ਚੰਡੀਗੜ੍ਹ – ਪੰਜਾਬ ਦੇ ਲੋਕਾਂ ਲਈ ਖੁਸ਼ਖਬਰੀ ਹੈ, ਕਿਉਂਕਿ ਇਸ ਮਹੀਨੇ ਦੇ ਅਖੀਰ ਵਿੱਚ ਲਗਾਤਾਰ ਤਿੰਨ ਦਿਨ ਦੀਆਂ ਛੁੱਟੀਆਂ ਆ ਰਹੀਆਂ ਹਨ।
ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ 31 ਮਾਰਚ (ਸੋਮਵਾਰ) ਨੂੰ ਈਦ-ਉਲ-ਫਿਤਰ ਦੇ ਮੌਕੇ ‘ਤੇ ਰਾਜ ਪੱਧਰੀ ਛੁੱਟੀ ਹੋਵੇਗੀ। ਇਸ ਦਿਨ ਸਾਰੇ ਸਕੂਲ, ਕਾਲਜ, ਸਰਕਾਰੀ ਦਫ਼ਤਰ ਅਤੇ ਹੋਰ ਸਥਾਪਨਾਵਾਂ ਬੰਦ ਰਹਿਣਗੀਆਂ।
ਇਸ ਤੋਂ ਇਲਾਵਾ, 30 ਮਾਰਚ ਨੂੰ ਐਤਵਾਰ ਹੈ ਅਤੇ ਕਈ ਦਫ਼ਤਰਾਂ ਅਤੇ ਸਕੂਲਾਂ ਵਿਚ 29 ਮਾਰਚ ਨੂੰ ਸ਼ਨੀਵਾਰ ਦੀ ਵੀ ਛੁੱਟੀ ਰਹਿੰਦੀ ਹੈ, ਜਿਸ ਕਰਕੇ ਲੋਕਾਂ ਨੂੰ ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਨੂੰ ਲਗਾਤਾਰ 3 ਦਿਨ ਦੀ ਛੁੱਟੀ ਮਿਲਣੀ ਹੈ।
ਇਨ੍ਹਾਂ ਛੁੱਟੀਆਂ ਕਰਕੇ ਲੋਕ ਆਪਣਾ ਸਮਾਂ ਪਰਿਵਾਰ ਨਾਲ ਬਿਤਾਉਣ ਜਾਂ ਘੁੰਮਣ-ਫਿਰਣ ਦੀ ਯੋਜਨਾ ਬਣਾ ਸਕਦੇ ਹਨ।