ਆਈ ਤਾਜਾ ਵੱਡੀ ਖਬਰ
ਇਨਸਾਨ ਜਿੰਦਗੀ ਦੇ ਵਿੱਚ ਰੋਜ਼ਾਨਾ ਹੀ ਕਈ ਤਰ੍ਹਾਂ ਦੀਆਂ ਸੁੱਖ-ਸੁਵਿਧਾਵਾਂ ਦਾ ਆਨੰਦ ਮਾਣਦਾ ਹੈ। ਜਿਸ ਦੇ ਨਾਲ ਉਸ ਦੀ ਜ਼ਿੰਦਗੀ ਕੁਝ ਆਸਾਨ ਬਣ ਜਾਂਦੀ ਹੈ। ਇਨ੍ਹਾਂ ਸੁੱਖ-ਸਹੂਲਤਾਂ ਦੇ ਵਿਚੋਂ ਇੱਕ ਸਹੂਲਤ ਬਿਜਲੀ ਦੀ ਵੀ ਹੈ ਜਿਸ ਦੇ ਜ਼ਰੀਏ ਅਸੀਂ ਆਪਣੇ ਘਰਾਂ ਅੰਦਰ ਰੌਸ਼ਨੀ ਕਰਦੇ ਹਾਂ। ਪਰ ਕਈ ਵਾਰ ਬਿਜਲੀ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਦਿੱ-ਕ-ਤਾਂ ਦਾ ਸਾਹਮਣਾ ਖਪਤਕਾਰ ਨੂੰ ਕਰਨਾ ਪੈਂਦਾ ਹੈ। ਜਿਨ੍ਹਾਂ ਦੇ ਹੱਲ ਵਾਸਤੇ ਉਨ੍ਹਾਂ ਨੂੰ ਕਈ ਵਾਰ ਪਾਵਰਕਾਮ ਦਫਤਰਾਂ ਦੇ ਚੱਕਰ ਵੀ ਕੱਟਣੇ ਪੈਂਦੇ ਹਨ।
ਪਰ ਹੁਣ ਬਿਜਲੀ ਬੰਦ, ਬਿਜਲੀ ਦੀ ਸਪਲਾਈ ਅਤੇ ਬਿਜਲੀ ਦੇ ਬਿੱਲਾਂ ਸਬੰਧੀ ਸਾਰੀਆਂ ਸ਼ਿ-ਕਾ-ਇ-ਤਾਂ ਦਾ ਨਿਪਟਾਰਾ ਕਰਨ ਵਾਸਤੇ ਪਾਵਰਕਾਮ ਅਧਿਕਾਰੀਆਂ ਨੇ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਨਾ ਸ਼ੁਰੂ ਕੀਤਾ ਹੈ। ਇਸ ਦੇ ਨਾਲ ਹੀ ਹੋਰ ਬੇਹਤਰ ਤਰੀਕੇ ਦੇ ਨਾਲ ਆਪਣੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਨੂੰ ਸੁਣਨ ਅਤੇ ਉਨ੍ਹਾਂ ਦੇ ਹੱਲ ਵਾਸਤੇ ਕਾਲ ਸੈਂਟਰਾਂ ਦੀ ਗਿਣਤੀ 35 ਤੋਂ ਵਧਾ ਕੇ 60 ਕਰ ਦਿੱਤੀ ਗਈ ਹੈ। ਹੁਣ ਖਪਤਕਾਰ ਆਪਣੀਆਂ ਸ਼ਿਕਾਇਤਾਂ ਦੇ ਨਿਪਟਾਰੇ ਵਾਸਤੇ 1912 ਹੈਲਪਲਾਈਨ ਨੰਬਰ ਉਪਰ ਫੋਨ ਕਰ ਸਕਦੇ ਹਨ।
ਇਸ ਤੋਂ ਇਲਾਵਾ ਖਪਤਕਾਰ 1800-180-1512 ਟੋਲ ਫ੍ਰੀ ਨੰਬਰ ਉਪਰ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਜੇਕਰ ਕਿਸੇ ਕਾਰਨ ਕਰਕੇ ਕਿਸੇ ਖਪਤਕਾਰ ਦੀ 1912 ਹੈਲਪਲਾਈਨ ਨੰਬਰ ਉੱਪਰ ਕਾਲ ਨਾ ਲੱਗ ਰਹੀ ਹੋਵੇ ਤਾਂ ਉਹ ਆਪਣੀ ਸ਼ਿਕਾਇਤ ਮੈਸੇਜ ਜ਼ਰੀਏ ਵੀ ਭੇਜ ਸਕਦਾ ਹੈ। ਖਪਤਕਾਰਾਂ ਵੱਲੋਂ ਭੇਜੀਆਂ ਗਈਆਂ ਸਾਰੀਆਂ ਸ਼ਿਕਾਇਤਾਂ ਨੂੰ ਤੁਰੰਤ ਨਿਪਟਾਰੇ ਲਈ ਪਟਿਆਲੇ ਵੱਲ ਭੇਜ ਦਿੱਤਾ ਜਾਂਦਾ ਹੈ ਅਤੇ ਸਬੰਧਤ ਸ਼ਿਕਾਇਤਾਂ ਦਾ ਹੱਲ ਹੋਣ ਤੋਂ ਬਾਅਦ ਖਪਤਕਾਰ ਦੀ ਫੀਡਬੈਕ ਵੀ ਲਈ ਜਾਂਦੀ ਹੈ।
ਪਾਵਰਕਾਮ ਨਾਰਥ ਜ਼ੋਨ ਦੇ ਚੀਫ ਇੰਜੀਨੀਅਰ ਜੈਨ ਇੰਦਰ ਦਾਨਿਆ ਨੇ ਕਿਹਾ ਹੈ ਕਿ ਖਪਤਕਾਰ ਸੋਸ਼ਲ ਮੀਡੀਆ ਜ਼ਰੀਏ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਇਸ ਦੇ ਨਾਲ ਹੀ ਪੈਡੀ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ ਅਤੇ ਕਿਸਾਨ ਆਪਣੀ ਸ਼ਿਕਾਇਤ ਦਰਜ਼ ਕਰਵਾਉਣ ਦੇ ਲਈ 96461-06835 ਉੱਪਰ ਸੰਪਰਕ ਕਰ ਸਕਦੇ ਹਨ। ਸਾਡੇ ਵੱਲੋਂ ਵਧਾਈ ਗਈ ਕਾਲ ਸੈਂਟਰਾਂ ਦੀ ਗਿਣਤੀ ਦੇ ਕਾਰਨ ਹੁਣ ਸ਼ਿਕਾਇਤਾਂ ਦਾ ਨਿਪਟਾਰਾ ਜਲਦ ਕਰ ਦਿੱਤਾ ਜਾਵੇਗਾ। ਬਿਜਲੀ ਖਪਤਕਾਰ ਆਪਣੀਆਂ ਸ਼ਿ-ਕਾ-ਇ- ਤਾਂ ਸਾਡੇ ਸੋਸ਼ਲ ਮੀਡੀਆ ਲਿੰਕ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ, ਵਟਸਐਪ ਨੰਬਰ 96461-06835, ਹੈਲਪ ਲਾਈਨ ਨੰਬਰ 1912 ਅਤੇ ਮੋਬਾਇਲ ਐਪਲੀਕੇਸ਼ਨ ਜ਼ਰੀਏ ਸਾਡੇ ਨਾਲ ਸਾਂਝੀਆਂ ਕਰ ਸਕਦੇ ਹਨ ਜਿਨ੍ਹਾਂ ਦਾ ਨਿਪਟਾਰਾ ਪਾਵਰਕਾਮ ਵਿਭਾਗ ਵੱਲੋਂ ਜਲਦ ਕੀਤਾ ਜਾਵੇਗਾ।
Previous Postਹੁਣੇ ਹੁਣੇ ਅੰਮ੍ਰਿਤਸਰ ਏਅਰਪੋਰਟ ਤੋਂ ਆਈ ਏਹ ਵੱਡੀ ਖਬਰ, ਹਰ ਕੋਈ ਰਹਿ ਗਿਆ ਹੈਰਾਨ
Next Postਹੁਣੇ ਹੁਣੇ ਅਚਾਨਕ ਅਕਾਲੀ ਦਲ ਨੇ ਕਰਤਾ ਇਹ ਵੱਡਾ ਐਲਾਨ , ਆਈ ਤਾਜਾ ਵੱਡੀ ਖਬਰ