂ ਦੌਰਾਨ ਡਿਊਟੀ ਨਾ ਕਰਨ ਦਾ ਬਹਾਨਾ ਬਣਾ ਰਹੇ ਹਨ। ਚੋਣਾਂ ਤੋਂ ਬਾਅਦ ਉਨ੍ਹਾਂ ਸਾਰੇ ਮੁਲਾਜ਼ਮਾਂ ਦਾ ਮੈਡੀਕਲ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਰਿਟਾਇਰ ਕਰਨ ਦਾ ਫੈਸਲਾ ਲਿਆ ਗਿਆ ਹੈ। ਤਾਂ ਜੋ ਉਹ ਸਾਰੇ ਅਧਿਕਾਰੀ ਗੰਭੀਰ ਬੀਮਾਰੀਆਂ ਦੇ ਚੱਲਦੇ ਹੋਏ ਆਪਣੇ ਘਰ ਰਹਿ ਸਕਣ। ਕਿਉਂਕਿ ਬਹੁਤ ਸਾਰੇ ਲੋਕਾਂ ਵੱਲੋਂ ਇਹ ਕਾਰਨ ਦਿੱਤਾ ਗਿਆ ਹੈ ਕਿ ਉਹ ਕਈ ਗੰਭੀਰ ਬਿਮਾਰੀਆਂ ਤੋਂ ਜੂਝ ਰਹੇ ਹਨ।
ਕੁਝ ਵੱਲੋਂ ਇਹ ਆਖਿਆ ਗਿਆ ਹੈ ਕਿ ਉਹ ਆਪਣੇ ਸਹੁਰੇ ਪਰਿਵਾਰ ਦੀ ਸੇਵਾ ਕਰਨਾ ਚਾਹੁੰਦੇ ਹਨ ਅਤੇ ਕੁਝ ਨੇ ਆਖਿਆ ਹੈ ਕਿ ਉਨ੍ਹਾਂ ਦੇ ਬੱਚੇ ਛੋਟੇ ਹਨ ਜਿਸ ਕਾਰਨ ਇਹ ਸਾਰੇ ਮੁਲਾਜ਼ਮ ਚੋਣਾਂ ਵਿੱਚ ਲਗਾਈਆਂ ਡਿਊਟੀਆਂ ਨਹੀਂ ਕਰ ਸਕਦੇ। ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਹੁਣ ਇਨ੍ਹਾਂ ਸਾਰੇ ਲੋਕਾਂ ਨੂੰ ਘਰ ਬਿਠਾਇਆ ਜਾਵੇਗਾ ਜੋ ਆਪਣੇ ਸਹੁਰੇ ਪਰਿਵਾਰ ਦੀ ਸੇਵਾ ਕਰ ਸਕਣ। ਇਸ ਬਾਬਤ ਜਿਲ੍ਹਾ ਚੋਣ ਅਧਿਕਾਰੀ ਵਰਿੰਦਰ ਕੁਮਾਰ ਵੱਲੋਂ ਇਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ।
Previous Postਖਾਣਾ ਖਾਣ ਦੇ ਬਾਅਦ ਮੁੰਡੇ ਉਣ ਇਸ ਤਰਾਂ ਲੈ ਗਈ ਮੌਤ – ਪ੍ਰੀਵਾਰ ਦਾ ਰੋ ਰੋ ਹੋਇਆ ਬੁਰਾ ਹਾਲ
Next Postਆਖਰ ਰਾਮ ਰਹੀਮ ਨੂੰ ਅਦਾਲਤ ਚੋ ਏਨੇ ਦਿਨਾਂ ਦੀ ਮਿੱਲ ਗਈ ਪੈਰੋਲ – ਤਾਜਾ ਵੱਡੀ ਖਬਰ