ਆਈ ਤਾਜ਼ਾ ਵੱਡੀ ਖਬਰ
ਪੰਜਾਬ ਸਰਕਾਰ ਵੱਲੋਂ ਜਿੱਥੇ ਔਰਤਾਂ ਨੂੰ ਸਫ਼ਰ ਕਰਨ ਵਾਸਤੇ ਮੁਫ਼ਤ ਸਫ਼ਰ ਦੀ ਸਹੂਲਤ ਵੀ ਦਿੱਤੀ ਗਈ ਹੈ। ਕੈਪਟਨ ਸਰਕਾਰ ਦੇ ਸਮੇਂ ਜਿਥੇ ਇਹ ਸਹੂਲਤ ਲਾਗੂ ਕੀਤੀ ਗਈ ਸੀ ਉਥੇ ਹੀ ਉਸ ਨੂੰ ਮਾਨ ਸਰਕਾਰ ਵੱਲੋਂ ਅਜੇ ਤੱਕ ਲਗਾਤਾਰ ਜਾਰੀ ਰੱਖਿਆ ਗਿਆ ਹੈ। ਜਿੱਥੇ ਸਰਕਾਰ ਵੱਲੋਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਬਹੁਤ ਸਾਰੇ ਫੈਸਲੇ ਲਏ ਜਾ ਰਹੇ ਹਨ ਅਤੇ ਦਿੱਲੀ ਹਵਾਈ ਅੱਡੇ ਤੇ ਆਉਣ ਜਾਣ ਵਾਸਤੇ ਵੀ ਲੋਕਾਂ ਵਾਸਤੇ ਪੀਆਰਟੀਸੀ ਦੀਆਂ ਸਰਕਾਰੀ ਬੱਸਾ ਨੂੰ ਲਗਾ ਦਿਤਾ ਗਿਆ ਹੈ। ਜਿੱਥੇ ਇਹ ਵੋਲਵੋ ਬੱਸ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਦਿੱਲੀ ਹਵਾਈ ਅੱਡੇ ਲਈ ਲਾਗੂ ਕਰ ਦਿੱਤੀਆਂ ਗਈਆਂ ਹਨ। ਜਿਸ ਨਾਲ ਪੰਜਾਬ ਤੋਂ ਇਹ ਬੱਸ ਆਉਣ-ਜਾਣ ਵਾਲੇ ਯਾਤਰੀਆਂ ਨੂੰ ਵੱਡੀਆਂ ਸਹੂਲਤਾਂ ਮਿਲ ਗਈਆਂ ਹਨ।
ਹੁਣ ਪੰਜਾਬ ਵਿੱਚ ਸਫਰ ਕਰਨ ਵਾਲਿਆਂ ਲਈ ਇਕ ਵੱਡੀ ਚੰਗੀ ਖਬਰ ਸਾਹਮਣੇ ਆਈ ਹੈ ਜਿੱਥੇ ਸਰਕਾਰ ਜਲਦੀ ਇਹ ਕੰਮ ਕਰਨ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਹੁਣ ਪੰਜਾਬ ਵਿਚ 219 ਨਵੀਆਂ ਬੱਸਾਂ ਨੂੰ ਪੰਜਾਬ ਦੇ ਟਰਾਂਸਪੋਰਟ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਜਿੱਥੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਵੇਂ ਬੱਸ ਰੂਟਾਂ ਤੇ ਕੇ ਪਰਮਿਟ ਲਾਗੂ ਕਰਕੇ ਪੀਆਰਟੀਸੀ ਦੀਆਂ ਬੱਸਾਂ ਲੋਕਾਂ ਦੀ ਸਹੂਲਤ ਵਾਸਤੇ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਭਗਵੰਤ ਮਾਨ ਮੁਖ ਮੰਤਰੀ ਪੰਜਾਬ ਵੱਲੋਂ ਇਸ ਫੈਸਲੇ ਨੂੰ ਹਰੀ ਝੰਡੀ ਦੇ ਦਿਤੀ ਗਈ ਹੈ।
ਜਿੱਥੇ ਹੁਣ ਪੰਜਾਬ ਵਿੱਚ ਪੀਆਰਟੀਸੀ ਦੇ ਬੇੜੇ ਵਿੱਚ 219 ਸਧਾਰਨ ਨਵੀਆਂ ਬੱਸਾਂ ਸ਼ਾਮਲ ਹੋ ਜਾਣਗੀਆਂ। ਜਿਸ ਵਾਸਤੇ ਟੈਂਡਰ ਕੱਢਿਆ ਜਾ ਚੁੱਕਿਆ ਹੈ ਅਤੇ ਇਸ ਪ੍ਰਕਿਰਿਆ ਵਾਸਤੇ ਆਰੰਭ ਕੰਮ ਕੀਤਾ ਗਿਆ ਹੈ ਜਿਸ ਦੀ ਆਖਰੀ ਤਰੀਕ 2 ਅਗਸਤ ਰੱਖੀ ਗਈ ਹੈ।
ਇਸ ਬਾਰੇ ਹੁਣ ਜਾਣਕਾਰੀ ਦਿੰਦੇ ਹੋਏ ਟਰਾਂਸਪੋਰਟ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਵੱਲੋਂ ਦੱਸਿਆ ਗਿਆ ਹੈ ਕਿ ਜਿੱਥੇ ਨਵੇਂ ਰੂਟਾਂ ਤੇ ਇਹ ਨਵੀਆਂ ਬੱਸਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਕਿਲੋਮੀਟਰ ਸਕੀਮ ਦਾ ਅਪਰੇਟਰ , ਬੱਸ ਮਾਲਕ ਪੀਆਰਟੀਸੀ ਨੂੰ ਮੁਕੰਮਲ ਤੌਰ ਤੇ ਨਵੀਂ ਬੱਸ ਮੁਹਈਆ ਕਰਵਾਏਗਾ। ਉਥੇ ਹੀ ਪੀ ਆਰ ਟੀ ਸੀ ਦੀਆਂ ਨਵੀਆਂ 219 ਬੱਸ ਆਪਣੀ ਨਿਰਧਾਰਤ ਮਾਇਲੇਜ ਨੂੰ ਪੂਰੇ ਕਰਨ ਵਿੱਚ ਵੀ ਸਫ਼ਲ ਸਾਬਤ ਹੋਣਗੀਆਂ। ਜਿਸ ਤੋਂ ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਲੋਕਾਂ ਨੂੰ ਵੀ ਵਧੇਰੇ ਸਹੂਲਤਾਂ ਮਿਲਣਗੀਆਂ।