ਪੰਜਾਬ ਚ ਲਗਾਤਾਰ 3 ਦਿਨ ਮੀਂਹ ਪੈਣ ਬਾਰੇ ਮੌਸਮ ਵਿਭਾਗ ਵਲੋਂ ਜਾਰੀ ਹੋਇਆ ਅਲਰਟ

ਪੰਜਾਬ ਅੰਦਰ ਮੌਸਮ ਹੁਣ ਲਗਾਤਾਰ ਬਦਲਦਾ ਹੋਇਆ ਦਿਖਾਈ ਦੇ ਰਿਹਾ ਹੈ। ਬਦਲ ਰਹੇ ਮੌਸਮ ਦੇ ਚਲਦੇ ਪੰਜਾਬ ਅੰਦਰ ਠੰਡ ਲਗਾਤਾਰ ਵਧ ਰਹੀ ਹੈ। ਪਰ ਦਿਨ ਵੇਲੇ ਨਿਕਲ ਰਹੀ ਧੁੱਪ ਲੋਕਾਂ ਨੂੰ ਕਾਫੀ ਸਕੂਨ ਦੇ ਰਹੀ ਹੈ। ਦੂਜੇ ਪਾਸੇ ਸਵੇਰੇ ਤੇ ਰਾਤ ਸਮੇਂ ਧੁੰਦ ਦਾ ਕਹਿਰ ਵੀ ਜਾਰੀ ਹੈ। ਮੌਸਮ ਵਿਭਾਗ ਦੇ ਵੱਲੋਂ ਵੀ ਪੰਜਾਬ ਦੇ ਮੌਸਮ ਨੂੰ ਲੈ ਕੇ ਲਗਾਤਾਰ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ , ਜਿੱਥੇ ਮੌਸਮ ਵਿਭਾਗ ਦੇ ਵੱਲੋਂ ਹੁਣ ਪੰਜਾਬ ਦੇ ਵਿੱਚ ਲਗਾਤਾਰ ਤਿੰਨ ਦਿਨ ਮੀਂਹ ਪੈਣ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜਿਸ ਦੇ ਚਲਦੇ ਪੰਜਾਬ ਦਾ ਹੁਣ ਮੌਸਮ ਇੱਕੋਦਮ ਬਦਲ ਜਾਵੇਗਾ ਤੇ ਪੰਜਾਬ ਅੰਦਰ ਹੋਰ ਜ਼ਿਆਦਾ ਕੜਾਕੇ ਦੀ ਠੰਡ ਪਵੇਗੀ। ਦੱਸ ਦਈਏ ਕਿ ਆਈਐਮਡੀ ਯਾਨੀ ਮੌਸਮ ਵਿਭਾਗ ਵੱਲੋਂ ਅੱਜ ਚੰਡੀਗੜ੍ਹ ਤੋਂ ਇਲਾਵਾ ਪੰਜਾਬ ਦੇ 17 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ , ਜਿਸ ਤਹਿਤ ਜ਼ਿਆਦਾਤਰ ਇਲਾਕਿਆਂ ਵਿਚ ਧੁੰਦ ਰਹੇਗੀ। ਦੂਜੇ ਪਾਸੇ ਪੱਛਮੀ ਪ੍ਰਭਾਅ ਕਾਰਨ ਆਉਣ ਵਾਲੇ ਦਿਨਾਂ ਵਿਚ ਸੂਬੇ ਵਿਚ ਬਾਰਿਸ਼ ਦੇ ਆਸਾਰ ਬਣ ਰਹੇ ਹਨ। ਜਿਸ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਬੀਤੇ ਦਿਨੀਂ 2 ਨਵੇਂ ਪੱਛਮੀ ਪ੍ਰਭਾਅ ਸਰਗਰਮ ਹੋਏ ਹਨ। ਪਹਿਲਾਂ ਪ੍ਰਭਾਅ ਈਰਾਨ ਦੀ ਸਰਹੱਦ ‘ਤੇ ਹੈ ਤੇ ਦੂਜੇ ਗੁਜਰਾਤ ਤੋਂ ਪੰਜਾਬ-ਰਾਜਸਥਾਨ ਦੀ ਸਰਹੱਦ ਤਕ ਟਰਫ਼ ਦੇ ਤੌਰ ‘ਤੇ ਸਰਗਰਮ ਹਨ। ਇਸ ਦਾ ਅਸਰ 21 ਜਨਵਰੀ ਨੂੰ ਪੰਜਾਬ ਵਿਚ ਵੇਖਣ ਨੂੰ ਮਿਲੇਗਾ, ਜਿਸ ਕਾਰਨ 21 ਜਨਵਰੀ ਤੋਂ 23 ਜਨਵਰੀ ਤਕ ਬਾਰਿਸ਼ ਦੇ ਆਸਾਰ ਬਣ ਰਹੇ ਹਨ। ਮੌਸਮ ਵਿਭਾਗ ਵੱਲੋਂ ਪੰਜਾਬ ਦੇ ਜਿਹੜੇ 17 ਜ਼ਿਲਿਆਂ ਦੇ ਵਿੱਚ ਧੁੰਧ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਉਹਨਾਂ ਵਿੱਚ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ ਤੇ ਮਾਲੇਰਕੋਟਲਾ ਨੂੰ ਸ਼ਾਮਲ ਕੀਤਾ ਗਿਆ ਹੈ । ਇਨ੍ਹਾਂ ਥਾਵਾਂ ‘ਤੇ ਵਿਜ਼ੀਬਿਲਿਟੀ 50 ਮੀਟਰ ਦੇ ਕਰੀਬ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਤੋਂ ਇਲਾਵਾ ਕੁਝ ਇਲਾਕਿਆਂ ਦੇ ਵਿੱਚ ਸੀਤ ਲਹਿਰ ਦਾ ਵੀ ਅਲਰਟ ਜਾਰੀ ਕੀਤਾ ਗਿਆ ਹੈ, ਜਿਨਾਂ ਵਿੱਚ ਜਿਹੜੇ ਪੰਜਾਬ ਦੇ ਜਿਲੇ ਸ਼ਾਮਿਲ ਕੀਤੇ ਗਏ ਹਨ ਉਹ ਹਨ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕਟੋ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ । ਮੌਸਮ ਵਿਭਾਗ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਜਾਣਕਾਰੀ ਤੋਂ ਬਾਅਦ ਹੁਣ ਪੰਜਾਬੀ ਕਾਫੀ ਚਿੰਤਾ ਦੇ ਵਿੱਚ ਨਜ਼ਰ ਆਉਂਦੀ ਪਏ ਹਨ , ਕਿਉਂਕਿ ਪੰਜਾਬ ਦੇ ਅੰਦਰ ਪਹਿਲਾਂ ਹੀ ਇੰਨੀ ਜਿਆਦਾ ਠੰਡ ਹੈ ਤੇ ਦੂਜੇ ਪਾਸੇ ਧੁੰਦ, ਮੀਹ ਤੇ ਸੀਤ ਲਹਿਰ ਦੇ ਅਲਰਟ ਨੇ ਲੋਕਾਂ ਨੂੰ ਇੱਕ ਨਵੀਂ ਚਿੰਤਾ ਦੇ ਵਿੱਚ ਪਾ ਦਿੱਤਾ ਹੈ।