ਪੰਜਾਬ ਚ ਮੌਸਮ ਵਿਭਾਗ ਵਲੋਂ ਮੀਂਹ ਪੈਣ ਲੈਕੇ ਦਿੱਤੀ ਜਾਣਕਾਰੀ, ਠੰਡ ਹੋਵੇਗੀ ਹੋਰ ਤੇਜ਼

ਆਈ ਤਾਜ਼ਾ ਵੱਡੀ ਖਬਰ 

ਇਨੀ ਦਿਨੀ ਪੰਜਾਬ ਦੇ ਮੌਸਮ ਵਿਚ ਜਿਥੇ ਹੁਣ ਸਰਦੀ ਦਾ ਆਗਾਜ਼ ਹੋ ਚੁੱਕਾ ਹੈ ਉਥੇ ਹੀ ਮੌਸਮ ਦੇ ਮਿਜ਼ਾਜ਼ ਨੂੰ ਦੇਖਦੇ ਹੋਏ ਲੋਕਾਂ ਵੱਲੋਂ ਗਰਮ ਕੱਪੜੇ ਵੀ ਪਹਿਨਣੇ ਸ਼ੁਰੂ ਕਰ ਦਿੱਤੇ ਗਏ ਹਨ। ਜਿਥੇ ਪਿਛਲੇ ਕੁਝ ਦਿਨਾਂ ਤੋਂ ਠੰਡ ਵਧਣ ਕਾਰਨ ਲੋਕਾਂ ਨੂੰ ਫਿਰ ਸਵੇਰੇ ਸ਼ਾਮ ਠੰਡ ਮਹਿਸੂਸ ਹੋਈ ਹੈ ਤੇ ਸਵੇਰ ਸ਼ਾਮ ਦੇ ਪਾਰੇ ਵਿਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਇਨੀ ਦਿਨੀ ਜਿਥੇ ਝੋਨੇ ਦੀ ਪਰਾਲ਼ੀ ਨੂੰ ਲਗਾਈ ਗਈ ਅੱਗ ਦੇ ਕਾਰਨ ਵੀ ਮੌਸਮ ਗੰਧਲਾ ਹੋ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਧੂੰਏਂ ਦੇ ਚੱਲਦਿਆਂ ਹੋਇਆਂ ਧੁੰਦ ਪੈਣ ਕਾਰਨ ਵੀ ਵਾਹਨ ਚਾਲਕਾਂ ਲਈ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੇਸ਼ ਆਈਆਂ ਹਨ।

ਉੱਥੇ ਹੀ ਇਸ ਗੰਧਲੇ ਵਾਤਾਵਰਣ ਤੋਂ ਹੋਣ ਵਾਲੀ ਬਰਸਾਤ ਦੇ ਚਲਦਿਆਂ ਹੋਇਆਂ ਹੀ ਬਚਾ ਹੋ ਸਕਦਾ ਹੈ। ਹੁਣ ਪੰਜਾਬ ਵਿੱਚ ਮੌਸਮ ਵਿਭਾਗ ਵੱਲੋਂ ਮੀਂਹ ਪੈਣ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ ਹੈ ਜਿਥੇ ਹੁਣ ਠੰਡ ਹੋਰ ਤੇਜ ਹੋਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਮੌਸਮ ਵਿਭਾਗ ਵੱਲੋਂ ਹੁਣ ਆਉਣ ਵਾਲੇ ਦਿਨਾਂ ਦੀ ਜਾਣਕਾਰੀ ਜਾਰੀ ਕਰਦੇ ਹੋਏ ਦੱਸਿਆ ਗਿਆ ਹੈ ਕਿ ਇਸ ਸਮੇਂ ਜਿਥੇ ਵੀ ਗੱਡੀ ਦੇ ਕਾਰਨ ਪਾਕਿਸਤਾਨ ਵਾਲੇ ਪਾਸੇ ਬਰਸਾਤ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਜਿਥੇ ਹਲਕੀ ਅਤੇ ਦਰਮਿਆਨੀ ਬਰਸਾਤ ਕੀ ਜ਼ਿਲਿਆਂ ਵਿਚ ਹੋਵੇਗੀ ਜਿਸ ਦੇ ਕਾਰਨ ਇਸ ਦਾ ਅਸਰ ਪੰਜਾਬ ਵਿੱਚ ਵੀ ਵੇਖਿਆ ਜਾਵੇਗਾ।

ਓਥੇ ਹੀ ਪਰਾਲੀ ਦੇ ਧੂੰਏਂ ਦੇ ਕਾਰਨ ਜਿਥੇ ਮਾਲਵੇ ਖੇਤਰ ਦੇ ਵਿੱਚ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ ਉਥੇ ਹੀ ਇਸ ਪ੍ਰਦੂਸ਼ਣ ਤੋਂ ਨਿਜ਼ਾਤ ਵੀ ਇਸ ਆਉਣ ਵਾਲੀ ਬਰਸਾਤ ਦੇ ਕਾਰਨ ਮਿਲ ਜਾਵੇਗੀ। ਜਿੱਥੇ ਅਸਮਾਨ ਵਿੱਚ ਚੜੇ ਹੋਏ ਪਰਾਲੀ ਦੇ ਧੂੰਏਂ ਤੇ ਗੁਬਾਰ ਨੂੰ ਵੀ ਖਤਮ ਕੀਤਾ ਜਾ ਸਕਦਾ ਹੈ। ਉਥੇ ਹੀ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਵੀ 9 ਅਤੇ 10 ਨਵੰਬਰ ਨੂੰ ਵੀ ਬਰਸਾਤ ਹੋਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਪ੍ਰਗਟਾਈ ਗਈ ਹੈ।

ਜਿੱਥੇ ਇਸ ਹੋਣ ਵਾਲੀ ਬਰਸਾਤ ਤੋਂ ਬਾਅਦ ਧੁੰਦ ਪੈਣ ਦੀ ਸ਼ੁਰੂਆਤ ਵੀ 10 ਨਵੰਬਰ ਤੋਂ ਹੋ ਜਾਵੇਗੀ। ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਅਤੇ ਦਰਮਿਆਨੀ ਬਰਸਾਤ ਵੀ ਹੋ ਸਕਦੀ ਹੈ ਜਿਨ੍ਹਾਂ ਵਿੱਚ ਰੋਪੜ, ਪਟਿਆਲਾ, ਹੁਸ਼ਿਆਰਪੁਰ, ਲੁਧਿਆਣਾ, ਅੰਮ੍ਰਿਤਸਰ, ਗੁਰਦਾਸਪੁਰ ਦੇ ਜ਼ਿਲ੍ਹੇ ਸ਼ਾਮਲ ਹਨ।