ਪੰਜਾਬ ਚ ਮੌਜੂਦਾ ਹਾਲਾਤਾਂ ਨੂੰ ਦੇਖ ਸਿਹਤ ਮੰਤਰੀ ਵਲੋਂ ਆਈ ਇਹ ਵੱਡੀ ਤਾਜਾ ਖਬਰ – ਜਾਰੀ ਕੀਤੇ ਇਹ ਦਿਸ਼ਾ ਨਿਰਦੇਸ਼

ਆਈ ਤਾਜਾ ਵੱਡੀ ਖਬਰ

ਕਰੋਨਾ ਨਾਲ ਬਹੁਤ ਸਾਰੇ ਦੇਸ਼ ਪ੍ਰਭਾਵਤ ਹੋਏ ਹਨ, ਉਥੇ ਹੀ ਭਾਰਤ ਵਿਚ ਵੀ ਲਗਾਤਾਰ ਕਰੋਨਾ ਕੇਸਾਂ ਵਿੱਚ ਇਜ਼ਾਫਾ ਦਰਜ ਕੀਤਾ ਜਾ ਰਿਹਾ ਹੈ , ਭਾਰਤ ਦੇ ਵੱਖ ਵੱਖ ਸੂਬਿਆਂ ਵਿਚ ਕਰੋਨਾ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ। ਜਿੱਥੇ ਸਭ ਤੋਂ ਜ਼ਿਆਦਾ ਪ੍ਰਭਾਵਤ ਮਹਾਰਾਸ਼ਟਰ ਸੂਬਾ ਹੋਇਆ ਹੈ ਉੱਥੇ ਹੀ ਪੰਜਾਬ ਵਿਚ ਵੀ ਲਗਾਤਾਰ ਕਰੋਨਾ ਕੇਸਾਂ ਵਿੱਚ ਇਜ਼ਾਫਾ ਦਰਜ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਸਾਰੇ ਲੋਕਾਂ ਨੂੰ ਕਰੋਨਾ ਸੰਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਜਿਸ ਨਾਲ ਇਸ ਕਰੋਨਾ ਦੇ ਪ੍ਰਸਾਰ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।

ਪੰਜਾਬ ਵਿਚ ਮੌਜੂਦਾ ਹਾਲਾਤਾਂ ਨੂੰ ਦੇਖ ਕੇ ਸਿਹਤ ਮੰਤਰੀ ਵੱਲੋਂ ਇੱਕ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ, ਜਿੱਥੇ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਪੰਜਾਬ ਵਿੱਚ ਕਰੋਨਾ ਕੇਸਾਂ ਦੀ ਸਥਿਤੀ ਨੂੰ ਦੇਖਦੇ ਹੋਏ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਮਰੀਜ਼ਾਂ ਨੂੰ ਬੁਖਾਰ ਹੋਣ ਕਾਰਨ ਉਹਨਾ ਦੇ ਘਰਾਂ ਵਿੱਚ ਹੀ ਇਕਾਂਤ-ਵਾਸ ਕੀਤੇ ਜਾਣ ਦਾ ਆਦੇਸ਼ ਦਿੱਤਾ ਗਿਆ ਹੈ। ਸਿਹਤ ਮੰਤਰੀ ਨੇ ਆਖਿਆ ਕਿ 60 ਸਾਲ ਤੋਂ ਵੱਧ ਉਮਰ ਦੇ ਮਰੀਜ਼ਾਂ ਵਿੱਚ ਸ਼ੂਗਰ, ਦਿਲ ਦੀਆਂ ਬਿਮਾਰੀਆਂ, ਗੁਰਦੇ ਦੀਆਂ ਗੰਭੀਰ ਬੀਮਾਰੀਆਂ, ਸਾਹ ਰੋਗ ਵਾਲੀਆਂ ਬੀਮਾਰੀਆਂ ,ਹਾਈਟੈਨਸ਼ਨ , ਆਦਿ ਦਾ ਇਲਾਜ ਮੈਡੀਕਲ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਅਲੱਗ ਰੱਖਿਆ ਜਾਣਾ ਚਾਹੀਦਾ ਹੈ, ਜਿਸ ਦੀ ਇਜ਼ਾਜਤ ਸਿਹਤ ਮੰਤਰੀ ਵੱਲੋਂ ਦਿੱਤੀ ਗਈ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਰ ਵਿਚ ਆਪਣੇ ਆਪ ਹੀ ਇਲਾਜ ਨਾ ਕਰਨ ਅਤੇ ਰੈੱਡੀਮੇਸੀਵਰ ਨੂੰ ਵੀ ਆਪਣੇ ਆਪ ਹੀ ਖਰੀਦਣ ਦੀ ਕੋਸ਼ਿਸ਼ ਨਾ ਕਰਨ। ਸਿਹਤ ਮੰਤਰੀ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਹੈ ਕਿ ਇਸ ਦੀ ਵਰਤੋਂ, ਹੋਰ ਜਾਂਚ ਕਰਵਾਉਣ ਦਾ ਫ਼ੈਸਲਾ ਮੈਡੀਕਲ ਪੇਸ਼ੇਵਰ ਦੁਆਰਾ ਹੀ ਲਿਆ ਜਾਣਾ ਚਾਹੀਦਾ ਹੈ। ਅਤੇ ਇਹ ਇਲਾਜ਼ ਸਿਰਫ ਹਸਪਤਾਲ ਦੀ ਸੈਟਿੰਗ ਵਿੱਚ ਹੀ ਦਿੱਤਾ ਜਾਣਾ ਚਾਹੀਦਾ ਹੈ।

ਮਰੀਜ਼ ਨੂੰ ਬੁਖਾਰ ਹੋਣ, ਅਤੇ ਹੋਰ ਲੱਛਣ ਸਾਹਮਣੇ ਆਉਣ ਤੇ ਦਸ ਦਿਨ ਬਾਅਦ ਧਿਆਨ ਰੱਖਦੇ ਹੋਏ ਤਿੰਨ ਦਿਨਾਂ ਤੱਕ ਬੁਖਾਰ ਨਹੀਂ ਹੋਣ ਦੇ ਬਾਅਦ ਵੀ ਇਸ ਨੂੰ ਘਰ ਤੋਂ ਅਲੱਗ ਰੱਖਣਾ ਚਾਹੀਦਾ ਹੈ। ਇਹ ਸਮਾਂ ਪੂਰਾ ਹੋ ਜਾਣ ਉਪਰੰਤ ਮਰੀਜ਼ ਦਾ ਟੈਸਟ ਕਰਵਾਉਣ ਦੀ ਵੀ ਜ਼ਰੂਰਤ ਨਹੀਂ ਰਹਿੰਦੀ। ਇਕਾਂਤ-ਵਾਸ ਨਾਲ ਇਸ ਕਰੋਨਾ ਦਾ ਖ਼ਾਤਮਾ ਹੋ ਜਾਂਦਾ ਹੈ।