ਪੰਜਾਬ ਚ ਭਾਰੀ ਮੀਂਹ ਨੇ ਇਥੇ ਮਚਾਇਆ ਕਹਿਰ, ਤਬਾਹੀ ਦੇ ਮੰਜਰ ਦੇਖ ਲੋਕਾਂ ਚ ਫੈਲੀ ਦਹਿਸ਼ਤ

ਆਈ ਤਾਜਾ ਵੱਡੀ ਖਬਰ 

ਗਰਮੀ ਦੇ ਮੌਸਮ ਵਿੱਚ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਲੋਕਾਂ ਨੂੰ ਕੰਮ ਤੇ ਆਉਣ ਜਾਣ ਦੇ ਸਮੇਂ ਵੀ ਗਰਮੀ ਦੇ ਮੌਸਮ ਵਿਚ ਕਈ ਸਮੱਸਿਆਵਾਂ ਦਰਪੇਸ਼ ਆ ਰਹੀਆਂ ਹਨ। ਲੋਕ ਜਿੱਥੇ ਬਰਸਾਤ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਉਥੇ ਹੀ ਕੁਝ ਜਗਹਾ ਤੇ ਬਰਸਾਤ ਹੋਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਵੀ ਮਿਲ ਗਈ ਹੈ। ਪੰਜਾਬ ਦੇ ਕੁਝ ਹਿੱਸਿਆਂ ਵਿੱਚ ਹੋਈ ਬਰਸਾਤ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਨਿਜਾਤ ਦਿਵਾਈ ਹੈ। ਉੱਥੇ ਹੀ ਬਹੁਤ ਸਾਰੀਆ ਜਗਾ ਤੇ ਨੁਕਸਾਨ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ।

ਮੌਸਮ ਵਿਭਾਗ ਵੱਲੋਂ ਜਿੱਥੇ ਸਮੇਂ ਸਮੇਂ ਤੇ ਆਉਣ ਵਾਲੇ ਦਿਨਾਂ ਦੀ ਜਾਣਕਾਰੀ ਮੁਹਈਆ ਕਰਵਾ ਦਿੱਤੀ ਜਾਂਦੀ ਹੈ। ਜਿਸ ਨਾਲ ਲੋਕਾਂ ਵੱਲੋਂ ਆਪਣਾ ਕੰਮਕਾਜ ਵੀ ਮੌਸਮ ਦੇ ਅਨੁਸਾਰ ਕੀਤਾ ਜਾ ਸਕੇ। ਹੁਣ ਪੰਜਾਬ ਵਿੱਚ ਭਾਰੀ ਮੀਂਹ ਨੇ ਇੱਥੇ ਕਹਿਰ ਮਚਾਇਆ ਹੈ ਅਤੇ ਤਬਾਹੀ ਦੇ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਹਾਂਨਗਰ ਦੇ ਕੁਝ ਖੇਤਰਾਂ ਵਿੱਚ ਕੋਈ ਬਰਸਾਤ ਦੇ ਚਲਦਿਆਂ ਹੋਇਆਂ ਲੋਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਪੇਸ਼ ਆਈਆਂ ਹਨ।

ਦੱਸ ਦਈਏ ਕਿ ਮੀਂਹ ਦੇ ਕਾਰਨ ਜਿੱਥੇ ਤਾਜਪੁਰ ਰੋਡ ਵਿਖੇ ਇੱਕ ਪਸ਼ੂਆਂ ਦੀ ਡੇਅਰੀ ਦੇ ਲੈਂਟਰ ਡਿੱਗਣ ਕਾਰਨ 12 ਪਸ਼ੂਆਂ ਦੀ ਮੌਤ ਹੋ ਗਈ ਹੈ। ਦੱਬਣ ਕਾਰਨ ਇਨ੍ਹਾਂ ਪਸ਼ੂਆਂ ਦੀ ਮੌਤ ਦੇ ਕਾਰਨ ਪਰਿਵਾਰ ਕਾਫੀ ਸਦਮੇ ਵਿਚ ਹੈ ਜਦ ਕਿ ਇਸ ਹਾਦਸੇ ਦੇ ਵਿਚ ਜ਼ੋਰਦਾਰ ਧਮਾਕਾ ਹੋਣ ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਵਰਕਰਾਂ ਦਾ ਬਚਾਅ ਹੋ ਗਿਆ ਹੈ। ਕਿਉਂਕਿ ਡੇਅਰੀ ਵਿੱਚੋਂ ਕੰਮ ਕਰਨ ਵਾਲੇ ਕੁਝ ਵਰਕਰ ਡੇਅਰੀ ਵਿੱਚ ਹੀ ਰਹਿ ਰਹੇ ਸਨ।

ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਜਿੱਥੇ ਜਲਦੀ ਹੀ ਕਰੇਨ ਨੂੰ ਮੰਗਵਾ ਕੇ ਮਲਬਾ ਚੁੱਕ ਕੇ ਪਸ਼ੂਆਂ ਅਤੇ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਉੱਥੇ ਹੀ ਡੇਅਰੀ ਦੇ ਮਾਲਕ ਹਨੀ ਵੱਲੋਂ ਦੱਸਿਆ ਗਿਆ ਹੈ ਕਿ ਇਹ ਹਾਦਸਾ ਮੀਂਹ ਦੇ ਕਾਰਨ ਵਾਪਰਿਆ ਹੈ। ਲੈਂਟਰ ਡਿੱਗਣ ਦਾ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਲੋਕ ਇਸ ਦੀ ਆਵਾਜ਼ ਨਾਲ ਡਰ ਗਏ।