ਆਈ ਤਾਜਾ ਵੱਡੀ ਖਬਰ
ਪੰਜਾਬ ਦੀਆਂ ਸਾਰੀਆਂ ਸਰਕਾਰੀ ਬੱਸਾਂ ਵਿੱਚ ਔਰਤਾਂ ਨੂੰ ਮੁਫਤ ਬੱਸ ਸਫਰ ਦੀ ਸਹੂਲਤ ਮਿਲਦੀ ਹੈ। ਇਸ ਸਹੂਲਤ ਦਾ ਲਾਭ ਲੈਣ ਦੇ ਲਈ ਔਰਤਾਂ ਨੂੰ ਸਿਰਫ ਆਪਣਾ ਆਧਾਰ ਕਾਰਡ ਬਸ ਕੰਡਕਟਰ ਨੂੰ ਵਿਖਾਉਣਾ ਹੁੰਦਾ ਹੈ ਤੇ ਉਹ ਪੂਰੇ ਪੰਜਾਬ ਦੇ ਵਿੱਚ ਮੁਫਤ ਸਫਰ ਕਰ ਸਕਦੀਆਂ ਹਨ। ਇਸੇ ਵਿਚਾਲੇ ਔਰਤਾਂ ਦੇ ਲਈ ਸ਼ੁਰੂ ਕੀਤੀ ਗਈ ਇਹ ਸਹੂਲਤ ਜਿਸ ਦਾ ਔਰਤਾਂ ਵੱਡੇ ਪੱਧਰ ਤੇ ਲਾਭ ਲੈਂਦੀਆਂ ਪਈਆਂ ਹਨ । ਇਸ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਉਂਦੀ ਪਈ ਹੈ ਕਿ ਪੰਜਾਬ ਦੇ ਵਿੱਚ ਬੀਬੀਆਂ ਦੇ ਮੁਫਤ ਸਫਰ ਨੂੰ ਲੈ ਕੇ ਹੁਣ ਵੱਡੀ ਮੰਗ ਉੱਠੀ ਹੈ। ਦਰਅਸਲ ਫ੍ਰੀ ਸਫਰ ਸਹੂਲਤ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਦਾ ਕਹਿਣਾ ਹੈ ਕਿ ਬੱਸਾਂ ’ਚ ਉਨ੍ਹਾਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ, ਓਹਨਾਂ ਨਾਲ ਰੁੱਖਾ ਵਤੀਰਾ ਕੀਤਾ ਜਾਂਦਾ ਹੈ । ਓਹਨਾ ਦਾ ਕਹਿਣਾ ਹੈ ਕਿ ਇਹ ਵਤੀਰਾ ਇਸ ਲਈ ਵਰਤਿਆ ਜਾਂਦਾ ਹੈ ਤਾਂ ਕਿ ਉਹ ਟਿਕਟ ਦੇ ਪੈਸੇ ਨਹੀਂ ਦਿੰਦੀਆਂ। ਓਹਨਾ ਅੱਗੇ ਕਿਹਾ ਬੱਸਾਂ ਦੇ ਕੰਡਕਟਰ ਉਨ੍ਹਾਂ ਨੂੰ ਗਲਤ ਸ਼ਬਦਾਂ ਨਾਲ ਬੁਲਾਉਂਦੇ ਹਨ । ਇਹ ਘਟਨਾ ਲੁਧਿਆਣਾ ਨਾਲ ਜੁੜੀ ਹੋਈ ਹੈ । ਇਹ ਸਬਦ ਮੀਡੀਆ ਕਰਮਚਾਰੀ ਜਦੋਂ ਬੱਸ ਅੱਡੇ ਪਹੁੰਚੇ ਤਾਂ, ਉਨ੍ਹਾਂ ਨਾਲ ਵਾਰਤਾਲਾਪ ਕਰਦੇ ਹੋਏ ਕੁਝ ਔਰਤਾਂ ਨੇ ਉਕਤ ਬਿਆਨ ਦਿੱਤੇ। ਇਸ ਦੌਰਾਨ ਓਹਨਾ ਨੇ ਮੰਗ ਵੀ ਰੱਖੀ ਹੈ । ਉਨ੍ਹਾਂ ਕਿਹਾ ਕਿ ਬੱਸਾਂ ਦਾ ਇੰਤਜ਼ਾਰ ਕਰਨ ਲਈ ਬੱਸ ਅੱਡੇ ’ਚ ਖੜ੍ਹਨ ਤੇ ਬੱਸਾਂ ’ਚ ਸਫ਼ਰ ਕਰਨ ਲਈ ਉਨ੍ਹਾਂ ਨੂੰ ਬਹੁਤ ਹੀ ਬੇਇੱਜ਼ਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਬੱਸਾਂ ’ਚ ਭਾਰੀ ਭੀੜ ਕਾਰਨ ਓਹਨਾਂ ਕਾਫੀ ਖੱਜਲ ਖੁਆਰ ਕਰਦੇ ਹਨ ਤੇ ਬੱਸ ਕੰਡਕਟਰ ਉਨ੍ਹਾਂ ਨਾਲ ਬਦਸਲੂਕੀ ਕਰਦੇ ਹਨ। ਕੁਝ ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੰਡਕਟਰਾਂ ਵਲੋਂ ਅਪਸ਼ਬਦ ਬੋਲੇ ਜਾਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਬੜੀ ਹੀ ਜ਼ਿੱਲਤ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸ ਮੌਕੇ ਬੀਬੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਰਪਾ ਕਰਕੇ ਉਨ੍ਹਾਂ ਦੀ ਸੁਰੱਖਿਆ ਦਾ ਬੱਸਾਂ ’ਚ ਪੂਰੀ ਤਰ੍ਹਾਂ ਇੰਤਜ਼ਾਮ ਕੀਤਾ ਜਾਵੇ ਤਾਂ ਜੋ ਉਹ ਨਿਸ਼ਚਿੰਤ ਹੋ ਕੇ ਆਪਣੇ ਬੱਚਿਆਂ ਨਾਲ ਬੱਸਾਂ ’ਚ ਸਫ਼ਰ ਕਰ ਸਕਣ ਅਤੇ ਕਾਲਜ-ਸਕੂਲਾਂ ’ਚ ਪੜ੍ਹਨ ਵਾਲੀਆਂ ਕੁੜੀਆਂ ਬਿਨਾਂ ਕਿਸੇ ਤੋਂ ਡਰੇ ਬੱਸਾਂ ’ਚ ਸਫਰ ਕਰ ਸਕਣ। ਉਹਨਾਂ ਕਿਹਾ ਕਿ ਜਿਸ ਤਰੀਕੇ ਦੇ ਨਾਲ ਸਾਨੂੰ ਬਦਸਲੂਕੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਉਸ ਵਾਸਤੇ ਸਰਕਾਰ ਨੂੰ ਇਹ ਠੋਸ ਕਦਮ ਚੁੱਕਣੇ ਚਾਹੀਦੇ ਹਨ ਕਿ ਸਾਡੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ।
Previous Postਮਸ਼ਹੂਰ ਪੰਜਾਬੀ ਗਾਇਕ ਦਾ ਕੰਸਰਟ ਹੋਇਆ ਰੱਦ, ਪ੍ਰਸ਼ੰਸਕਾਂ ਨੂੰ ਲਗਿਆ ਵੱਡਾ ਝਟਕਾ
Next Postਵਿਆਹ ਤੋਂ ਚੌਥੇ ਦਿਨ ਹੀ ਲਾੜੀ ਨਾਲ ਹੋਇਆ ਖੌਫਨਾਕ ਕਾਂਡ , ਦੇਖਣ ਵਾਲਿਆਂ ਦੀ ਕੰਬੀ ਰੂਹ