ਪੰਜਾਬ ਚ ਹੁਣ ਇਥੇ ਵੀ ਹਨੇਰੀ ਅਤੇ ਭਾਰੀ ਮੀਂਹ ਨੇ ਕੀਤਾ ਮੌਤ ਦਾ ਤਾਂਡਵ , ਛਾਈ ਇਲਾਕੇ ਚ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਪੰਜਾਬ ਦੇ ਮੌਸਮ ਵਿੱਚ ਜਿੱਥੇ ਤਬਦੀਲੀ ਵੇਖੀ ਜਾ ਰਹੀ ਹੈ ਜਿਸ ਕਾਰਨ ਪੰਜਾਬ ਦੇ ਵਧੇ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਕੁਝ ਦਿਨਾਂ ਤੋਂ ਹੋਣ ਵਾਲੀ ਬਰਸਾਤ ਨੇ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਜਿਸ ਕਾਰਨ ਬਿਜਲੀ ਤੇ ਲੱਗਣ ਵਾਲੇ ਕੱਟਾ ਵਿੱਚ ਵੀ ਕਟੌਤੀ ਹੋਈ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਦਯੋਗ ਜਗਤ ਨੂੰ ਦਿੱਤੀ ਜਾਣ ਵਾਲੀ ਬਿਜਲੀ ਦੀ ਸਪਲਾਈ ਮੁੜ ਤੋਂ ਬਹਾਲ ਕੀਤੀ ਗਈ ਹੈ। ਉਥੇ ਹੀ ਹੋਣ ਵਾਲੀ ਬਰਸਾਤ ਕਾਰਨ ਫ਼ਸਲਾਂ ਨੂੰ ਪੇਸ਼ ਆ ਰਹੀ ਪਾਣੀ ਦੀ ਕਮੀ ਵੀ ਸ਼ੁਰੂ ਹੋ ਗਈ ਹੈ। ਜਿੱਥੇ ਮੌਸਮ ਦੀ ਤਬਦੀਲੀ ਨਾਲ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਬਹੁਤ ਸਾਰੇ ਹਾਦਸੇ ਵਾਪਰਨ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।

ਹੁਣ ਪੰਜਾਬ ਵਿੱਚ ਇੱਕ ਹਨ੍ਹੇਰੀ ਅਤੇ ਭਾਰੀ ਮੀਂਹ ਕਾਰਨ ਮੌਤ ਹੋਣ ਨਾਲ ਸੋਗ ਦੀ ਲਹਿਰ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਈ ਹੈ। ਜਿੱਥੇ ਦੋ ਦਿਨਾਂ ਦੌਰਾਨ ਹੋਣ ਵਾਲੀ ਭਾਰੀ ਬਰਸਾਤ ਅਤੇ ਤੇਜ ਹਨੇਰੀ ਤੇ ਝੱਖੜ ਕਾਰਨ ਨਗਰ ਕੌਂਸਲ ਦੇ ਸਾਹਮਣੇ ਵਾਲੇ ਗੇਟ ਦੇ ਨਾਲ ਲੱਗਦੀ ਥਾਣਾ ਸਿਟੀ ਦੀ ਕੰਧ ਡਿਗਣ ਦੀ ਖਬਰ ਸਾਹਮਣੇ ਆਈ ਹੈ। ਇਸ ਕੰਧ ਦੇ ਡਿੱਗਣ ਵਾਲੇ ਹਾਦਸੇ ਵਿੱਚ ਇਕ ਵਿਅਕਤੀ ਦੀ ਮੌਤ ਅਤੇ 3 ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਕੰਧ ਡਿੱਗਣ ਨਾਲ ਇਸ ਦੀ ਚਪੇਟ ਵਿਚ ਇਕ ਚੁੰਨੀ ਰੰਗਣ ਦਾ ਕੰਮ ਕਰਨ ਵਾਲਾ ਵਿਅਕਤੀ ਅਨਵਰ ਇਸ ਘਟਨਾ ਦਾ ਸ਼ਿਕਾਰ ਹੋ ਗਿਆ ਅਤੇ ਉਸ ਦੀ ਗੰਭੀਰ ਹਾਲਤ ਦੇ ਚਲਦਿਆਂ ਪਹਿਲਾਂ ਸ਼ਹਿਰ ਦੇ ਨਿੱਜੀ ਹਸਪਤਾਲ ਤੇ ਉਸ ਤੋਂ ਬਾਅਦ ਬਠਿੰਡਾ ਵਿਖੇ ਰੈਫਰ ਕੀਤਾ ਗਿਆ। ਜਿੱਥੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ। ਇਸ ਤੋਂ ਇਲਾਵਾ ਟਾਈਪਿਸਟ ਦਾ ਕੰਮ ਕਰਨ ਵਾਲੇ ਲਵਪ੍ਰੀਤ ਅਤੇ ਵਿਜੈ ਵੀ ਇਸ ਹਾਦਸੇ ਵਿਚ ਜ਼ਖਮੀ ਹੋ ਗਏ ਹਨ।

ਕੰਧ ਦੇ ਮਲਬੇ ਹੇਠੋਂ ਨਜ਼ਦੀਕ ਦੇ ਦੁਕਾਨਦਾਰਾਂ ਅਤੇ ਪੁਲਸ ਮੁਲਾਜ਼ਮਾਂ ਵੱਲੋਂ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਹੈ। ਦੱਸਿਆ ਗਿਆ ਹੈ ਕਿ ਥਾਣਾ ਸਿਟੀ ਨਾਲ ਲੱਗਦੀ ਇਸ ਕੰਧ ਨਾਲ ਕਈ ਸਾਲਾਂ ਤੋਂ ਲੋਕ ਬੈਠ ਕੇ ਕੰਮ ਕਰਦੇ ਆ ਰਹੇ ਹਨ। ਇਹ ਹਾਦਸਾ ਅੱਜ ਮੰਗਲਵਾਰ ਨੂੰ ਤੇਜ਼ ਹਨੇਰੀ ਅਤੇ ਮੀਂਹ ਦੇ ਕਾਰਨ ਸਾਢੇ ਗਿਆਰਾਂ ਵਜੇ ਦੇ ਕਰੀਬ ਵਾਪਰਿਆ ਹੈ। ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਅਤੇ ਦੋ ਹਸਪਤਾਲ ਵਿੱਚ ਜੇਰੇ ਇਲਾਜ ਹਨ ।