ਪੰਜਾਬ ਚ ਵਾਪਰਿਆ ਕਹਿਰ ਨੌਜਵਾਨਾਂ ਨੂੰ ਚੜਦੀ ਕਲਾਂ ਚ ਇਸ ਤਰਾਂ ਮਿਲੀ ਮੌਤ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਮਨੁੱਖ ਆਪਣੇ ਜੀਵਨ ਕਾਲ ਦਾ ਬਹੁਤਾ ਸਮਾਂ ਸਫਰ ਕਰਨ ਦੇ ਵਿੱਚ ਬਤੀਤ ਕਰਦਾ ਹੈ। ਭਾਵੇਂ ਮਨੁੱਖ ਵੱਲੋਂ ਤੈਅ ਕੀਤਾ ਗਿਆ ਇਹ ਦੋ ਕਦਮਾਂ ਦਾ ਪੈਂਡਾ ਹੋਵੇ ਭਾਵੇਂ ਉਸ ਵੱਲੋਂ ਕੀਤਾ ਗਿਆ ਮੀਲਾਂ ਬੱਧੀ ਸਫ਼ਰ। ਪਰ ਸਾਡੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਸਫ਼ਰ ਦੇ ਰੂਪ ਵਿਚ ਹੀ ਗੁਜ਼ਰ ਜਾਂਦਾ ਹੈ। ਇਸ ਦੌਰਾਨ ਕਈ ਤਰ੍ਹਾਂ ਦੇ ਮਾਮਲੇ ਪੈਦਾ ਹੁੰਦੇ ਹਨ ਜੋ ਸਾਡੀ ਜ਼ਿੰਦਗੀ ‘ਤੇ ਗਹਿਰਾ ਅਸਰ ਪਾਉਂਦੇ ਹਨ।

ਆਵਾਜਾਈ ਦੇ ਲਈ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਮਾਧਿਅਮ ਸੜਕ ਮਾਰਗ ਹੈ ਜਿਸ ਰਾਹੀਂ ਦੇਸ਼ ਅੰਦਰ ਰੋਜ਼ਾਨਾ ਹੀ ਕਰੋੜਾਂ ਦੀ ਗਿਣਤੀ ਵਿੱਚ ਲੋਕ ਆਪਣੀ ਮੰਜ਼ਿਲ ਦਾ ਰਸਤਾ ਤੈਅ ਕਰਦੇ ਹਾਂ। ਪਰ ਸੜਕ ਮਾਰਗ ਰਾਹੀਂ ਕਈ ਤਰ੍ਹਾਂ ਦੇ ਦੁਖਦਾਈ ਹਾਦਸੇ ਵਾਪਰ ਜਾਂਦੇ ਹਨ ਜਿਸ ਦਾ ਅਸਰ ਸ਼ਾਂਤ ਅਤੇ ਸੁਖਦ ਮਾਹੌਲ ਦੇ ਉੱਪਰ ਪੈਂਦਾ ਹੈ। ਪੰਜਾਬ ਦੇ ਅੰਦਰ ਹਾਲਾਤ ਉਸ ਸਮੇਂ ਬੇਹੱਦ ਗ਼-ਮ-ਗੀ-ਨ ਹੋ ਗਏ ਜਦੋਂ ਲੋਹੀਆ ਖੇਤਰ ਦੇ ਵਿਚ ਵਾਪਰੇ ਇੱਕ ਸੜਕ ਹਾਦਸੇ ਦੇ ਵਿਚ 2 ਲੋਕਾਂ ਦੀ ਮੌਤ ਹੋ ਗਈ ਜਦ ਕਿ 2 ਹੋਰ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ।

ਮਿਲ ਰਹੀ ਜਾਣਕਾਰੀ ਮੁਤਾਬਕ ਇਹ ਹਾਦਸਾ ਲੋਹੀਆ ਤੋਂ ਮਖੂ ਸੜਕ ਦੇ ਉੱਪਰ ਵਾਪਰਿਆ। ਜਿਥੇ ਇਕ ਪੈਦਲ ਜਾ ਰਹੇ ਵਿਅਕਤੀ ਦੇ ਨਾਲ ਮੋਟਰ ਸਾਈਕਲ ਸਵਾਰ ਦੀ ਟੱਕਰ ਹੋ ਗਈ। ਇਸ ਦੁਰਘਟਨਾ ਦੇ ਵਿੱਚ ਪੈਦਲ ਜਾ ਰਹੇ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ। ਜਿਸ ਦੀ ਪਛਾਣ ਸੁਰਜੀਤ ਸਿੰਘ ਸੀਤੂ ਪੱਤਰ ਗੁਰਨਾਮ ਸਿੰਘ ਸੰਧੂ ਵਾਸੀ ਫਰੀਦ ਸਰਾਏ ਥਾਣਾ ਸੁਲਤਾਨਪੁਰ ਲੋਧੀ ਵਜੋਂ ਹੋਈ ਹੈ। ਉਧਰ ਮੋਟਰ ਸਾਈਕਲ ਉਪਰ ਸਵਾਰ ਮਨਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਅਤੇ ਚਰਨ ਸਿੰਘ ਜੋ ਥਾਣਾ ਲੋਹੀਆ ਖਾਸ ਦੇ ਪਿੰਡ ਗੱਟਾ ਮੁੰਡੀ ਕਾਸੂ ਅਤੇ ਦਲਬੀਰ ਸਿੰਘ ਪੁੱਤਰ ਜਸਕਰਨ ਸਿੰਘ ਵਾਸੀ ਪਿੰਡ ਕੰਗ ਕਲਾਂ ਰੂਪ ਵਿਚ ਜ਼ਖਮੀ ਹੋ ਗਏ।

ਜਿਨ੍ਹਾਂ ਨੂੰ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਪਰ ਇੱਥੇ ਦੁਪਹਿਰ ਵੇਲੇ ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਮਨਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਨੇ ਦਮ ਤੋ-ੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਕਤ ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜਿਸ ਦੀ ਉਮਰ ਅਜੇ ਮਹਿਜ਼ 17 ਸਾਲ ਸੀ।