ਪੰਜਾਬ ਚ ਰਾਤੋ ਰਾਤ ਕਬਾੜੀਏ ਦੀ ਚਮਕੀ ਕਿਸਮਤ , ਬਣਿਆ ਕਰੋੜਪਤੀ

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਕਿਸਮਤ ਬਦਲਣ ਲੱਗੇ ਸਮਾਂ ਨਹੀਂ ਲੱਗਦਾ l ਜੇਕਰ ਕਿਸਮਤ ਚੰਗੀ ਹੋਵੇ ਤਾਂ, ਮਨੁੱਖ ਨੂੰ ਫਰਸ਼ਾਂ ਤੋਂ ਅਰਸ਼ਾਂ ਤੱਕ ਪਹੁੰਚਾ ਦਿੰਦੀ ਹੈ l ਪਰ ਜੇਕਰ ਕਿਸਮਤ ਮਾੜੀ ਹੋਵੇ ਤਾਂ, ਮਨੁੱਖ ਦਾ ਸਭ ਕੁਝ ਬਰਬਾਦ ਕਰਕੇ ਰੱਖ ਦਿੰਦੀ ਹੈ l ਆਏ ਦਿਨੀ ਮੀਡੀਆ ਦੇ ਵਿੱਚ ਚੰਗੀ ਕਿਸਮਤ ਦੇ ਨਾਲ ਜੁੜੇ ਹੋਏ ਮਾਮਲੇ ਵੇਖਣ ਨੂੰ ਮਿਲਦੇ ਹਨ l ਤਾਜ਼ਾ ਮਾਮਲਾ ਸਾਂਝਾ ਕਰਾਂਗੇ ਜਿੱਥੇ ਰਾਤੋ ਰਾਤ ਕਬਾੜੀਏ ਦੀ ਅਜਿਹੀ ਕਿਸਮਤ ਦਾ ਚਮਕੀ ਕਿ ਉਹ ਰਾਤੋ ਰਾਤ ਕਰੋੜਪਤੀ ਬਣ ਗਿਆ। ਮਾਮਲਾ ਆਦਮਪੁਰ ਦੇ ਨਾਲ ਸੰਬੰਧਿਤ ਹੈ l ਜਿੱਥੇ ਰਾਤੋ ਰਾਤ ਇੱਕ ਕਬਾੜੀਏ ਦੀ ਕਿਸਮਤ ਚਮਕ ਗਈ l ਦਰਅਸਲ ਇਸ ਕਬਾੜੀਏ ਦੇ ਵੱਲੋਂ ਰੱਖੜੀ ਬੰਪਰ ਪਾਇਆ ਹੋਇਆ ਸੀ ਤੇ ਰੱਖੜੀ ਬੰਪਰ ਵਿਚ ਨਿਕਲੇ ਗਏ l

ਇਸ ਰੱਖੜੀ ਬੰਪਰ ਇਨਾਮ ਦੌਰਾਨ ਕਬਾੜੀਆ 2.5 ਕਰੋੜ ਰੁਪਏ ਦਾ ਮਾਲਕ ਬਣ ਗਿਆ। ਕਰੋੜਪਤੀ ਬਣਨ ਵਾਲਾ ਉਕਤ ਕਬਾੜੀਆ ਆਦਮਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਆਦਮਪੁਰ ਦੇ ਗ਼ਰੀਬ ਪਰਿਵਾਰ ਦੇ ਪ੍ਰੀਤਮ ਲਾਲ ਜੱਗੀ ਪੁੱਤਰ ਚਰਨ ਦਾਸ ਜੱਗੀ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ ਆਦਮਪੁਰ ‘ਚ ਕਬਾੜੀਏ ਦਾ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕਬਾੜੀਏ ਦੇ ਕੰਮ ਤੋਂ ਅੱਜ ਤੱਕ ਮੈਂ ਆਪਣਾ ਮਕਾਨ ਤੇ ਦੁਕਾਨ ਨਹੀਂ ਬਣਾ ਸਕਿਆ ਤੇ ਪਰਿਵਾਰ ਦਾ ਗੁਜ਼ਾਰਾ ਵਧੀਆ ਹੋ ਰਿਹਾ ਸੀ। ਉਹਨਾਂ ਆਖਿਆ ਕਿ ਮੈਂ ਪਿਛਲੇ ਪੰਜਾਂ ਸਾਲਾਂ ਤੋਂ ਲਾਟਰੀਆਂ ਪਾ ਕੇ ਆਪਣੀ ਕਿਸਮਤ ਦੀ ਅਜਮਾਇਸ਼ ਕਰਦਾ ਪਿਆ ਸੀ ਤੇ ਇਸੇ ਵਿਚਾਲੇ ਹੁਣ ਮੈਂ ਜਦੋਂ ਰੱਖੜੀ ਬੰਪਰ ਪਾਇਆ ਤੇ ਮੈਨੂੰ ਇਸ ਲਾਟਰੀ ਤੋਂ ਬਹੁਤ ਸਾਰੀਆਂ ਉਮੀਦਾਂ ਸੀ l ਪਰ ਜਦੋਂ ਨਤੀਜਾ ਸਾਹਮਣੇ ਆਇਆ ਤੇ ਇਸ ਵਿੱਚ ਸਾਡਾ ਨੰਬਰ ਲੱਗ ਗਿਆ ਤਾਂ ਸਾਡੇ ਪਰਿਵਾਰ ਦੇ ਵਿੱਚ ਵਿਆਹ ਵਰਗਾ ਮਾਹੌਲ ਬਣ ਗਿਆ ਤੇ ਹਰ ਕਿਸੇ ਦੇ ਵੱਲੋਂ ਨੱਚ ਟੱਪ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆl ਉਹਨਾਂ ਆਖਿਆ ਕਿ ਮੇਰੀ ਜ਼ਿੰਦਗੀ ਦੇ ਅਜਿਹੇ ਬਹੁਤ ਸਾਰੇ ਸੁਪਨੇ ਹਨ ਜੋ ਅਧੂਰੇ ਰਹਿ ਗਏ ਤੇ ਹੁਣ ਮੈਂ ਇਹਨਾਂ ਪੈਸਿਆਂ ਦੇ ਨਾਲ ਆਪਣੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਾਂਗਾ।