ਆਈ ਤਾਜ਼ਾ ਵੱਡੀ ਖਬਰ
ਕਾਫੀ ਲੰਮੇ ਸਮੇਂ ਬਾਅਦ ਜਿਥੇ ਬੱਚਿਆਂ ਨੂੰ ਸਕੂਲ ਜਾਣ ਦਾ ਮੌਕਾ ਮਿਲਿਆ ਹੈ ਕਿਉਂਕਿ ਪਹਿਲਾ ਕਰੋਨਾ ਦੇ ਚਲਦੇ ਹੋਏ ਕਾਫੀ ਲੰਮੇ ਸਮੇਂ ਤੱਕ ਵਿਦਿਅਕ ਅਦਾਰਿਆਂ ਨੂੰ ਬੰਦ ਰੱਖਿਆ ਗਿਆ ਸੀ। ਸਕੂਲ ਵਿੱਚ ਜਾਣ ਉਪਰੰਤ ਜਿੱਥੇ ਹੋਰ ਬਹੁਤ ਸਾਰੇ ਵੱਖ-ਵੱਖ ਸਕੂਲਾਂ ਦੇ ਬੱਚੇ ਕਰੋਨਾ ਦੀ ਚਪੇਟ ਵਿਚ ਆ ਰਹੇ ਹਨ ਜਿਸ ਨਾਲ ਫਿਰ ਤੋਂ ਬੱਚਿਆਂ ਦੇ ਮਾਪਿਆਂ ਵਿਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਸੜਕ ਹਾਦਸੇ ਦੇ ਕਾਰਨ ਵੀ ਕਈ ਬੱਚੇ ਅਜਿਹੀਆਂ ਘਟਨਾਵਾਂ ਦਾ ਸ਼ਿਕਾਰ ਹੋ ਰਹੇ ਹਨ ਜਿਸ ਦੇ ਚਲਦਿਆਂ ਹੋਇਆਂ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸੁਰੱਖਿਆ ਪ੍ਰਤੀ ਵਧੇਰੇ ਡਰ ਪੈਦਾ ਹੋ ਗਿਆ ਹੈ।
ਹੁਣ ਇੱਥੇ ਸਕੂਲੀ ਬੱਚਿਆਂ ਦੀ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ ਹੈ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜਲੰਧਰ ਪਠਾਨਕੋਟ ਹਾਈਵੇ ਤੁਸਾਂ ਇਹ ਜਿੱਥੇ ਅੱਜ ਬੱਚਿਆਂ ਨੂੰ ਸਕੂਲ ਲਿਜਾ ਜਾ ਰਹੀ ਇੱਕ ਨਿੱਜੀ ਸਕੂਲ ਦੀ ਬੱਸ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਸਮੇਂ ਇਸ ਸਕੂਲ ਦੀ ਬੱਸ ਨੂੰ ਇੱਕ ਟਰੱਕ ਵੱਲੋਂ ਟੱਕਰ ਮਾਰ ਦਿੱਤੀ ਗਈ। ਇਹ ਘਟਨਾ ਸਵੇਰੇ ਸਾਢੇ ਸੱਤ ਵਜੇ ਵਾਪਰੀ ਹੈ ਜਦੋਂ ਦਸੂਹੇ ਦੇ ਨਜ਼ਦੀਕ ਰਿਲਾਇੰਸ ਪੈਟਰੋਲ ਪੰਪ ਦੇ ਕੋਲ ਇਕ ਸਕੂਲੀ ਬੱਸ ਨੂੰ ਪਿੱਛੇ ਤੋਂ ਇੱਕ ਵੱਲੋਂ ਭਿਆਨਕ ਟੱਕਰ ਮਾਰ ਦਿੱਤੀ ਗਈ।
ਦੱਸਿਆ ਗਿਆ ਹੈ ਕਿ ਉਸ ਸਮੇਂ ਬੱਸ ਦੇ ਵਿੱਚ 10 ਤੋਂ 12 ਬੱਚੇ ਡਰਾਈਵਰ ਅਤੇ ਕੰਡਕਟਰ ਮੌਜੂਦ ਸਨ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਵਿੱਚ ਬੱਚੇ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਹੈ।
ਦੱਸਿਆ ਗਿਆ ਹੈ ਕਿ ਜਲੰਧਰ ਸਾਈਟ ਤੋਂ ਆਉਣ ਵਾਲੇ ਟਰੱਕ ਵੱਲੋਂ ਪਿੱਛੋਂ ਦੀ ਇਸ ਬੱਸ ਨੂੰ ਟੱਕਰ ਮਾਰੀ ਗਈ ਸੀ ਜਿਸ ਕਾਰਨ ਚੀਕ-ਚਿਹਾੜਾ ਪੈਦਾ ਹੋ ਗਿਆ। ਦੱਸਿਆ ਗਿਆ ਹੈ ਕਿ ਇਸ ਹਾਦਸੇ ਦੇ ਦੌਰਾਨ ਟਰੱਕ ਚਾਲਕ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ ਹੈ ਉਥੇ ਹੀ ਪੁਲਿਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ ਅਤੇ ਇਸ ਘਟਨਾ ਦੀ ਖਬਰ ਮਿਲਦੇ ਹੀ ਬੱਚਿਆਂ ਦੇ ਮਾਪਿਆਂ ਵੱਲੋਂ ਹਸਪਤਾਲ ਪਹੁੰਚ ਕੀਤੀ ਗਈ ਹੈ।
Home ਤਾਜਾ ਖ਼ਬਰਾਂ ਪੰਜਾਬ ਚ ਬੱਚਿਆਂ ਨੂੰ ਸਕੂਲ ਲਿਜਾ ਰਹੀ ਬੱਸ ਦਾ ਹੋਇਆ ਭਿਆਨਕ ਐਕਸੀਡੈਂਟ 1 ਬੱਚੇ ਦੀ ਹੋਈ ਮੌਤ ਕਈ ਹੋਏ ਜਖਮੀ
ਤਾਜਾ ਖ਼ਬਰਾਂ
ਪੰਜਾਬ ਚ ਬੱਚਿਆਂ ਨੂੰ ਸਕੂਲ ਲਿਜਾ ਰਹੀ ਬੱਸ ਦਾ ਹੋਇਆ ਭਿਆਨਕ ਐਕਸੀਡੈਂਟ 1 ਬੱਚੇ ਦੀ ਹੋਈ ਮੌਤ ਕਈ ਹੋਏ ਜਖਮੀ
Previous Postਟਰੇਨ ਚ ਸਫ਼ਰ ਕਰਨ ਵਾਲਿਆਂ ਲਈ ਆਈ ਵੱਡੀ ਚੰਗੀ ਖਬਰ, ਹੁਣ ਸ਼ੁਰੂ ਹੋਈ ਇਹ ਸਹੂਲਤ
Next Postਪੰਜਾਬ: ਨਵੇਂ ਭਰਤੀ ਹੋਏ ਮੁੰਡੇ ਦੀ ਕਰੰਟ ਲੱਗਣ ਕਾਰਨ ਹੋਈ ਮੌਤ, 2 ਭੈਣਾਂ ਦਾ ਸੀ ਇਕਲੌਤਾ ਭਰਾ