ਵੱਧ ਰਹੇ ਸੜਕੀ ਹਾਦਸਿਆਂ ਦੇ ਕਾਰਨ ਸਰਕਾਰ ਤੇ ਪ੍ਰਸ਼ਾਸਨ ਦੇ ਵੱਲੋਂ ਸੜਕੀ ਨਿਯਮਾਂ ਨੂੰ ਲੈ ਕੇ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ। ਪਰ ਇਸ ਦੇ ਬਾਵਜੂਦ ਵੀ ਲੋਕਾਂ ਦੀਆਂ ਅਣਗਹਿਲੀਆਂ ਤੇ ਲਾਪਰਵਾਹੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ । ਇਸੇ ਵਿਚਾਲੇ ਹੁਣ ਖਤਰੇ ਦੀ ਘੰਟੀ ਵੱਜ ਚੁੱਕੀ ਹੈ , ਜਿਸ ਦੇ ਚਲਦੇ ਵਾਹਣ ਚਾਲਕਾਂ ਨੂੰ ਹੁਣ ਸਾਵਧਾਨੀ ਵਰਤਣ ਦੀ ਜਰੂਰਤ ਹੈ । ਜੇਕਰ ਥੋੜੀ ਵੀ ਲਾਪਰਵਾਹੀ ਵੇਖਣ ਨੂੰ ਮਿਲੀ ਤਾਂ, ਇਸ ਦਾ ਖਮਿਆਜ਼ਾ ਭਾਰੀ ਪੈ ਸਕਦਾ ਹੈ। ਦਸਦਿਆਂ ਕਿ ਹੁਣ ਜੇਕਰ ਤੁਸੀਂ ਵਾਹਨ ਚਲਾਉਂਦੇ ਹੋਏ ਮੋਬਾਇਲ ‘ਤੇ ਗੱਲ ਕਰਦੇ ਫੜ੍ਹੇ ਗਏ ਤਾਂ , ਤੁਹਾਡੀ ਖੈਰ ਨਹੀਂ । ਇਸ ਲਈ ਤੁਹਾਨੂੰ ਭਾਰੀ ਖਮਿਆਜਾ ਭੁਗਤਨਾ ਪੈ ਸਕਦਾ ਹੈ ਤੇ 5 ਹਜ਼ਾਰ ਰੁਪਏ ਦਾ ਚਾਲਾਨ ਹੋ ਸਕਦਾ ਹੈ। ਇਸ ਨੂੰ ਲੈ ਕੇ ਸਰਕਾਰ ਦਾ ਮੰਨਣਾ ਹੈ ਕਿ ਗੱਡੀ ਚਲਾਉਂਦੇ ਸਮੇਂ ਮੋਬਾਇਲ ਫੋਨ ‘ਤੇ ਗੱਲ ਕਰਨ ਕਾਰਨ ਹਮੇਸ਼ਾ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ, ਜਿਸ ਕਾਰਨ ਕਈ ਵਾਰ ਵੱਡੇ ਹਾਦਸੇ ਵਾਪਰਦੇ ਹਨ , ਇਹਨਾਂ ਹਾਦਸਿਆਂ ਦੌਰਾਨ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ। ਇਸ ਲਈ ਭੁੱਲ ਕੇ ਵੀ ਵਾਹਨ ਚਾਲਕ ਡਰਾਈਵ ਕਰਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ। ਜ਼ਿਕਰੇ ਖਾਸ ਹੈ ਕਿ ਹੁਣ ਚਾਲਾਨ ਵੀ ਸਿੱਧਾ ਆਨਲਾਈਨ ਕੀਤੇ ਜਾ ਰਹੇ ਹਨ। ਜੇਕਰ ਆਨਲਾਈਨ ਚਾਲਾਨ ਸਮੇਂ ਸਿਰ ਨਹੀਂ ਭਰਿਆ ਜਾਂਦਾ ਤਾਂ ਹੋਰ ਵੀ ਜੁਰਮਾਨਾ ਲੱਗੇਗਾ। ਜੇਕਰ ਦੂਜੀ ਵਾਰ ਚਾਲਾਨ ਜਾਰੀ ਕੀਤਾ ਜਾਂਦਾ ਹੈ ਤਾਂ 500 ਰੁਪਏ ਵਾਧੂ ਦੇਣੇ ਪੈਣਗੇ। ਇਸ ਨੂੰ ਲੈ ਕੇ ਹੁਕਮ ਵੀ ਜਾਰੀ ਕਰ ਦਿੱਤੇ ਗਏ । ਗਣਤੰਤਰ ਦਿਹਾੜੇ ਨੂੰ ਮੁੱਖ ਰੱਖਦਿਆਂ ਇਸ ਸਮੇਂ ਪੂਰਾ ਪੰਜਾਬ ਹਾਈ ਅਲਰਟ ‘ਤੇ ਹੈ ਅਤੇ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਨਾਕੇਬੰਦੀ ਥਾਂ-ਥਾਂ ‘ਤੇ ਕੀਤੀ ਗਈ ਹੈ। ਦੂਜੇ ਪਾਸੇ ਜਿਹੜੇ ਵਾਹਣ ਚਾਲਕ ਵਾਹਣ ਚਲਾਉਂਦੇ ਸਮੇਂ ਫੋਨ ਤੇ ਗੱਲ ਕਰਨਗੇ , ਹੁਣ ਉਨਾਂ ਦੀ ਖੈਰ ਨਹੀਂ , ਉਨਾਂ ਦਾ ਜਿੱਥੇ ਇਸ ਗਲਤੀ ਕਾਰਨ ਚਲਾਨ ਕੱਟਿਆ ਜਾਵੇਗਾ , ਉਥੇ ਹੀ ਉਹਨਾਂ ਉੱਪਰ ਕਾਰਵਾਈ ਕੀਤੇ ਜਾਣ ਦੇ ਵੀ ਗੱਲ ਆਖੀ ਗਈ ਹੈ।