ਪੰਜਾਬ ਚ ਵਜਿਆ ਖਤਰੇ ਦਾ ਘੁੱਗੂ, ਕਰੋਨਾ ਮਾਮਲਿਆਂ ਚ ਹੋਇਆ ਵੱਡਾ ਧਮਾਕਾ – 24 ਘੰਟਿਆਂ ਚ ਆਏ ਏਨੇ ਮਰੀਜ

ਆਈ ਤਾਜ਼ਾ ਵੱਡੀ ਖਬਰ 

ਵਿਸ਼ਵ ਵਿਚ ਫੈਲੀ ਹੋਈ ਕਰੋਨਾ ਨੂੰ ਕਾਬੂ ਪਾਉਣ ਵਾਸਤੇ ਜਿੱਥੇ ਸਾਰੀ ਦੁਨੀਆਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਅਤੇ ਟੀਕਾਕਰਨ ਮੁਹਿੰਮ ਦੇ ਜ਼ਰੀਏ ਇਸ ਉਪਰ ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ ਸੀ। ਉਥੇ ਹੀ ਕੋਈ ਵੀ ਦੇਸ਼ ਇਸ ਦੀ ਚਪੇਟ ਵਿਚ ਆਉਣ ਤੋਂ ਨਹੀਂ ਬਚ ਸਕਿਆ ਸੀ ਅਤੇ ਕਰੋਨਾ ਨੇ ਸਾਰੇ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ। ਉੱਥੇ ਹੀ ਸਾਰੇ ਦੇਸ਼ਾਂ ਦੀਆਂ ਸਰਹੱਦਾਂ ਨੂੰ ਵੀ ਕਾਫੀ ਲੰਮੇ ਸਮੇਂ ਤਕ ਬੰਦ ਰਖਿਆ ਗਿਆ ਸੀ। ਕਈ ਦੇਸ਼ਾਂ ਵਿੱਚ ਕਰੋਨਾ ਦੇ ਨਵੇਂ ਰੂਪ ਵਿਚ ਸਾਹਮਣੇ ਆਏ ਸਨ ਜਿਸ ਨੂੰ ਦੇਖਦੇ ਹੋਏ ਲੰਮੇ ਸਮੇਂ ਤੱਕ ਕਰੋਨਾ ਪਾਬੰਦੀਆਂ ਨੂੰ ਵੀ ਜਾਰੀ ਰੱਖਿਆ ਗਿਆ।

ਜਿੱਥੇ ਹੁਣ ਕਈ ਦੇਸ਼ਾਂ ਵਿੱਚ ਕਰੋਨਾ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ ਉਥੇ ਹੀ ਪੰਜਾਬ ਵਿੱਚ ਵੀ ਲਗਾਤਾਰ ਕਰੋਨਾ ਮਾਮਲੇ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ ਜੋ ਕਿ ਇੱਕ ਹੋਰ ਸਰਕਾਰ ਲਈ ਚੁਣੌਤੀ ਹੈ। ਹੁਣ ਪੰਜਾਬ ਵਿਚ ਫਿਰ ਤੋਂ ਖ਼ਤਰੇ ਦਾ ਘੁੱਗੂ ਵਜਿਆ ਹੈ ਜਿੱਥੇ ਕਰੋਨਾ ਦੇ ਮਾਮਲੇ ਚ ਵੱਡਾ ਧਮਾਕਾ ਹੋਇਆ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ ਏਨੇ ਮਰੀਜ਼ ਸਾਹਮਣੇ ਆਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਲਗਾਤਾਰ ਕਰੋਨਾ ਦੇ ਮਾਮਲੇ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ ਜਿੱਥੇ ਅਪ੍ਰੈਲ ਤੋਂ ਲੈ ਕੇ ਹੁਣ ਤੱਕ ਪੰਜਾਬ ਵਿਚ 1925 ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ।

ਉੱਥੇ ਹੀ ਏਨੇ ਸਮੇਂ ਦੇ ਵਿਚ 10 ਲੋਕਾਂ ਦੀ ਮੌਤ ਹੋਈ ਹੈ ਜਿਥੇ ਲੁਧਿਆਣਾ 2 ਅਤੇ ਮੋਹਾਲੀ ਵਿੱਚ 3 ਮੌਤਾਂ ਹੋਈਆਂ ਹਨ ਅਤੇ ਮੋਗਾ ,ਮਾਨਸਾ ,ਗੁਰਦਾਸਪੁਰ,ਕਪੂਰਥਲਾ ਤੇ ਜਲੰਧਰ ਤੋਂ ਇਕ ਇਕ ਮਰੀਜ਼ ਦੀ ਮੌਤ ਹੋਈ ਹੈ। ਬੀਤੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਹੁਣ ਸਾਹਮਣੇ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 92 ਦੱਸੀ ਜਾ ਰਹੀ ਹੈ।

ਜਿੱਥੇ ਇਹ ਮਰੀਜ਼ 24 ਘੰਟਿਆਂ ਦੇ ਦੌਰਾਨ ਵੀਰਵਾਰ ਨੂੰ ਸਾਹਮਣੇ ਆਏ ਹਨ। ਉੱਥੇ ਹੀ ਇਸ ਸਮੇਂ ਪੰਜਾਬ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਕੁੱਲ 430 ਦੀ ਦੱਸੀ ਗਈ ਹੈ। ਵੀਰਵਾਰ ਨੂੰ ਜਿੱਥੇ ਪੰਜਾਬ ਵਿਚ 8,973 ਮਰੀਜ਼ਾਂ ਦੇ ਟੈਸਟ ਕੀਤੇ ਗਏ ਸਨ ਉੱਥੇ ਹੀ ਇਸ ਸਮੇਂ 10 ਮਰੀਜ਼ਾਂ ਨੂੰ ਆਕਸੀਜਨ ਉਪਰ ਅਤੇ ਤਿੰਨ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ। ਇਹ 17 ਮਰੀਜ ਅਜਿਹੇ ਹਨ ਜਿਨ੍ਹਾਂ ਨੂੰ ਲਾਈਫ ਸੇਵਿੰਗ ਸਪੋਰਟ ਤੇ ਰੱਖਿਆ ਗਿਆ ਹੈ। ਇਸ ਸਮੇਂ ਸਭ ਤੋਂ ਵਧੇਰੇ ਮਰੀਜ਼ ਮੋਹਾਲੀ ਤੋਂ ਸਾਹਮਣੇ ਆਏ ਹਨ। ਉਥੇ ਹੀ ਲੁਧਿਆਣਾ ਦੂਜੇ ਨੰਬਰ ਤੇ ਹੈ।