ਪੰਜਾਬ ਚ ਬਿਜਲੀ ਵਰਤਣ ਵਾਲਿਆਂ ਲਈ ਇਥੋਂ ਆਈ ਇਕ ਚੰਗੀ ਖੁਸ਼ੀ ਦੀ ਖਬਰ

ਆਈ ਤਾਜਾ ਵੱਡੀ ਖਬਰ

ਵਰਤਮਾਨ ਕਾਲ ਵਿੱਚ ਬਿਜਲੀ ਹਰ ਘਰ ਦੀ ਜ਼ਰੂਰਤ ਬਣ ਚੁੱਕੀ ਹੈ ਜਿਸ ਦੇ ਚੱਲਦਿਆਂ ਲੋਕਾਂ ਦੁਆਰਾ ਕਰਨ ਵਾਲਾ ਹਰ ਕੰਮ ਆਸਾਨ ਹੋ ਗਿਆ ਹੈ ਅਤੇ ਬਿਜਲੀ ਉਪਕਰਣਾਂ ਦੀ ਦਿਨੋ ਦਿਨ ਵੱਧਦੀ ਵਿਕਰੀ ਇਸ ਗੱਲ ਦਾ ਸਬੂਤ ਹੈ। ਬਿਜਲੀ ਦਾ ਇਸਤੇਮਾਲ ਹਰ ਖੇਤਰ ਦੇ ਮਹਿਕਮਿਆਂ ਵਿੱਚ ਲਾਜ਼ਮੀ ਹੁੰਦਾ ਹੈ ਅਤੇ ਅੱਜ ਕਲ ਤਾਂ ਰੇਲ ਗੱਡੀਆਂ ਦੀ ਬਿਜਲੀ ਨਾਲ ਚੱਲਣ ਲੱਗੀਆਂ ਹਨ। ਦੁਨੀਆਂ ਭਰ ਵਿੱਚ ਰੋਜ਼ਾਨਾ ਦੇ ਛੋਟੇ ਕੰਮਾਂ ਤੋਂ ਲੈ ਕੇ ਦੁਨੀਆਂ ਦੇ ਹਰ ਵੱਡੇ ਕੰਮ ਵਿੱਚ ਬਿਜਲੀ ਦੀ ਖਪਤ ਜ਼ਰੂਰੀ ਹੋ ਗਈ ਹੈ ਅਤੇ ਬਿਜਲੀ ਖਪਤਕਾਰਾਂ ਨੂੰ ਇਸ ਲਈ ਕਾਫੀ ਜ਼ਿਆਦਾ ਬਿੱਲਾਂ ਦਾ ਭੁਗਤਾਨ ਵੀ ਕਰਨਾ ਪੈਂਦਾ ਹੈ। ਉਥੇ ਹੀ ਸਰਕਾਰ ਵੱਲੋਂ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਸੂਬੇ ਵਿੱਚ ਲੋਕ ਬਿਜਲੀ ਦਾ ਲਾਭ ਉਠਾ ਸਕਣ ਅਤੇ ਇਸ ਲਈ ਸਰਕਾਰ ਵੱਲੋਂ ਬਿਜਲੀ ਕਰਮਚਾਰੀਆਂ ਦੀ ਭਰਤੀ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਸਰਕਾਰ ਵੱਲੋਂ ਸੂਬੇ ਵਿੱਚ ਬਿਜਲੀ ਦੇ ਸੰਚਾਰ ਲਈ ਕਾਫ਼ੀ ਰਕਮ ਮੁਹਈਆ ਕਰਵਾਈ ਜਾਂਦੀ ਹੈ ।

ਸੂਬਾ ਸਰਕਾਰ ਵੱਲੋਂ ਬਿਜਲੀ ਮਹਿਕਮੇ ਨਾਲ ਜੁੜੀ ਇਕ ਵੱਡੀ ਤਾਜਾ ਜਾਣਕਾਰੀ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੰਜੀਨੀਅਰ ਗਰੇਵਾਲ ਨੇ ਦੱਸਿਆ ਹੈ ਸਬ ਸਟੇਸ਼ਨ ਲੁਧਿਆਣਾ ਵਿੱਚ ਨਵੇਂ ਟਰਾਂਸਫਾਰਮਰ ਸਿੰਗਲ ਸਰਕਟ ਲਾਈਨਾਂ ਦੀਆਂ ਬੰਦਿਸ਼ਾਂ ਕਾਰਨ ਨਹੀਂ ਲਗਾਏ ਜਾ ਸਕਦੇ ਸਨ ਪਰੰਤੂ ਇਸ ਕੰਮ ਨੂੰ 3.3 ਕਰੋੜ ਰੁਪਏ ਦੀ ਲਾਗਤ ਨਾਲ ਪੀ ਐਸ ਪੀ ਸੀ ਐਲ ਅਤੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਵੱਲੋਂ ਦਖਲ ਦੇਣ ਤੇ ਸਫਲਤਾ ਪੂਰਵਕ ਤਰੀਕੇ ਨਾਲ ਮੁਕੰਮਲ ਕਰ ਲਿਆ ਗਿਆ ਹੈ ਜਿਸ ਦੇ ਚਲਦਿਆਂ ਮਲੇਰਕੋਟਲੇ ਦੇ ਖਪਤਕਾਰਾਂ ਨੂੰ ਰਾਹਤ ਦਾ ਸਾਹ ਆਇਆ ਹੈ।

ਇਹਨਾਂ ਲਾਈਨਾਂ ਦੀ ਸਮਰੱਥਾ ਵਿੱਚ ਵਾਧਾ ਕਰਨ ਨਾਲ ਇੱਥੇ ਹਾਦਸਿਆਂ ਵਿਚ ਕਮੀ ਆਏਗੀ ਅਤੇ ਨਾਲ ਹੀ ਇਸ ਲਾਈਨ ਨੂੰ ਟਾਵਰਾ ਅਤੇ ਰੇਲ ਪੋਲਾਂ ਉਪਰ ਲਗਾ ਦਿੱਤਾ ਜਾਵੇਗਾ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ ਵੱਲੋਂ ਡਾਇਰੈਕਟਰ ਡਿਸਟ੍ਰੀਬਿਊਸ਼ਨ ਇੰਜੀਨੀਅਰ ਜੀ ਪੀ ਐੱਸ ਅਗਰਵਾਲ ਦੀ ਅਗਵਾਈ ਦੁਆਰਾ ਲੁਧਿਆਣਾ ਦੇ ਜਨਤਾ ਨਗਰ ਵਿਚਲੀ ਕਾਲ ਸੈਂਟਰ ਵਿੱਚ ਕਸਟਮਰ ਰੀਪ੍ਰੈਜ਼ੈਂਟੇਟਿਵਜ਼ ਦੀ ਗਿਣਤੀ ਖਪਤਕਾਰਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ 31.01 ਲੱਖ ਰੁਪਏ ਦੀ ਲਾਗਤ ਨਾਲ 40 ਤੋਂ ਵਧਾ ਕੇ 60 ਕਰ ਦਿੱਤੀ ਗਈ ਹੈ।

ਚੌੜਾ ਬਾਜ਼ਾਰ ਦੀਆਂ ਇਨ੍ਹਾਂ 60 ਸੀਟਾਂ ਨੂੰ ਮਿਲਾ ਕੇ 1912 ਕਾਲ ਸੈਂਟਰਾਂ ਵਿਚ ਹੁਣ ਕੁੱਲ 120 ਸੀਟਾਂ ਹੋਣਗੀਆਂ। ਬਿਜਲੀ ਵਿਭਾਗ ਵੱਲੋਂ ਬੀਤੇ ਸਾਲ ਤੋਂ ਅਧੂਰਾ ਪਿਆ ਮਲੇਰਕੋਟਲਾ ਦਾ 220 ਕੇਵੀ ਸਬ ਸਟੇਸ਼ਨ 66 ਕੇਵੀ ਲਾਈਨ ਦਾ 7.5 ਕਿਲੋਮੀਟਰ ਲੰਬੇ ਸੈਕਿੰਡ ਸਰਕਟ ਦਾ ਕੰਮ ਵੀ ਮੁਕੰਮਲ ਕਰ ਦਿੱਤਾ ਗਿਆ ਹੈ।