ਆਈ ਤਾਜ਼ਾ ਵੱਡੀ ਖਬਰ
ਪੰਜਾਬ ਸਰਕਾਰ ਤੇ ਪੁਲਸ ਪ੍ਰਸ਼ਾਸਨ ਵੱਲੋਂ ਜਿੱਥੇ ਪੰਜਾਬ ਵਿੱਚ ਅਮਨ ਅਤੇ ਸ਼ਾਂਤੀ ਨੂੰ ਕਾਇਮ ਰੱਖਣ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਜਿਸ ਨਾਲ ਲੋਕਾਂ ਨੂੰ ਹੋ ਰਹੇ ਨੁਕਸਾਨ ਤੋਂ ਬਚਾਇਆ ਜਾਵੇ। ਉਥੇ ਹੀ ਪੁਲਸ ਵੱਲੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਵਾਸਤੇ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਵਾਸਤੇ ਵੀ ਚੌਕਸੀ ਵਧਾ ਦਿੱਤਾ ਗਿਆ ਹੈ। ਪਰ ਇਸ ਸਭ ਦੇ ਬਾਵਜੂਦ ਵੀ ਪੰਜਾਬ ਵਿੱਚ ਵਾਪਰ ਰਹੀਆਂ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਵਿੱਚ ਜਿਥੇ ਲੋਕਾਂ ਦਾ ਭਾਰੀ ਮਾਲੀ ਨੁਕਸਾਨ ਹੋ ਰਿਹਾ ਹੈ ਉਥੇ ਹੀ ਲੋਕਾਂ ਵਿਚ ਡਰ ਵੀ ਪੈਦਾ ਹੋ ਗਿਆ ਹੈ।
ਹੁਣ ਪੰਜਾਬ ਵਿੱਚ ਇੱਥੇ ਵੱਡਾ ਡਾਕਾ ਪਿਆ ਹੈ ਜਿਥੇ ਖੂਨ ਖਰਾਬਾ ਹੋਇਆ ਹੈ ਅਤੇ ਪੁਲਸ ਵੱਲੋਂ ਦੋਸ਼ੀਆ ਦੀ ਭਾਲ ਜੋਰ ਸ਼ੋਰ ਨਾਲ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਇਹ ਲੁੱਟ-ਖੋਹ ਦੀ ਘਟਨਾ ਪੰਜਾਬ ਦੇ ਮਹਾਂਨਗਰ ਲੁਧਿਆਣਾ ਤੋਂ ਸਾਹਮਣੇ ਆਈ ਹੈ । ਜਿਥੇ ਨਿਊ ਸੋਆ ਰੋਡ ਤੇ ਕੁਝ ਲੁਟੇਰਿਆਂ ਵੱਲੋਂ ਇਕ ਮਨੀ ਐਕਸਚੇਂਜਰ ਦੀ ਦੁਕਾਨ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੀਤੀ ਰਾਤ ਮਨੀ ਐਕਸਚੇਂਜਰ ਦਾ ਮਾਲਕ ਨਵਨੀਤ ਸ੍ਰੀਵਾਸਤਵ ਆਪਣੀ ਪਤਨੀ ਅਤੇ ਢਾਈ ਸਾਲਾਂ ਦੀ ਬੇਟੀ ਨਾਲ ਦੁਕਾਨ ਤੇ ਹੀ ਮੌਜੂਦ ਸੀ।
ਜਿਨ੍ਹਾਂ ਦਾ ਘਰ ਵੀ ਦੁਕਾਨ ਦੇ ਬਿਲਕੁਲ ਨਜ਼ਦੀਕ ਹੈ। ਉਸ ਸਮੇਂ ਪੰਜ ਲੁਟੇਰਿਆਂ ਵੱਲੋਂ ਧੱਕੇ ਨਾਲ ਉਨ੍ਹਾਂ ਦੀ ਦੁਕਾਨ ਵਿੱਚ ਆ ਕੇ ਲੁੱਟ-ਖੋਹ ਕੀਤੀ ਗਈ ਹੈ। ਇਹ ਲੁਟੇਰੇ 2 ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸਨ। ਜਿਨ੍ਹਾਂ ਵੱਲੋਂ ਗਨ ਵਿਖਾ ਕੇ ਲੁੱਟ ਕੀਤੀ ਗਈ ਹੈ ਜਦੋਂ ਦੁਕਾਨ ਦੇ ਮਾਲਕ ਵੱਲੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਉਸਦੇ ਹੱਥ ਉਪਰ ਹਮਲਾ ਕੀਤਾ ਗਿਆ, ਅਤੇ ਤਿੰਨ ਫਾਇਰ ਕੀਤੇ ਗਏ ਜਿਨ੍ਹਾਂ ਵਿਚੋਂ ਇਕ ਗੋਲੀ ਦੁਕਾਨਦਾਰ ਦੀ ਪਤਨੀ ਅੰਮ੍ਰਿਤਾ ਦੇ ਪੱਟ ਵਿਚ ਲੱਗੀ ਹੈ ਅਤੇ ਛਰੇ ਲੱਗਣ ਕਾਰਨ ਉਨ੍ਹਾਂ ਦੀ ਢਾਈ ਸਾਲਾ ਬੱਚੀ ਵੀ ਇਸ ਹਾਦਸੇ ਵਿਚ ਜ਼ਖਮੀ ਹੋਈ ਹੈ।
ਲੁਟੇਰਿਆਂ ਵੱਲੋਂ ਦੁਕਾਨ ਵਿੱਚੋਂ 5.80 ਲੱਖ ਨਕਦੀ, ਮੋਬਾਈਲ, ਲੈਪਟਾਪ ਅਤੇ ਕੁਝ ਹੋਰ ਸਮਾਨ ਦੀ ਲੁੱਟ-ਖੋਹ ਕੀਤੀ ਗਈ ਹੈ। ਰੌਲਾ ਸੁਣ ਕੇ ਨਜ਼ਦੀਕ ਦੇ ਲੋਕ ਇਕੱਠੇ ਹੋ ਗਏ ਅਤੇ ਇੰਨੇ ਸਮੇਂ ਵਿੱਚ ਲੁਟੇਰੇ ਉਥੋਂ ਭੱਜਣ ਵਿਚ ਕਾਮਯਾਬ ਹੋ ਗਏ ਅਤੇ ਉਨ੍ਹਾਂ ਦਾ ਇੱਕ ਮੋਟਰਸਾਈਕਲ ਉਥੇ ਹੀ ਰਹਿ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਿਸ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
Previous Postਹੁਣੇ ਹੁਣੇ ਪੰਜਾਬ ਚ ਵਾਪਰਿਆ ਕਹਿਰ ਹੋਈਆਂ ਇਕੱਠਿਆਂ ਏਨੇ ਨੌਜਵਾਨਾਂ ਦੀਆਂ ਮੌਤਾਂ , ਛਾਈ ਸੋਗ ਦੀ ਲਹਿਰ
Next Postਸੰਗਤ ਨਾਲ ਭਰੀ ਗੱਡੀ ਨਾਲ ਹੋਇਆ ਭਿਆਨਕ ਹਾਦਸਾ ਵਾਪਰਿਆ ਇਹ ਭਾਣਾ – ਛਾਈ ਸੋਗ ਦੀ ਲਹਿਰ