ਪੰਜਾਬ ਚ ਸਫ਼ਰ ਕਰਨ ਵਾਲਿਆਂ ਲਈ ਆਈ ਵੱਡੀ ਖਬਰ, ਕਿਸਾਨਾਂ ਵਲੋਂ ਇਥੇ ਲਗਾਇਆ ਗਿਆ ਜਾਮ

ਆਈ ਤਾਜ਼ਾ ਵੱਡੀ ਖਬਰ 

ਪਿਛਲੇ ਕੁਝ ਦਿਨਾ ਤੋ ਜਿਥੇ ਲਗਾਤਾਰ ਗਰਮੀ ਵਿਚ ਵਾਧਾ ਹੁੰਦਾ ਜਾ ਰਿਹਾ ਹੈ ਉਥੇ ਹੀ ਤਾਪਮਾਨ ਦੇ ਇਸ ਵਾਧੇ ਦੇ ਨਾਲ ਨਾਲ ਬਿਜਲੀ ਕੱਟਾਂ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ ਹੈ। ਪੰਜਾਬ ਵਿਚ ਜਿਥੇ ਇਸ ਸਮੇਂ ਬਿਜਲੀ ਦੀ ਕਾਫੀ ਕਿੱਲਤ ਹੈ ਉਥੇ ਹੀ ਲੋਕਾਂ ਨੂੰ ਲੱਗਣ ਵਾਲੀਆਂ ਬਿਜਲੀ ਦੇ ਕੱਟਾਂ ਕਾਰਨ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਰਪੇਸ਼ ਆ ਰਹੀਆਂ ਹਨ। ਜਿੱਥੇ ਬਿਜਲੀ ਦੇ ਪ੍ਰਭਾਵਤ ਹੋਣ ਨਾਲ ਬਹੁਤ ਸਾਰੇ ਕਾਰੋਬਾਰ ਪ੍ਰਭਾਵਤ ਹੋ ਰਹੇ ਹਨ ਅਤੇ ਲੋਕਾਂ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰਨਾ ਪੈ ਰਿਹਾ ਹੈ ਉਥੇ ਹੀ ਇਸ ਸਮੇਂ ਕਿਸਾਨਾਂ ਨੂੰ ਬਿਜਲੀ ਦੀ ਕਮੀ ਹੋਣ ਦੇ ਚਲਦੇ ਹੋਇਆ ਫਸਲਾ ਨਾਲ ਸਬੰਧਤ ਕੰਮ ਕਰਨ ਵਿਚ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ ਜਿੱਥੇ ਫਸਲਾਂ ਵੀ ਗਰਮੀ ਦੇ ਮੌਸਮ ਵਿੱਚ ਬਹੁਤ ਪ੍ਰਭਾਵਿਤ ਹੋਈਆਂ ਹਨ।

ਪੰਜਾਬ ਵਿਚ ਜਿਥੇ ਕਈ ਥਰਮਲ ਪਲਾਂਟ ਪ੍ਰਭਾਵਤ ਹੋਏ ਹਨ ਜਿਸ ਦੇ ਚਲਦਿਆਂ ਹੋਇਆਂ ਬਿਜਲੀ ਕੱਟਾਂ ਵਿਚ ਵਾਧਾ ਹੋ ਰਿਹਾ ਹੈ। ਹੁਣ ਪੰਜਾਬ ਵਿੱਚ ਇੱਥੇ ਸਫਰ ਕਰਨ ਵਾਲਿਆਂ ਲਈ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿਸਾਨਾਂ ਵੱਲੋਂ ਇੱਥੇ ਜਾਮ ਲਗਾ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਲੱਗਣ ਵਾਲੇ ਬਿਜਲੀ ਕੱਟਾਂ ਤੋਂ ਜਿੱਥੇ ਆਮ ਲੋਕ ਪ੍ਰੇਸ਼ਾਨ ਹਨ ਉਥੇ ਹੀ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦੇ ਚਲਦਿਆਂ ਹੋਇਆਂ ਕਿਸਾਨਾਂ ਵੱਲੋਂ ਇਕ ਮੋਰਚਾ ਖੋਲ੍ਹਣ ਦੀ ਤਿਆਰੀ ਕੀਤੀ ਗਈ ਹੈ ਅਤੇ ਜਲੰਧਰ-ਲੁਧਿਆਣਾ ਹਾਈਵੇਅ ਤੇ ਲੰਮਾ ਜਾਮ ਲੱਗ ਗਿਆ ਹੈ।

ਇਹ ਜਾਮ ਪੀ ਏ ਪੀ ਨੇੜੇ ਜਲੰਧਰ-ਲੁਧਿਆਣਾ ਹਾਈਵੇਅ ਤੇ ਲਗਾਇਆ ਗਿਆ ਹੈ। ਜਿਸ ਕਾਰਨ ਸਾਰੀ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਦੇ ਪ੍ਰਧਾਨ ਵੱਲੋਂ ਜਿਥੇ ਬੀਤੇ ਕੱਲ੍ਹ ਐਲਾਨ ਕੀਤਾ ਗਿਆ ਸੀ ਕਿ ਉਨ੍ਹਾਂ ਵੱਲੋਂ ਪੰਜਾਬ ਵਿੱਚ ਹਾਈਵੇ ਜਾਮ ਕੀਤੇ ਜਾ ਰਹੇ ਹਨ।

ਉਥੇ ਹੀ ਅੱਜ ਲੱਗਣ ਵਾਲੇ ਇਸ ਜਾਣ ਦੇ ਕਾਰਨ ਕਿਸਾਨਾਂ ਦੇ ਨਾਲ-ਨਾਲ ਆਵਾਜਾਈ ਨੂੰ ਵੀ ਕਈ ਤਰਾਂ ਦੀਆਂ ਮੁਸ਼ਕਲਾਂ ਆ ਰਹੀਆਂ ਹਨ। ਉੱਥੇ ਹੀ ਕਿਸਾਨ ਆਗੂ ਅਜੀਤ ਸਿੰਘ ਡੱਲੇਵਾਲ ਵੱਲੋਂ ਵੀ ਨੈਸ਼ਨਲ ਹਾਈਵੇ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ ਕਿ ਅਗਰ ਸਰਕਾਰ ਵੱਲੋਂ ਬਿਜਲੀ ਦੇ ਕੱਟਾਂ ਦਾ ਕੱਲ ਤੱਕ ਕੋਈ ਹੱਲ ਨਹੀਂ ਕੱਢਿਆ ਜਾਂਦਾ ਤਾਂ ਉਨ੍ਹਾਂ ਵੱਲੋਂ ਇਹ ਜਾਮ ਲਗਾਏ ਜਾਣਗੇ।