ਪੰਜਾਬ ਚ ਸਕੂਲਾਂ ਦੇ ਇਹਨਾਂ ਵਿਦਿਆਰਥੀਆਂ ਲਈ ਆਈ ਵੱਡੀ ਖਬਰ – ਹੋਇਆ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੱਚਿਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਏ ਦਿਨ ਕੋਈ ਨਾ ਕੋਈ ਸੁਧਾਰ ਕੀਤਾ ਜਾ ਰਿਹਾ ਹੈ। ਜਿੱਥੇ ਸਰਕਾਰ ਵੱਲੋਂ ਬੱਚਿਆਂ ਦੀ ਪੜਾਈ ਨੂੰ ਕਰੋਨਾ ਦੇ ਦੌਰ ਵਿੱਚ ਆਨਲਾਈਨ ਰੱਖਿਆ ਗਿਆ ਸੀ ਕਿਉਂਕਿ ਉਸ ਸਮੇਂ ਕਰੋਨਾ ਦੇ ਵਧੇ ਕੇਸਾਂ ਕਾਰਨ ਵਿਦਿਅਕ ਅਦਾਰਿਆਂ ਨੂੰ ਪਿਛਲੇ ਸਾਲ ਮਾਰਚ ਤੋਂ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਇਸ ਬੁਰੇ ਦੌਰ ਵਿੱਚ ਜਿੱਥੇ ਵਿਦਿਆਰਥੀਆਂ ਦੀ ਪੜ੍ਹਾਈ ਜਾਰੀ ਰੱਖੀ ਗਈ ਉਥੇ ਹੀ ਬੱਚਿਆਂ ਦੇ ਸਲੇਬਸ ਨੂੰ ਵੀ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਵੱਲੋਂ ਇਸ ਵਿਚ ਕਾਫੀ ਹੱਦ ਤੱਕ ਕਟੌਤੀ ਕੀਤੀ ਗਈ ਸੀ। ਤਾਂ ਜੋ ਬੱਚਿਆਂ ਨੂੰ ਸਿਲੇਬਸ ਦੇ ਵਾਧੇ ਕਾਰਨ ਮਾਨਸਿਕ ਤਣਾਅ ਦਾ ਸਾਹਮਣਾ ਨਾ ਕਰਨਾ ਪਵੇ।

ਹੁਣ ਪੰਜਾਬ ਵਿਚ ਸਕੂਲਾਂ ਦੇ ਇਨ੍ਹਾਂ ਵਿਦਿਆਰਥੀਆਂ ਲਈ ਇੱਕ ਵੱਡੀ ਖਬਰ ਆਈ ਹੈ ਜਿੱਥੇ ਇਹ ਐਲਾਨ ਹੋ ਗਿਆ ਹੈ। ਜਿੱਥੇ ਹੁਣ ਸਰਕਾਰ ਵੱਲੋਂ 2 ਅਗਸਤ ਤੋਂ ਸਾਰੇ ਵਿਦਿਅਕ ਅਦਾਰਿਆਂ ਨੂੰ ਸ਼ੁਰੂ ਕੀਤਾ ਗਿਆ ਹੈ ਉਚੇਰੀ ਸਿੱਖਿਆ ਬੋਰਡ ਵੱਲੋਂ ਕੁਝ ਵਿਸ਼ਿਆਂ ਦੇ ਸੁਮੇਲ ਨੂੰ ਲੈ ਕੇ ਕੁਝ ਬਦਲਾਅ ਕਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਜਿਸਦੇ ਅਨੁਸਾਰ ਹੁਣ ਪਿਛਲੇ ਸਾਲ ਪੜ੍ਹਾਈ ਪੂਰੀ ਨਾ ਹੋਣ ਵਾਲੀ ਇਸ ਸਾਲ ਕੀਤੀ ਜਾ ਸਕਦੀ ਹੈ। ਹੁਣ ਬੱਚੇ ਵਿਸ਼ੇਸ਼ ਵਿਸ਼ਿਆਂ ਵਾਲੇ ਵਿਦਿਆਰਥੀ ਇੱਥੇ ਇਕੱਠੇ ਪੜ੍ਹ ਸਕਦੇ ਹਨ।

ਸਿੱਖਿਆ ਵਿਭਾਗ ਵੱਲੋਂ ਇਹ ਫੈਸਲਾ ਗਿਆਰਵੀਂ ਜਮਾਤ ਵਿੱਚ ਵਿਸ਼ੇਸ਼ ਵਿਸ਼ੇ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰਖਦੇ ਹੋਏ ਲਿਆ ਗਿਆ ਹੈ ਕਿ ਕਰੋਨਾ ਦੇ ਕਾਰਨ ਗਿਆਰਵੀ ਕਲਾਸ ਵਿੱਚ ਬੱਚੇ ਕੁਝ ਵਿਸ਼ੇਸ਼ ਵਿਸ਼ੇ ਪੜ੍ਹਨ ਤੋਂ ਅਸਮਰਥ ਸਨ,ਜਿਨ੍ਹਾਂ ਨੂੰ ਹੁਣ ਬਾਰਵੀਂ ਕਲਾਸ ਵਿੱਚ ਪ੍ਰਮੋਟ ਹੋਣ ਤੇ ਤਿੰਨ ਵਿਸ਼ੇ ਇਕੱਠੇ ਪੜ੍ਹਨ ਦੀ ਇਜ਼ਾਜਤ ਦਿੱਤੀ ਗਈ ਹੈ। ਕਿਉਂਕਿ ਇਸ ਨੂੰ ਲੈ ਬੱਚੇ ਕੁਝ ਸਮੇਂ ਤੋਂ ਸ਼ਸ਼ੋਪੰਜ ਵਿਚ ਨਜ਼ਰ ਆ ਰਹੇ ਸਨ।

ਸਿੱਖਿਆ ਵਿਭਾਗ ਨੇ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ ਦੀ ਜਾਣਕਾਰੀ ਵਿਦਿਆਰਥੀ ਸਿੱਖਿਆ ਵਿਭਾਗ ਦੀ ਵੈਬਸਾਈਟ ਉਪਰ ਵੀ ਵੇਖ ਸਕਦੇ ਹਨ ਜਿਸ ਉਪਰ ਇਹ ਜਾਣਕਾਰੀ ਅਪਲੋਡ ਕੀਤੀ ਗਈ ਹੈ। ਜਿਹੜੇ ਵਿਦਿਆਰਥੀ ਹੁਣ 2020-21 ਵਿੱਚ ਗਿਆਰਵੀਂ ਜਮਾਤ ਵਿੱਚ ਕਮਰਸ਼ੀਅਲ ਆਰਟਸ ਵਿੱਚ ਅਰਥ ਸ਼ਾਸਤਰ, ਬਿਜਨਸ ਸਟਡੀਜ਼ ਅਤੇ ਅਕਾਊਂਟੈਂਸੀ ਦੇ ਸਬਜੈਕਟ ਨਹੀਂ ਪੜ੍ਹ ਸਕੇ ਸਨ ਤੇ ਗਿਆਰਵੀਂ ਕਲਾਸ ਪਾਸ ਕਰ ਲਈ ਗਈ ਸੀ ਉਹ ਹੁਣ ਇਹਨਾਂ ਵਿਸ਼ਿਆਂ ਨੁੰ ਪੜ੍ਹ ਸਕਦੇ ਹਨ।