ਪੰਜਾਬ ਚ ਸਫ਼ਰ ਕਰਨ ਵਾਲਿਆਂ ਲਈ ਆਈ ਵੱਡੀ ਖਬਰ, ਇਹਨਾਂ ਵਲੋਂ 9 ਅਗਸਤ ਨੂੰ ਚੱਕਾ ਜਾਮ ਦਾ ਕਰਤਾ ਐਲਾਨ

ਆਈ ਤਾਜ਼ਾ ਵੱਡੀ ਖਬਰ 

ਬੇਸ਼ਕ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਹ ਆਖਿਆ ਗਿਆ ਸੀ ਕਿ ਹੁਣ ਪੰਜਾਬ ਵਿੱਚ ਲੱਗ ਰਹੇ ਸਾਰੇ ਧਰਨੇ ਖ਼ਤਮ ਹੋ ਜਾਣਗੇ । ਪਰ ਸਾਢੇ ਚਾਰ ਮਹੀਨੇ ਹੋ ਚੁੱਕੇ ਹਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆ ਹੋਇਆ , ਹਰ ਰੋਜ਼ ਵੱਖ ਵੱਖ ਥਾਵਾਂ ਤੇ ਧਰਨੇ ਪ੍ਰਦਰਸ਼ਨ ਲੱਗ ਰਹੇ ਹਨ ਤੇ ਪੰਜਾਬ ਦੀ ਮਾਨ ਸਰਕਾਰ ਖ਼ਿਲਾਫ਼ ਉਨ੍ਹਾਂ ਦੇ ਵੱਲੋਂ ਕੀਤੇ ਵਾਅਦਿਆਂ ਨੂੰ ਲੈ ਕੇ ਲੋਕ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆਉਂਦੇ ਹਨ । ਇਸੇ ਵਿਚਾਲੇ ਹੁਣ ਜਿਹੜੇ ਲੋਕ ਮਿੰਨੀ ਬੱਸ ਰਾਹੀਂ ਇਕ ਥਾਂ ਤੋਂ ਦੂਜੀ ਥਾਂ ਤੇ ਸਫ਼ਰ ਕਰਨ ਬਾਰੇ ਸੋਚ ਰਹੇ ਹਨ ਉਨ੍ਹਾਂ ਲੋਕਾਂ ਦੇ ਲਈ ਬੇਹੱਦ ਹੀ ਖਾਸ ਖ਼ਬਰ ਲੈ ਕੇ ਹਾਜ਼ਰ ਹੋਏ ਹਾਂ ।

ਦਰਅਸਲ ਹੁਣ 9 ਅਗਸਤ ਨੂੰ ਮਿੰਨੀ ਬਾਸੀਆਂ ਨਿਜੀ ਬੱਸ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਵਾਲੇ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਹੁਣ ਨਿੱਜੀ ਅਤੇ ਮਿੰਨੀ ਬੱਸਾਂ ਦੇ ਆਪ੍ਰੇਟਰਾਂ ਵਲੋਂ ਚੱਕਾ ਜਾਮ ਕਰਨ ਸਬੰਧੀ ਐਲਾਨ ਕਰ ਦਿੱਤਾ ਗਿਆ ਹੈ । ਇਸ ਸੰਬੰਧੀ ਪੰਜਾਬ ਮੋਟਰ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਆਪਣੀਆਂ ਮੰਗਾਂ ਖ਼ਾਤਰ ਉਹ ਮੁੱਖਮੰਤਰੀ ਭਗਵੰਤ ਮਾਨ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਹੋਰ ਅਧਿਕਾਰੀ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੀ ਅਪੀਲ ਕਰਦੇ ਹਨ ।

ਆਗੂਆਂ ਨੇ ਕਿਹਾ ਕਿ ਸਰਕਾਰ ਸਾਡੀਆਂ ਮੰਗਾਂ ਸੁਣਨ ਲਈ ਤਿਆਰ ਨਹੀਂ ਉਨ੍ਹਾਂ ਆਖਿਆ ਕਿ ਇਸ ਦੇ ਮੱਦੇਨਜ਼ਰ ਅਸੀਂ ਨੌੰ ਅਗਸਤ ਨੂੰ ਪੂਰੇ ਪੰਜਾਬ ਭਰ ਦੀਆਂ ਸਾਰੀਆਂ ਨਿੱਜੀ ਅਤੇ ਮਿੰਨੀ ਬੱਸਾਂ ਦੀਆਂ ਚਾਬੀਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਨਿੱਜੀ ਬੱਸ ਕੰਪਨੀਆਂ ਅਜਿਹੇ ਦੌਰ ਚ ਲੱਗ ਰਹੀਆਂ ਹਨ ਕਿ ਜੇਕਰ ਸਰਕਾਰ ਨੇ ਇਨ੍ਹਾਂ ਕੰਪਨੀਆਂ ਨੂੰ ਜ਼ਿੰਦਾ ਰੱਖਣ ਲਈ ਕੋਸ਼ਿਸ਼ ਨਹੀਂ ਕੀਤੀ ਤਾਂ ਇਹ ਕੰਪਨੀਆਂ ਖੁਦ ਹੀ ਬੰਦ ਹੋ ਜਾਣਗੀਆਂ

ਜਿਸ ਕਾਰਨ ਲੱਖਾਂ ਹੀ ਲੋਕ ਬੇਰੁਜ਼ਗਾਰ ਹੋਣ ਵਾਲੇ ਹਨ। ਨਿੱਜੀ ਬੱਸ ਚਾਲਕਾਂ ਨੇ ਆਖਿਆ ਕਿ ਜੇਕਰ ਨੌੰ ਅਗਸਤ ਤੋਂ ਪਹਿਲਾਂ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਮਜਬੂਰ ਹੋ ਕੇ ਉਨ੍ਹਾਂ ਨੂੰ ਇਹ ਚੱਕਾ ਜਾਮ ਕਰਨਾ ਪਵੇਗਾ ।