ਪੰਜਾਬ ‘ਚ ਮੌਸਮ ਹੌਲੀ-ਹੌਲੀ ਆਪਣਾ ਰੁਖ ਬਦਲ ਰਿਹਾ ਹੈ ਤੇ ਗਰਮੀ ਵਧਣ ਲੱਗੀ ਹੈ। ਮੌਸਮ ਵਿਭਾਗ ਨੇ ਅਗਲੇ 7 ਦਿਨਾਂ ਲਈ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਸੂਬੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ, ਜਿਸ ਕਾਰਨ ਗਰਮੀ ‘ਚ ਹੋਰ ਵਾਧਾ ਹੋ ਸਕਦਾ ਹੈ।
ਵਿਭਾਗ ਦੇ ਅਨੁਸਾਰ, ਅਗਲੇ 24 ਘੰਟਿਆਂ ਵਿੱਚ ਔਸਤਨ ਤਾਪਮਾਨ ‘ਚ 4 ਡਿਗਰੀ ਤੱਕ ਵਾਧਾ ਹੋ ਸਕਦਾ ਹੈ।
ਹਾਲਾਂਕਿ, ਮੌਸਮ ‘ਚ ਕਿਸੇ ਤਰ੍ਹਾਂ ਦੀ ਪੱਛਮੀ ਗੜਬੜੀ ਦੇ ਅਸਰ ਦੀ ਸੰਭਾਵਨਾ ਨਹੀਂ, ਇਸ ਕਰਕੇ ਵਰਖਾ ਦੀ ਕੋਈ ਉਮੀਦ ਨਹੀਂ ਹੈ।
ਧੁੱਪ ਚਮਕਣ ਕਾਰਨ ਲੋਕਾਂ ਨੂੰ ਗਰਮੀ ਦਾ ਤੇਜ਼ ਅਹਿਸਾਸ ਹੋਵੇਗਾ, ਤੇ ਦਿਨ ਤੇ ਰਾਤ ਦੇ ਤਾਪਮਾਨ ‘ਚ 10 ਤੋਂ 15 ਡਿਗਰੀ ਤੱਕ ਫ਼ਰਕ ਦੇਖਿਆ ਜਾ ਸਕਦਾ ਹੈ।
ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਆਪਣਾ ਖਿਆਲ ਰੱਖਣ ਦੀ ਸਲਾਹ ਦਿੱਤੀ ਹੈ।