ਪੰਜਾਬ ਚ ਹੁਣ ਇਸ ਸਕੂਲ ਦੇ 5 ਅਧਿਆਪਕ ਨਿਕਲੇ ਕੋਰੋਨਾ ਪੌਜੇਟਿਵ , ਮਚੀ ਹਾਹਾਕਾਰ

ਆਈ ਤਾਜਾ ਵੱਡੀ ਖਬਰ

ਪੰਜਾਬ ਚ ਆਏ ਦਿਨ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਰਿਹਾ ਹੈ ਜਿਸ ਚ ਕੋਈ ਨਾ ਕੋਈ ਪੋਜ਼ੀਟਿਵ ਆ ਹੀ ਜਾਂਦਾ ਹੈ। ਪੋਜ਼ੀਟਿਵ ਕਰੋਨਾ ਦਾ ਸ਼ਖ਼ਸ ਜਿਵੇਂ ਹੀ ਸਾਹਮਣੇ ਆਉਂਦਾ ਹੈ ਇਲਾਕੇ ਚ ਹੜਕੰਪ ਮੱਚ ਜਾਂਦਾ ਹੈ। ਹੁਣ ਫਿਰ ਇੱਕ ਅਜਿਹੀ ਹੀ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਚ ਕੁੱਝ ਲੋਕ ਕੋਰੋਨਾ ਦੀ ਚਪੇਟ ਚ ਆ ਗਏ ਨੇ। ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਹੁਣ ਸਿਹਤ ਵਿਭਾਗ ਦੇ ਨਾਲ ਨਾਲ ਆਸ ਪਾਸ ਦੇ ਲੋਕਾਂ ਚ ਵੀ ਡ-ਰ ਦਾ ਮਾਹੌਲ ਪੈਦਾ ਹੋ ਚੁੱਕਾ ਹੈ। ਦਰ ਅਸਲ ਪੰਜਾਬ ਦੇ ਇੱਕ ਸਕੂਲ ਚ ਪੰਜ ਅਧਿਆਪਕ ਕਰੋਨਾ ਪੋਜ਼ੀਟਿਵ ਨਿਕਲੇ ਨੇ,ਜਿਸ ਤੋਂ ਬਾਅਦ ਸਕੂਲ ਦੇ ਬਾਕੀ ਬੱਚੇ ਵੀ ਡਰੇ ਹੋਏ ਨੇ।

ਰੈਲ ਮਾਜਰਾ ਚ ਇਹ ਕੇਸ ਸਾਹਮਣੇ ਆਏ ਨੇ, ਜਿੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚ ਪੰਜ ਅਧਿਆਪਕ ਕਰੋਨਾ ਸ-ਕਾ-ਰਾ-ਤ-ਮ-ਕ ਪਾਏ ਗਏ ਨੇ। ਰੈਲ ਮਾਜਰਾ ਚ ਪੰਜ ਅਧਿਆਪਕ ਕਰੋਨਾ ਪੋਜ਼ੀਟਿਵ ਆਉਣ ਨਾਲ ਸਿਹਤ ਵਿਭਾਗ ਨੇ ਸਾਰੇ ਬੱਚਿਆ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ, ਤਾਂ ਜੋ ਬਾਕੀ ਬੱਚੇ ਇਸ ਦੀ ਚਪੇਟ ਚ ਨਾ ਆ ਸਕਣ। ਸਿਹਤ ਵਿਭਾਗ ਨੂੰ ਜਿਵੇਂ ਹੀ ਪਤਾ ਲੱਗਾ, ਓਹ ਮੌਕੇ ਤੇ ਪਹੁੰਚੇ ਅਤੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਇੱਥੇ ਇਹ ਦਸਣਾ ਬਣਦਾ ਹੈ ਕਿ ਕੁੱਝ ਸਮਾਂ ਪਹਿਲਾਂ ਹੀ ਸਕੂਲ ਖੋਲ੍ਹੇ ਗਏ ਹਨ,

ਅਤੇ ਹੁਣ ਇਹ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮਾਪਿਆਂ ਚ ਡਰ ਦਾ ਮਾਹੌਲ ਹੈ। ਸਿੱਖਿਆ ਮੰਤਰੀ ਸਿੰਗਲਾ ਵਲੋ ਜਦ ਸਕੂਲ ਖੋਲਣ ਦੇ ਆਦੇਸ਼ ਦਿੱਤੇ ਤਾਂ ਸਕੂਲ ਸਾਰੀਆਂ ਹਿਦਾਇਤਾਂ ਨਾਲ ਖੋਲ ਦਿੱਤੇ ਗਏ। ਪਰ ਹੁਣ ਇਹ ਕੇਸ ਜੋ ਲਗਾਤਾਰ ਸਾਹਮਣੇਂ ਆ ਰਹੇ ਨੇ ਇਹ ਚਿੰਤਾ ਪੈਦਾ ਕਰ ਰਹੇ ਨੇ।

ਜਿਕਰ ਯੋਗ ਹੈ ਕਿ ਹੁਣ ਤਕ ਬਹੁਤ ਮਾਮਲੇ ਸਾਹਮਣੇ ਆ ਚੁੱਕੇ ਨੇ,ਜਿਸ ਚ ਬੱਚੇ ਅਤੇ ਅਧਿਆਪਕ ਕਰੋਨਾ ਪੋਜ਼ੀਟਿਵ ਪਾਏ ਗਏ ਨੇ। ਸਕੂਲ ਖੁੱਲਣ ਤੌ ਬਾਅਦ ਇਸ ਤਰ੍ਹਾਂ ਦੀਆਂ ਬਹੁਤ ਖਬਰਾਂ ਸਾਹਮਣੇ ਆ ਚੁੱਕੀਆਂ ਨੇ, ਜਿਸ ਨਾਲ ਚਿੰ-ਤਾ ਵੱਧ ਰਹੀ ਹੈ। ਸਿਹਤ ਵਿਭਾਗ ਨੂੰ ਵੀ ਹੱਥਾਂ ਪੈਰਾਂ ਦੀ ਪੈ ਚੁੱਕੀ ਹੈ ਕਿਉਂਕਿ ਲਗਾਤਾਰ ਮਾਮਲੇ ਸਾਹਮਣੇ ਆਉਣ ਨਾਲ ਹਰ ਪਾਸੇ ਡਰ ਦਾ ਮਾਹੌਲ ਹੈ। ਸਿਹਤ ਵਿਭਾਗ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਿਹ ਰਿਹਾ ਹੈ। ਕਿਉਂਕਿ ਪੂਰੀ ਦੁਨੀਆ ਚ ਇਹ ਕੋਰੋਨਾ ਆਪਣਾ ਕਹਿਰ ਮਚਾਉਣ ਚ ਲੱਗੀ ਹੋਈ ਹੈ।