ਆਈ ਤਾਜਾ ਵੱਡੀ ਖਬਰ
ਪੰਜਾਬ ਵਿੱਚ ਇਹਨਾਂ ਦਿਨੀਂ ਅੱਤ ਦੀ ਗਰਮੀ ਪੈਂਦੀ ਗਈ ਹੈ, ਜਿਸ ਕਾਰਨ ਲੋਕ ਬੇਸਬਰੀ ਦੇ ਨਾਲ ਮੀਂਹ ਦਾ ਇੰਤਜ਼ਾਰ ਕਰਦੇ ਪਏ ਹਨ l ਪੰਜਾਬ ਦੇ ਵਿੱਚ ਇਸ ਸਾਲ ਬਹੁਤ ਘੱਟ ਵੀ ਦਰਜ ਕੀਤਾ ਗਿਆ l ਜਿਸ ਕਾਰਨ ਵੱਡਾ ਨੁਕਸਾਨ ਕਿਸਾਨਾਂ ਨੂੰ ਭੁਗਤਣਾ ਪਿਆ l ਇਸੇ ਵਿਚਾਲੇ ਹੁਣ ਮੌਸਮ ਦੇ ਨਾਲ ਜੁੜੀ ਹੋਈ ਇੱਕ ਤਾਜ਼ਾ ਅਪਡੇਟ ਦੇ ਸਾਂਝੀ ਕਰਾਂਗੇ, ਕਿਉਂਕਿ ਹੁਣ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਲਈ ਜਿਲਿਆਂ ਦੇ ਵਿੱਚ ਮੌਸਮ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਨੀਂ ਦਿਨੀਂ ਪੰਜਾਬ ‘ਚ ਮਾਨਸੂਨ ਸੁਸਤ ਹੁੰਦਾ ਜਾ ਰਿਹਾ, ਜਿਸ ਕਾਰਨ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਘੱਟ ਪੈਂਦਾ ਪਿਆ ਹੈ ਤੇ ਮੀਂਹ ਘੱਟ ਪੈਣ ਕਾਰਨ ਤਾਪਮਾਨ ‘ਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ।
ਬੀਤੇ ਦਿਨੀਂ ਪੰਜਾਬ ਦੇ ਕੁੱਝ ਇਲਾਕਿਆਂ ‘ਚ ਹਲਕਾ ਮੀਂਹ ਪਿਆ। ਜਿਸ ਤੋਂ ਬਾਅਦ ਮੌਸਮ ਵਿਭਾਗ ਦੇ ਵੱਲੋਂ ਹੁਣ ਅੱਜ ਦੇ ਮੌਸਮ ਦੇ ਨਾਲ ਜੁੜੀ ਹੋਈ ਅਪਡੇਟ ਸਾਂਝੀ ਕੀਤੀ ਗਈ ਹੈ l ਮੌਸਮ ਵਿਭਾਗ ਦੇ ਮੁਤਾਬਕ ਅੱਜ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ‘ਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਇਨਾਮ ਜਿਲਿਆਂ ਦੇ ਵਿੱਚ ਰਹਿਣ ਵਾਲੇ ਲੋਕ ਵੀ ਖੁਸ਼ ਨਜ਼ਰ ਆ ਰਹੇ ਹਨ। ਉਧਰ ਬਾਕੀ ਜ਼ਿਲ੍ਹਿਆਂ ‘ਚ ਪਾਕੇਟ ਰੇਨ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ, ਤਰਨਤਾਰਨ ਸਮੇਤ ਪੱਛਮੀ ਮਾਲਵੇ ‘ਚ ਮੌਸਮ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ। ਆਈ ਐਮ ਡੀ ਮੁਤਾਬਕ ਅਗਲੇ 2 ਦਿਨਾਂ ਦੇ ਖ਼ੁਸ਼ਕ ਮੌਸਮ ਤੋਂ ਬਾਅਦ ਮੰਗਲਵਾਰ ਅਤੇ ਬੁੱਧਵਾਰ ਨੂੰ ਮਾਨਸੂਨ ਦੇ ਮੁੜ ਸਰਗਰਮ ਹੋਣ ਦੀ ਸੰਭਾਵਨਾ ਹੈ। ਪੰਜਾਬ ‘ਚ ਦੋਵੇਂ ਦਿਨ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਲਰਟ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਲਈ ਜਾਰੀ ਕੀਤਾ ਗਿਆ ਹੈ, ਜਦੋਂ ਕਿ ਬਾਕੀ ਜ਼ਿਲ੍ਹਿਆਂ ‘ਚ ਵੀ ਚੰਗੀ ਬਾਰਸ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੀਹ ਘੱਟ ਪੈਣ ਕਾਰਨ ਤਾਪਮਾਨ ਦੇ ਵਿੱਚ ਵੀ ਵਾਧਾ ਵੇਖਣ ਨੂੰ ਮਿਲਦਾ ਪਿਆ ਹੈ l ਜਿਸ ਕਾਰਨ ਗਰਮੀ ਵਧਦੀ ਪਈ ਹੈ ਤੇ ਪੰਜਾਬ ਦੇ ਲੋਕ ਵੀ ਖਾਸ ਪਰੇਸ਼ਾਨ ਦਿਖਾਈ ਜਾਂਦੇ ਪਏ ਸਨ l ਪਰ ਇਸੇ ਵਿਚਾਲੇ ਮੌਸਮ ਵਿਭਾਗ ਦੀ ਇਹ ਤਾਜ਼ਾ ਅਪਡੇਟ ਨੇ ਲੋਕਾਂ ਦੇ ਮੁਰਝਾਏ ਚਿਹਰਿਆਂ ਦੇ ਉੱਪਰ ਖੁਸ਼ੀ ਦੀ ਲਹਿਰ ਛੱਡ ਦਿੱਤੀ ਹੈ l
Previous Postਇਥੇ ਪਤੰਗ ਉਡਾਉਣ ਵਾਲੇ ਹੋ ਜਾਵੋ ਸਾਵਧਾਨ , ਹੋਵੇਗੀ 5 ਸਾਲ ਦੀ ਕੈਦ ਲਗੇਗਾ 20 ਲੱਖ ਦਾ ਜੁਰਮਾਨਾ
Next Postਇਥੇ ਆਉਣ ਵਾਲਾ ਹੈ 64 ਸਾਲਾਂ ਚ ਸਭ ਤੋਂ ਸ਼ਕਤੀਸ਼ਾਲੀ ਤੂਫ਼ਾਨ , ਹੋ ਸਕਦਾ ਵੱਡੇ ਪੱਧਰ ਤੇ ਨੁਕਸਾਨ