ਆਈ ਤਾਜ਼ਾ ਵੱਡੀ ਖਬਰ
ਅਕਤੂਬਰ ਦਾ ਮਹੀਨਾ ਚੜ੍ਹ ਚੁੱਕਿਆ ਹੈ, ਜਿਸ ਕਾਰਨ ਮੌਸਮ ਵਿੱਚ ਕਾਫੀ ਬਦਲਾਅ ਆ ਚੁੱਕਿਆ ਹੈ ਗਰਮੀ ਜਾਂਦੀ ਹੋਈ ਤੇ ਸਰਦੀ ਆਉਂਦੀ ਹੋਈ ਮਹਿਸੂਸ ਹੋ ਰਹੀ ਹੈ । ਮੌਸਮ ਵਿਭਾਗ ਵੱਲੋਂ ਵੀ ਸਮੇਂ ਸਮੇਂ ਤੇ ਮੌਸਮ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਜਾਂਦੀ ਹੈ ਤੇ ਇਸੇ ਵਿਚਾਲੇ ਹੁਣ ਪੰਜਾਬ ਦੇ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਵੱਡਾ ਅਪਡੇਟ ਦਿੱਤਾ ਗਿਆ ਹੈ । ਮੌਸਮ ਵਿਭਾਗ ਵੱਲੋਂ ਇਹ ਸਾਫ ਕਰ ਦਿੱਤਾ ਗਿਆ ਹੈ ਕਿ ਪੰਜਾਬ ਦੇ ਵਿੱਚ ਕਿਹੜੀ ਤਾਰੀਕ ਤੋਂ ਠੰਢ ਪੈ ਸਕਦੀ ਹੈ । ਦਰਅਸਲ ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟੋਰੇਟ ਡਾ ਮਨਮੋਹਨ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਹੈ ਕਿ ਦੇਸ਼ ਦੇ ਉੱਚੇ ਪਹਾੜੀ ਇਲਾਕਿਆਂ ਵਿੱਚ ਤਾਂ ਪਹਿਲੀ ਅਕਤੂਬਰ ਤੋਂ ਹੀ ਬਰਫਬਾਰੀ ਹੋਣ ਲੱਗਦੀ ਹੈ ।
ਇੱਥੇ ਮੌਸਮ ਚ ਵੱਡੇ ਬਦਲਾਅ ਵੇਖਣ ਨੂੰ ਮਿਲ ਰਹੇ ਹਨ । ਉਨ੍ਹਾਂ ਆਖਿਆ ਕਿ ਜਿੱਥੇ ਤੱਕ ਮੈਦਾਨੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਪਹਿਲਾਂ ਹੀ ਮੌਸਮ ਵਿਚ ਕਾਫੀ ਬਦਲਾਅ ਆ ਚੁੱਕਿਆ ਹੈ ਤੇ ਇਕ ਵਾਰ ਫਿਰ ਪੱਛਮੀ ਚੱਕਰਵਾਤ ਤੇ ਪੰਜਾਬ ਚ ਦਸਤਕ ਦੇਂਦੇ ਹੀ ਮੌਸਮ ਦੇ ਮਿਜ਼ਾਜ਼ ਇਕਦਮ ਬਦਲ ਦਿੱਤੇ ਨੇ ਤੇ ਪੰਦਰਾਂ ਨਵੰਬਰ ਤੋਂ ਠੰਢ ਜ਼ੋਰ ਫੜ ਸਕਦੀ ਹੈ । ਜ਼ਿਕਰਯੋਗ ਹੈ ਕਿ ਜਿਸ ਪ੍ਰਕਾਰ ਮੌਸਮ ਵਿਚ ਤਬਦੀਲੀ ਆ ਰਹੀ ਹੈ ਉਸ ਦੇ ਚਲਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਤੇ ਠੰਢ ਦਾ ਆਗਾਜ਼ ਹੁੰਦਾ ਮਹਿਸੂਸ ਹੋ ਰਿਹਾ ਹੈ ।
ਉਥੇ ਹੀ ਗੱਲ ਕੀਤੀ ਜਾਵੇ ਬੀਤੇ ਸਮੇਂ ਦੀ ਤਬੀਅਤ ਦੇ ਸਮੇਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ ਪਨਤਾਲੀ ਡਿਗਰੀ ਨੂੰ ਪਾਰ ਕਰ ਗਿਆ ਸੀ । ਹੁਣ ਮੌਸਮ ਵਿੱਚ ਕਾਫ਼ੀ ਤਬਦੀਲੀ ਆ ਚੁੱਕੀ ਹੈ ਤੇ ਇਹ ਧੁੱਪ ਸਵੇਰ ਦੇ ਸਮੇਂ ਚੰਗੀ ਲੱਗਣ ਲੱਗ ਗਈ ਹੈ ।
ਹੁਣ ਤਾਪਮਾਨ ਦੀ ਕਾਫੀ ਡਿੱਗਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਸ਼ਾਮ ਦੇ ਛੇ ਵੱਜਣ ਤੋਂ ਬਾਅਦ ਹਨੇਰਾ ਛਾ ਜਾਂਦਾ ਹੈ ਜਿਸ ਕਾਰਨ ਉਹ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ । ਜਲਦ ਹੀ ਹੁਣ ਪੰਜਾਬ ਦੇ ਵਿੱਚ ਸਰਦੀ ਵਧ ਸਕਦੀ ਹੈ । ਜਿਸ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਣੀ ਵੀ ਕੀਤੀ ਗਈ ਹੈ ।
Previous Postਅਮਰੀਕਾ ਚ ਲਾਪਤਾ ਹੋਏ ਪੰਜਾਬੀ ਪਰਿਵਾਰ ਨੂੰ ਲੈਕੇ ਆਈ ਵੱਡੀ ਮੰਦਭਾਗੀ ਖਬਰ, ਲਾਸ਼ਾਂ ਕੀਤੀਆਂ ਬਰਾਮਦ
Next Postਪੰਜਾਬ ਚ ਇਥੇ ਸਵੇਰੇ 8 ਤੋਂ ਰਾਤ 8 ਵਜੇ ਤਕ ਲਗਾਈ ਇਹ ਪਾਬੰਦੀ, ਤਾਜਾ ਵੱਡੀ ਖਬਰ