ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿੱਚ ਸੜਕੀ ਹਾਦਸੇ ਇੰਨੇ ਜ਼ਿਆਦਾ ਵਧ ਰਹੇ ਹਨ ਕਿ ਹਰ ਰੋਜ਼ ਕੋਈ ਨਾ ਕੋਈ ਸਡ਼ਕੀ ਹਾਦਸੇ ਨਾਲ ਸਬੰਧਤ ਖ਼ਬਰ ਜ਼ਰੂਰ ਸਾਹਮਣੇ ਆਉਂਦੀ ਹੈ । ਹਰ ਰੋਜ਼ ਇਨ੍ਹਾਂ ਸੜਕੀ ਹਾਦਸਿਆਂ ਦੌਰਾਨ ਕਈ ਲੋਕ ਆਪਣੀਆਂ ਕੀਮਤੀ ਜਾਨਾਂ ਗੁਆ ਰਹੇ ਹਨ । ਅਜਿਹਾ ਹੀ ਇਕ ਦਰਦਨਾਕ ਹਾਦਸਾ ਜ਼ੀਰਕਪੁਰ ਪਟਿਆਲਾ ਰੋਡ ਤੇ ਵਾਪਰਿਆ, ਜਿੱਥੇ ਇਕ ਮਾਰਬਲ ਦਾ ਭਰਿਆ ਹੋਇਆ ਟਰਾਲਾ ਪਲਟ ਗਿਆ । ਜਿਸ ਕਾਰਨ ਕਈ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਮਾਰਬਲ ਦੇ ਨਾਲ ਅਤੇ ਟਾਈਲਾਂ ਦਾ ਭਰਿਆ ਹੋਇਆ ਟਰਾਲਾ ਜੋ ਰਾਜਸਥਾਨ ਤੋਂ ਜ਼ੀਰਕਪੁਰ ਵੱਲ ਜਾ ਰਿਹਾ ਸੀ ਕਿ ਉਸੇ ਸਮੇਂ ਇਹ ਟਰਾਲਾ ਬੇਕਾਬੂ ਹੋ ਗਿਆ ।
ਜਿਸ ਕਾਰਨ ਸਵੇਰੇ ਸੈਰ ਕਰਦੇ ਅਤੇ ਸੜਕ ਕਿਨਾਰੇ ਲੰਘਦੇ ਲੋਕਾਂ ਦੇ ਉੱਪਰ ਇਹ ਟਰਾਲਾ ਪਲਟ ਗਿਆ । ਟਰਾਲਾ ਪਲਟਣ ਦੇ ਕਾਰਨ ਤਿੱਨ ਲੋਕਾਂ ਦੀ ਮੌਤ ਹੋ ਗਈ । ਉੱਥੇ ਹੀ ਇਸ ਖ਼ੌਫ਼ਨਾਕ ਘਟਨਾ ਦੇ ਵਾਪਰਨ ਤੋਂ ਬਾਅਦ ਆਲੇ ਦੁਆਲੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਨੇ ਦੱਸਿਆ ਕਿ ਟਰਾਲਾ ਬੇਕਾਬੂ ਹੁੰਦਾ ਵਿਖਾਈ ਦਿੱਤਾ ਜੋ ਕਿ ਆਪਣੀ ਇਕ ਸਾਈਡ ਛੱਡ ਕੇ ਦੂਸਰੀ ਸਾਈਡ ਵੱਲ ਝੁਕ ਗਿਆ । ਟਰਾਲਾ ਪਲਟਦੇ ਸਾਰ ਹੀ ਇਸ ਵਿਚ ਪਏ , ਸਾਰੇ ਪੱਥਰ ਹੇਠਾਂ ਡਿੱਗਣੇ ਸ਼ੁਰੂ ਹੋ ਗਏ ਤੇ ਆਲੇ ਦੁਆਲੇ ਸੈਰ ਕਰ ਰਹੇ ਲੋਕ ਇਸ ਦੀ ਲਪੇਟ ਵਿੱਚ ਆਏ ।
ਜਿਸ ਦੇ ਚੱਲਦੇ ਇਸ ਮਲਬੇ ਹੇਠਾਂ ਤਿੰਨ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ । ਜਿਨ੍ਹਾਂ ਵਿਚ ਇਕ ਤੇਈ ਸਾਲਾ ,ਉਨੀ ਸਾਲਾ ਅਤੇ ਬਾਰਾਂ ਸਾਲਾਂ ਦਾ ਬੱਚਾ ਸ਼ਾਮਲ ਹੈ । ਉੱਥੇ ਹੀ ਸੂਚਨਾ ਮਿਲਦੇ ਸਾਰ ਪੁਲੀਸ ਵੀ ਮੌਕੇ ਤੇ ਪਹੁੰਚੀ । ਜਿਨ੍ਹਾਂ ਦੇ ਵੱਲੋਂ ਮਲਬੇ ਹੇਠਾਂ ਦਬੇ ਤਿੰਨਾਂ ਲੋਕਾਂ ਦੀਆਂ ਲਾਸ਼ਾਂ ਜੇਸੀਬੀ ਦੀ ਮਦਦ ਨਾਲ ਬਾਹਰ ਕੱਢੀਆਂ ।
ਪਰ ਅਜੇ ਤੱਕ ਬਾਰਾਂ ਸਾਲਾ ਬੱਚੀ ਦੀ ਪਛਾਣ ਨਹੀਂ ਹੋ ਸਕੀ। ਉੱਥੇ ਹੀ ਹੁਣ ਪੁਲੀਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਇਸ ਮਾਮਲੇ ਸੰਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਜ਼ਿਕਰਯੋਗ ਹੈ ਕਿ ਹਰ ਰੋਜ਼ ਅਜਿਹੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ ਕੁਝ ਪ੍ਰਸ਼ਾਸਨ ਅਤੇ ਕੁਝ ਲੋਕਾਂ ਦੀਆਂ ਅਣਗਹਿਲੀਆਂ ਕਾਰਨ ਹਾਦਸੇ ਵਾਪਰ ਰਹੇ ਹਨ ਪਰ ਇਹ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ ।
Previous Post‘ਆਪ’ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਰਤਾ ਅਜਿਹਾ ਵੱਡਾ ਐਲਾਨ – ਸਾਰੇ ਪਾਸੇ ਹੋ ਗਈ ਚਰਚਾ
Next Postਮਚੀ ਹਾਹਾਕਾਰ : 38 ਸਕੂਲ ਦੇ ਵਿਦਿਆਰਥੀ ਇਸ ਕਾਰਨ ਹੋ ਗਏ ਬਿਮਾਰ,14 ਬੱਚਿਆਂ ਨੂੰ ਕਰਾਇਆ ਹਸਪਤਾਲ ਦਾਖਲ