ਆਈ ਤਾਜ਼ਾ ਵੱਡੀ ਖਬਰ
ਸੜਕੀ ਹਾਦਸੇ ਹਰ ਰੋਜ਼ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਾਪਰਦੇ ਹਨ । ਕਈ ਸਡ਼ਕੀ ਹਾਦਸੇ ਏਨੀ ਜ਼ਿਆਦਾ ਭਿ-ਆ-ਨ-ਕ ਹੁੰਦੇ ਨੇ ਕਿ ਜਿਨ੍ਹਾਂ ਨੂੰ ਵੇਖ ਕੇ ਜਾਂ ਜਿਨ੍ਹਾਂ ਬਾਰੇ ਸੁਣ ਕੇ ਸਾਡੀ ਰੂਹ ਤਕ ਕੰਬ ਉੱਠਦੀ ਹੈ । ਪੰਜਾਬ ਦੀ ਗੱਲ ਜੇਕਰ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਹਰ ਰੋਜ਼ ਹੀ ਸੜਕੀ ਹਾਦਸੇ ਵਧ ਰਹੇ ਹਨ । ਸੜਕੀ ਹਾਦਸਿਆਂ ਦੇ ਵਧਣ ਦਾ ਸਭ ਤੋਂ ਵੱਡਾ ਕਾਰਨ ਹੈ ਸਾਡੀ ਅਣਗਹਿਲੀ ਅਤੇ ਲਾਪ੍ਰਵਾਹੀ । ਪਰ ਕਈ ਵਾਰ ਪ੍ਰਸ਼ਾਸਨ ਦੀਆਂ ਅਣਗਹਿਲੀਆਂ ਵੀ ਵੱਡੇ ਸੜਕੀ ਹਾਦਸੇ ਵਾਪਰਨ ਦਾ ਕਾਰਨ ਬਣਦੀਆਂ ਹਨ । ਅਜਿਹਾ ਹੀ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ ਪੰਜਾਬ ਤੇ ਜ਼ਿਲਾ ਗੁਰਦਾਸਪੁਰ ਦੇ ਵਿੱਚ ।
ਜਿੱਥੇ ਕਿ ਅੱਜ ਦੁਪਹਿਰੇ ਹਰਗੋਬਿੰਦਪੁਰ ਜੀਟੀ ਰੋਡ ਤੇ ਸਥਿਤ ਸੇਂਟ ਕਬੀਰ ਪਬਲਿਕ ਸਕੂਲ ਦੇ ਸਾਹਮਣੇ ਇਕ ਟਰੱਕ ਅਤੇ ਬੱਸ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੋ ਗਈ । ਟੱਕਰ ਐਨੀ ਜ਼ਿਆਦਾ ਭਿਆਨਕ ਸੀ ਕਿ ਇਸ ਹਾਦਸੇ ਵਿਚ ਟਰੱਕ ਡਰਾੲੀਵਰ ਦੇ ਸਮੇਤ ਗਿਆਰਾਂ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ । ਦੂਜੇ ਪਾਸੇ ਹਾਦਸੇ ਤੋਂ ਬਾਅਦ ਬੱਸ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ । ਇਸ ਹਾਦਸੇ ਤੋਂ ਬਾਅਦ ਆਲੇ ਦੁਆਲੇ ਕਾਫੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਕਿਉਂਕਿ ਇਹ ਹਾਦਸਾ ਏਨਾ ਜ਼ਿਆਦਾ ਭਿਆਨਕ ਸੀ ਕਿ ਜਿਸ ਨੂੰ ਵੇਖ ਕੇ ਹਰ ਕਿਸੇ ਦੀ ਰੂਹ ਕੰਬ ਰਹੀ ਸੀ ।
ਜ਼ਿਕਰਯੋਗ ਹੈ ਕਿ ਗੁਰਦਾਸਪੁਰ ਤੋਂ ਇਕ ਮਿੰਨੀ ਬੱਸ ਜੋ ਕਿਸੇ ਪ੍ਰਾਈਵੇਟ ਕੰਪਨੀ ਦੀ ਸੀ ਦੁਪਹਿਰੇ ਸ੍ਰੀ ਹਰਗੋਬਿੰਦਪੁਰ ਦੇ ਲਈ ਰਵਾਨਾ ਹੋਈ ਸੀ । ਇਸੇ ਦੌਰਾਨ ਬੱਸ ਦੇ ਡਰਾਈਵਰ ਦੀ ਲਾਪਰਵਾਹੀ ਦੇ ਚਲਦੇ ਇਹ ਵੱਡਾ ਹਾਦਸਾ ਵਾਪਰ ਗਿਆ । ਜਿਸ ਕਾਰਨ ਟਰੱਕ ਡਰਾਈਵਰ ਸਮੇਤ ਗਿਆਰਾਂ ਲੋਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ।
ਦੂਜੇ ਪਾਸੇ ਸੂਚਨਾ ਮਿਲਦੇ ਸਾਰ ਪੁਲੀਸ ਵੀ ਘਟਨਾ ਵਾਲੇ ਸਥਾਨ ਤੇ ਪਹੁੰਚੀ । ਜਿਨ੍ਹਾਂ ਦੇ ਵੱਲੋਂ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਜੋ ਲੋਕ ਇਸ ਪੂਰੀ ਘਟਨਾ ਦੌਰਾਨ ਜ਼ਖਮੀ ਹੋਏ ਸੀ ਉਨ੍ਹਾਂ ਨੂੰ ਗੁਰਦਾਸਪੁਰ ਦੇ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ । ਪੁਲੀਸ ਦੇ ਵੱਲੋਂ ਹੁਣ ਮਾਮਲੇ ਸਬੰਧੀ ਜਾਂਚ ਪਡ਼ਤਾਲ ਕੀਤੀ ਜਾ ਰਹੀ ਹੈ ।
Home ਤਾਜਾ ਖ਼ਬਰਾਂ ਪੰਜਾਬ ਚ ਵਾਪਰਿਆ ਭਿਆਨਕ ਹਾਦਸਾ ਸਵਾਰੀਆਂ ਨਾਲ ਭਰੀ ਬੱਸ ਅਤੇ ਟਰੱਕ ਚ ਹੋਈ ਖੌਫਨਾਕ ਟੱਕਰ – ਮਚੀ ਹਾਹਾਕਾਰ
Previous Postਸਾਵਧਾਨ : ਇਸ ਪਿੰਡ ਕੁਝ ਦਿਨਾਂ ਚ ਹੀ ਇਸ ਤਰਾਂ 9 ਬੱਚਿਆਂ ਦੀ ਰਹਸਮਈ ਬੁਖਾਰ ਨਾਲ ਹੋ ਗਈ ਮੌਤ – ਮਚੀ ਹਾਹਾਕਾਰ
Next Postਮੁੰਡੇ ਨੂੰ ਘੇਰ ਕੇ ਇਸ ਕਾਰਨ ਇਹਨਾਂ ਲੋਕਾਂ ਨੇ ਚੂੜੀਆਂ ਤੇ ਚੁੰਨੀ ਪਹਿਨਾਈ – ਸਾਰੇ ਪੰਜਾਬ ਚ ਹੋ ਗਈ ਚਰਚਾ