ਪੰਜਾਬ ਚ ਸਫ਼ਰ ਕਰਨ ਵਾਲਿਆਂ ਲਈ ਆ ਰਹੀ ਮਾੜੀ ਖਬਰ – ਹੋਣ ਜਾ ਰਿਹਾ ਇਹ ਕੰਮ

ਆਈ ਤਾਜਾ ਵੱਡੀ ਖਬਰ

ਕੰਮ ਕਾਰ ਦੇ ਸਿਲਸਿਲੇ ਵਿਚ ਜਾਂ ਫਿਰ ਘੁੰਮਣ ਫਿਰਨ ਦੇ ਲਈ ਸਾਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਪੈਂਦਾ ਹੈ। ਜਿਸ ਵਾਸਤੇ ਅਸੀਂ ਆਵਾਜਾਈ ਦੇ ਬਹੁਤ ਸਾਰੇ ਮਾਰਗਾਂ ਦੀ ਵਰਤੋਂ ਕਰਦੇ ਹਾਂ। ਨਜ਼ਦੀਕੀ ਥਾਂਵਾਂ ਵੱਲ ਜਾਣ ਲਈ ਅਸੀਂ ਸੜਕੀ ਮਾਰਗ ਦੀ ਵਰਤੋਂ ਕਰਦੇ ਹਾਂ ਜਦ ਕੇ ਲੰਬੀ ਦੂਰੀ ਅਤੇ ਹੋਰ ਜ਼ਿਆਦਾ ਲੰਬੀ ਦੂਰੀ ਦੀਆਂ ਵਾਟਾਂ ਨੂੰ ਮੁਕੰਮਲ ਕਰਨ ਦੇ ਲਈ ਅਸੀਂ ਵੱਖ-ਵੱਖ ਆਵਾਜਾਈ ਦੇ ਸਾਧਨਾਂ ਨੂੰ ਵਰਤਦੇ ਹਨ। ਪਰ ਕੋਰੋਨਾ ਦੇ ਕਾਲ ਤੋਂ ਲੈ ਕੇ ਹੀ ਹੁਣ ਤੱਕ ਆਵਾਜਾਈ ਮੰਤਰਾਲਾ ਇਸ ਦੇ ਨਾਲ ਪ੍ਰਭਾਵਿਤ ਵੀ ਰਿਹਾ ਹੈ।

ਪਰ ਹੁਣ ਪੰਜਾਬ ਅੰਦਰ ਇੱਕ ਥਾਂ ਤੋਂ ਦੂਜੀ ਥਾਂ ਸਰਕਾਰੀ ਟਰਾਂਸਪੋਰਟ ਨੂੰ ਵਰਤਦੇ ਹੋਏ ਸਫ਼ਰ ਕਰਨ ਵਾਲਿਆਂ ਉਪਰ ਆਰਥਿਕ ਬੋਝ ਪੈਣ ਵਾਲਾ ਹੈ। ਕਿਉਂ ਕਿ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਪੰਜਾਬ ਅੰਦਰ ਬੱਸਾਂ ਦੇ ਕਿਰਾਏ ਵਧਾਉਣ ਸਬੰਧੀ ਵਿਚਾਰ ਕਰ ਰਹੀ ਹੈ ਜਿਸ ਵਾਸਤੇ ਇਕ ਪ੍ਰਸਤਾਵ ਨੂੰ ਤਿਆਰ ਕਰ ਲਿਆ ਗਿਆ ਹੈ ਜਿਸ ਨੂੰ ਮਨਜ਼ੂਰੀ ਮਿਲਣ ਦੇ ਲਈ ਨਿਗਮ ਵੱਲੋਂ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ। ਦੱਸ ਦੇਈਏ ਕਿ ਇਹ ਸਾਰਾ ਕੁਝ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਹੋਈਆਂ ਕੀਮਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਜਾ ਰਿਹਾ ਹੈ।

ਪੰਜਾਬ ਅੰਦਰ ਮੌਜੂਦਾ ਸਮੇਂ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦਾ ਯਾਤਰੀਆਂ ਲਈ ਕਿਰਾਇਆ ਇਕ ਕਿਲੋਮੀਟਰ ਮਗਰ 1 ਰੁਪਿਆ 22 ਪੈਸੇ ਹੈ ਜਿਸ ਵਿਚ ਹੁਣ 6 ਪੈਸੇ ਦਾ ਹੋਰ ਵਾਧਾ ਪ੍ਰਤੀ ਕਿਲੋਮੀਟਰ ਕਰ ਦਿੱਤਾ ਜਾਵੇਗਾ। ਧਿਆਨ ਦੇਣ ਯੋਗ ਹੈ ਕਿ ਪਿਛਲੇ ਸਾਲ ਜੁਲਾਈ ਅਤੇ ਇਸ ਸਾਲ ਦੀ ਸ਼ੁਰੂਆਤ ਵਿਚ ਵੀ ਬੱਸਾਂ ਦੇ ਕਿਰਾਏ ਵਿਚ ਵਾਧਾ ਕੀਤਾ ਜਾ ਚੁੱਕਾ ਹੈ।

ਪਹਿਲਾਂ ਪੰਜਾਬ ਅੰਦਰ ਪੀਆਰਟੀਸੀ ਦੀਆਂ ਬੱਸਾਂ ਵਿੱਚ ਰੋਜ਼ਾਨਾ 55 ਲੱਖ ਰੁਪਏ ਦੇ ਡੀਜ਼ਲ ਦਾ ਖਰਚਾ ਆਉਂਦਾ ਹੈ ਜੋ ਹੁਣ ਵਧ ਕੇ 63 ਲੱਖਪ੍ਰਤੀ ਦਿਨ ਹੋ ਗਿਆ ਹੈ। ਖਰਚੇ ਵਧਣ ਦੇ ਕਾਰਨ ਰੈਗੂਲਰ ਮੁਲਾਜ਼ਮਾਂ ਅਤੇ ਪੈਨਸ਼ਨਰ ਮੁਲਾਜ਼ਮਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਦੱਸ ਦੇਈਏ ਕਿ ਇਹ ਸਾਰਾ ਕੁੱਝ ਦੇਸ਼ ਅੰਦਰ ਵਧੇ ਹੋਏ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਹੀ ਕੀਤਾ ਜਾ ਰਿਹਾ ਹੈ ਜਿਸ ਕਾਰਨ ਯਾਤਰੀਆਂ ਉੱਪਰ ਕੁਝ ਆਰਥਿਕ ਬੋਝ ਵਧ ਸਕਦਾ ਹੈ।