ਆਈ ਤਾਜਾ ਵੱਡੀ ਖਬਰ
ਪੰਜਾਬ ਵਿਚ ਲਗਾਤਾਰ ਪੈ ਰਹੇ ਤੇਜ ਮੀਂਹ ਦੇ ਕਾਰਨ ਹੁਣ ਹੋਇਆ ਵੱਡਾ ਐਲਾਨ, ਹੁਣ ਇਸ ਜਿਲ੍ਹੇ ਵਿਚ ਹੋਇਆ ਛੁੱਟੀ ਦਾ ਐਲਾਨ, ਸਾਰੇ ਵਿਦਿਅਕ ਅਦਾਰੇ ਵੀ ਹੋਣਗੇ ਪ੍ਰਭਾਵਿਤ। ਦੱਸ ਦਇਏ ਕਿ ਪਿਛਲੇ ਦੋ ਦਿਨਾਂ ਤੋ ਲਗਾਤਾਰ ਪੈ ਰਹੇ ਮੀਹ ਨੂੰ ਧਿਆਨ ਵਿਚ ਰੱਖਦੇ ਹੋਏ ਹੁਣ ਰੋਪੜ ਜਿਲ੍ਹੇ ਦੀ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਦੇ ਮੁਤਾਬਿਕ ਖਰਾਬ ਮੌਸਮ ਦੇ ਚਲਦਿਆ ਹੁਣ ਰੋਪੜ ਜ਼ਿਲ੍ਹੇ ਦੇ ਵਿਚ 10 ਜੁਲਾਈ ਯਾਨੀ ਕਿ ਕੱਲ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਜਿਸ ਦੇ ਚਲਦਿਆ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲ ਅਤੇ ਹੋਰ ਵਿਦਿਅਕ ਅਦਾਰੇ ਵੀ ਪ੍ਰਭਾਵਿਤ ਹੋਣਗੇ ਯਾਨੀ ਉਨ੍ਹਾਂ ਨੂੰ ਵੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦੱਸ ਦਈਏ ਕਿ ਫਿਲਹਾਲ ਇਹ ਹੁਕਮ ਸਿਰਫ ਰੋਪੜ ਜ਼ਿਲ੍ਹੇ ਲਈ ਹੀ ਜਾਰੀ ਹੋਏ ਹਨ। ਜਾਣਕਾਰੀ ਦੇ ਅਨੁਸਾਰ ਲਗਾਤਾਰ ਪੈ ਰਹੇ ਮੀਹ ਦੇ ਕਾਰਨ ਸ੍ਰੀ ਅਨੰਦਪੁਰ ਸਾਹਿਬ ਦੇ ਨਜਦੀਕੀ ਕਈ ਪਿੰਡਾਂ ਅਤੇ ਸ਼ਹਿਰ ਵਿਚ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ। ਜਦਕਿ ਉਥੇ ਹੀ ਰੋਪੜ ਜਿਲ੍ਹੇ ਵਿੱਚ ਵੀ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ।
ਇਨ੍ਹਾਂ ਹਲਾਤਾਂ ਦੇ ਧਿਆਨ ਵਿਚ ਰੱਖਦੇ ਹੋਏ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋ ਵੀ ਆਪਣੇ ਸ਼ੋਸਲ ਮੀਡੀਆ ਯਾਨੀ ਟਵੀਟ ਕਰਦੇ ਇਹ ਲਿਖਿਆ ਕਿ ਮੇਰੇ ਅਨੰਦਪੁਰ ਸਾਹਿਬ ਹਲਕੇ ਵਿਚ ਲਗਾਤਾਰ ਪੈ ਰਹੇ ਤੇਜ਼ ਮੀਹ ਨਾ ਰੁਕਣ ਕਰਕੇ ਹਾਲਾਤ ਵਿਗੜ ਰਹੇ ਹਨ। ਤਕਰੀਬਨ ਸਾਰੀਆ ਖੱਡਾਂ ਓਵਰਫਲੋ ਹੋ ਚੁੱਕੀਆ ਹਨ ਜਦਕਿ ਕਈ ਪਿੰਡਾਂ ਦੇ ਟੋਬੇ ਵੀ ਓਵਰਫਲੋ ਹੋ ਚੁੱਕੇ ਹਨ। ਇਸ ਤੋ ਇਲਾਵਾਂ ਉਨ੍ਹਾਂ ਕਿਹਾ ਕਿ BBMB ਦੀਆਂ ਟੀਮਾਂ ਨਹਿਰਾਂ ਨੂੰ ਸੁਰੱਖਿਅਤ ਰੱਖਣ ਲਈ ਲੱਗੀਆਂ ਹੋਈਆਂ ਹਨ।
ਮੰਤਰੀ ਬੈਸ ਨੇ ਆਪਣੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਤੁਸੀ ਪ੍ਰਸ਼ਾਸਨ ਦਾ ਸਾਥ ਦਿਓ, ਜਿਨ੍ਹਾਂ ਪਿੰਡਾਂ ਨੂੰ ਖ਼ਾਲੀ ਕਰਨ ਲਈ ਕਿਹਾ ਜਾ ਰਿਹਾ ਉਨ੍ਹਾਂ ਨੂੰ ਖਾਲ੍ਹੀ ਕਰ ਦਿਓ ਤੁਹਾਡੇ ਲਈ ਲੰਗਰ ਅਤੇ ਰਹਿਣ ਦਾ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਹੈ।
Previous Postਬੱਚੇ ਖੇਡ ਰਹੇ ਸਨ ਭੂਤਾਂ ਵਾਲੀ ਗੇਮ , ਫਿਰ ਵਾਪਰਿਆ ਅਜਿਹਾ 36 ਬੱਚੇ ਪਹੁੰਚੇ ਹਸਪਤਾਲ
Next Postਦੁਨੀਆ ਦਾ ਸਭ ਤੋਂ ਅਮੀਰ ਭਿਖਾਰੀ ਰਹਿੰਦਾ ਹੈ ਬੰਬੇ ਚ , ਕੁੱਲ 7.5 ਕਰੋੜ ਦੀ ਜਾਇਦਾਦ ਦਾ ਹੈ ਮਲਿਕ