ਪੰਜਾਬ ਚ ਹੁਣ ਇਥੇ ਮਿਲਿਆ ਇਸ ਬਿਮਾਰੀ ਦਾ ਮਰੀਜ ਗਵਾਂਢ ਦੇ 60 ਘਰਾਂ ਚ ਤੁਰੰਤ ਕੀਤਾ ਗਿਆ ਇਹ ਕੰਮ , ਪਈਆਂ ਭਾਜੜਾਂ

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਇੱਕ ਤੋਂ ਬਾਅਦ ਇੱਕ ਕੁਦਰਤੀ ਮੁਸੀਬਤਾਂ ਦਾ ਆਉਣਾ ਲਗਾਤਾਰ ਜਾਰੀ ਹੈ ਜਿਨ੍ਹਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪੰਜਾਬ ਵਿੱਚ ਜੇਕਰ ਕਰੋਨਾ ਦੀ ਦੂਜੀ ਲਹਿਰ ਨੇ ਭਾਰੀ ਤਬਾਹੀ ਮਚਾਈ ਹੈ ਅਤੇ ਬਹੁਤ ਸਾਰੇ ਲੋਕਾਂ ਦੀ ਜਾਨ ਇਸ ਕਰੋਨਾ ਵਰਗੀ ਨਾਮੁਰਾਦ ਬਿਮਾਰੀ ਨੇ ਲੈ ਲਈ। ਉੱਥੇ ਹੀ ਇੱਕ ਤੋਂ ਬਾਅਦ ਇੱਕ ਕੁਦਰਤੀ ਆਫਤਾਂ ਨੇ ਲੋਕਾਂ ਨੂੰ ਡਰ ਦੇ ਮਾਹੌਲ ਅੰਦਰ ਲੈ ਆਂਦਾ ਅਤੇ ਜਿਸ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਵੀ ਹੋਇਆ ਹੈ। ਜਿੱਥੇ ਪਿਛਲੇ ਕੁਝ ਦਿਨਾਂ ਤੋਂ ਮੌਸਮ ਦੀ ਤਬਦੀਲੀ ਕਾਰਨ ਬਹੁਤ ਸਾਰੇ ਲੋਕਾਂ ਨੂੰ ਜਾਨੀ ਅਤੇ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਤੇਜ਼ ਝੱਖੜ ਅਤੇ ਅਸਮਾਨੀ ਬਿਜਲੀ ਨਾਲ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਚੁਕੀ ਹੈ।

ਵਾਪਰਨ ਵਾਲੇ ਸੜਕ ਹਾਦਸੇ ਅਤੇ ਬਿਮਾਰੀਆਂ ਕਾਰਨ ਲੋਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਰਹੇ ਹਨ। ਹੁਣ ਪੰਜਾਬ ਵਿੱਚ ਮਿਲਿਆ ਇਥੇ ਇਸ ਬਿਮਾਰੀ ਦਾ ਮਰੀਜ਼ ਜਿਸ ਕਾਰਨ ਆਸ ਪਾਸ ਦੇ 60 ਘਰਾਂ ਵਿੱਚ ਇਹ ਕੰਮ ਕੀਤਾ ਗਿਆ। ਜਿਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਜ਼ਿਲੇ ਵਿਚ ਜਿੱਥੇ ਕੋਰੋਨਾ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਲਈ ਉੱਥੇ ਹੀ ਹੁਣ ਸ਼ਹਿਰ ਅੰਦਰ ਚਿਕਨਗੁਨੀਆ ਕੇਸ ਹੋਣ ਦੀ ਪੁਸ਼ਟੀ ਵੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਦਾਖ਼ਲ ਮਰੀਜ਼ ਤੋਂ ਹੋਈ ਹੈ।

ਇਹ ਵਿਅਕਤੀ ਜੋ ਇਸ ਸਮੇਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਉਹ ਲੁਧਿਆਣਾ ਦੇ ਅੰਬੇਦਕਰ ਨਗਰ ਨਿਊ ਮਾਡਲ ਟਾਊਨ ਵਿੱਚ ਰਹਿਣ ਵਾਲਾ ਨਿਵਾਸੀ ਹੈ। ਇਸ ਵਿਅਕਤੀ ਦੇ ਚਿਕਨਗੁਨੀਆ ਤੋਂ ਪ੍ਰਭਾਵਤ ਹੋਣ ਤੋਂ ਬਾਅਦ ਇਸ ਵਿਅਕਤੀ ਦੇ ਘਰ ਦੇ ਆਲੇ-ਦੁਆਲੇ ਸਥਿਤ 60 ਘਰਾਂ ਵਿੱਚ ਮੱਛਰਾਂ ਵਾਸਤੇ ਸਪਰੇਅ ਕੀਤੀ ਗਈ ਹੈ ਅਤੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਜਿਸ ਬਾਰੇ ਜ਼ਿਲੇ ਅੰਦਰ ਸਾਰੇ ਐੱਸ ਐੱਮ ਓਜ਼ ਦੀ ਇੱਕ ਮੀਟਿੰਗ ਵੀ ਐਤਵਾਰ ਨੂੰ ਬੁਲਾਈ ਗਈ ਜਿਸ ਵਿੱਚ ਇਲਾਕੇ ਵਿੱਚ ਮੁੱਢਲੇ ਸਿਹਤ ਕੇਂਦਰ ਵਿੱਚ ਵੀ ਲੋਕਾਂ ਨੂੰ ਸਹੂਲਤਾਂ ਦੇਣ ਵਾਲੇ ਅਤੇ ਬਰਸਾਤੀ ਮੌਸਮ ਸਬੰਧੀ ਹੋਣ ਵਾਲੀਆਂ ਬੀਮਾਰੀਆਂ ਤੋਂ ਜਾਗਰੂਕ ਤੇ ਜਾਣਕਾਰੀ ਦਿੱਤੀ ਗਈ ਹੈ।

ਚਿਕਨਗੁਨੀਆ ਤੋਂ ਪ੍ਰਭਾਵਤ ਹੋਣ ਵਾਲੇ ਵਿਅਕਤੀ ਨੂੰ 25 ਜੂਨ ਨੂੰ ਬੁਖਾਰ ਦੀ ਸ਼ਿਕਾਇਤ ਹੋਈ ਸੀ। ਜਿਸ ਵੱਲੋਂ ਨਜ਼ਦੀਕ ਦੇ ਕਲੀਨਿਕ ਤੋਂ ਦਵਾਈ ਲਈ ਗਈ ਅਤੇ ਠੀਕ ਨਾ ਹੋਣ ਤੇ 26 ਜੂਨ ਨੂੰ ਜੀ ਟੀ ਬੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਹਾਲਤ ਗੰਭੀਰ ਹੋਣ ਤੇ 8 ਜੁਲਾਈ ਨੂੰ ਸਿਵਲ ਹਸਪਤਾਲ ਭੇਜਿਆ ਗਿਆ ਅਤੇ ਉੱਥੇ ਹੀ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਾਇਆ ਗਿਆ ਜਿੱਥੇ ਉਸ ਦੇ ਚਿਕਨ ਗੁਨੀਆ ਤੋਂ ਪ੍ਰਭਾਵਤ ਹੋਣ ਦੀ ਪੁਸ਼ਟੀ ਹੋਈ।