ਆਈ ਤਾਜ਼ਾ ਵੱਡੀ ਖਬਰ
ਪੰਜਾਬ ਦੇ ਵਿੱਚ ਗਰਮੀ ਦਾ ਪੱਧਰ ਦਿਨੋ-ਦਿਨ ਵਧਦਾ ਜਾ ਰਿਹਾ ਹੈ ਅਤੇ ਆਏ ਦਿਨ ਤਾਪਮਾਨ ਵਿੱਚ ਹੋਣ ਵਾਲੇ ਵਾਧੇ ਕਾਰਨ ਲੋਕਾਂ ਦੇ ਵਿਚ ਹਾਹਾਕਾਰ ਮਚੀ ਹੋਈ ਹੈ। ਇਸ ਗਰਮੀ ਤੋਂ ਨਿਜਾਤ ਪਾਉਣ ਵਾਸਤੇ ਲੋਕ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੇ ਹਨ ਲੇਕਿਨ ਫਿਰ ਵੀ ਗਰਮ ਤੇਜ਼ ਹਵਾਵਾਂ ਅਤੇ ਲੂ ਦੇ ਕਾਰਨ ਲੋਕਾਂ ਦੇ ਉੱਤੇ ਆਫ਼ਾਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਗਰਮੀ ਦੇ ਮੌਸਮ ਵਿਚ ਜਿੱਥੇ ਲੋਕ ਪਹਿਲਾਂ ਹੀ ਪ੍ਰੇਸ਼ਾਨ ਹਨ ਉਥੇ ਹੀ ਬਿਜਲੀ ਦੇ ਲਗਾਏ ਜਾ ਰਹੇ ਵੱਡੇ ਕੱਟਾਂ ਕਰਕੇ ਲੋਕਾਂ ਦੀ ਪ੍ਰੇਸ਼ਾਨੀ ਹੋਰ ਵੀ ਕਈ ਗੁਣਾਂ ਵਧ ਚੁੱਕੀ ਹੈ।
ਪੰਜਾਬ ਅੰਦਰ ਬਿਜਲੀ ਬਣਾਉਣ ਵਾਸਤੇ ਕਈ ਥਰਮਲ ਪਲਾਂਟ ਲਗਾਏ ਗਏ ਹਨ ਜਿਨ੍ਹਾਂ ਦੇ ਵਿਚੋਂ ਹੌਲੀ ਹੌਲੀ ਕਈ ਥਰਮਲ ਪਲਾਂਟ ਬੰਦ ਹੁੰਦੇ ਦਿਖਾਈ ਦੇ ਰਹੇ ਹਨ। ਜੇਕਰ ਗੱਲ ਰੋਪੜ ਦੇ ਥਰਮਲ ਪਲਾਂਟ ਦੀ ਕੀਤੀ ਜਾਵੇ ਤਾਂ ਇੱਥੋਂ ਦਾ 210 ਮੈਗਾਵਾਟ ਯੂਨਿਟ ਨੰਬਰ 5 ਵੀ ਸੋਮਵਾਰ ਰਾਤੀਂ ਬੰਦ ਹੋ ਗਿਆ। ਇਸ ਦੇ ਪਿੱਛੇ ਦਾ ਕਾਰਨ ਬਾਈਲਰ ਦੇ ਲੀਕ ਹੋਣ ਦਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਰੋਪੜ ਦੇ 4 ਯੂਨਿਟਾਂ ਜਿਨ੍ਹਾਂ ਵਿੱਚੋਂ 2 ਪਹਿਲਾਂ ਹੀ ਬੰਦ ਪਏ ਹਨ। ਉਥੇ ਹੀ ਜੇਕਰ ਲਹਿਰਾ ਮੁਹੱਬਤ ਦੇ 4 ਯੂਨਿਟਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚੋਂ ਵੀ 3 ਬੰਦ ਹਨ।
ਇਸੇ ਤਰੀਕੇ ਨਾਲ ਸਰਕਾਰੀ ਖੇਤਰ ਦੇ ਵਿੱਚ ਚੱਲਦੀਆਂ 8 ਯੂਨਿਟਾਂ ਦੇ ਵਿੱਚੋਂ 5 ਯੂਨਿਟਾਂ ਬੰਦ ਹੋ ਚੁੱਕੀਆਂ ਹਨ। ਓਧਰ ਜੇਕਰ ਗੋਇੰਦਵਾਲ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਦਾ ਨਿੱਜੀ ਖੇਤਰ ਦਾ ਇੱਕ ਯੂਨਿਟ ਪਹਿਲਾਂ ਹੀ ਬੰਦ ਹੈ ਜਿਸ ਕਰਕੇ 1360 ਮੈਗਾਵਾਟ ਬਿਜਲੀ ਦਾ ਉਤਪਾਦਨ ਰੁਕਿਆ ਹੋਇਆ ਹੈ।
ਫਿਲਹਾਲ ਦੇ ਲਈ ਤਲਵੰਡੀ ਸਾਬੋ ਵਿਖੇ 3 ਯੂਨਿਟ ਅਤੇ ਰਾਜਪੁਰਾ ਦੇ 2 ਯੂਨਿਟ ਆਪਣੀ ਪੂਰੀ ਸਮਰੱਥਾ ਉਪਰ ਚੱਲ ਰਹੇ ਹਨ। ਪੰਜਾਬ ਉਪਰ ਬਿਜਲੀ ਸੰਕਟ ਹੋਰ ਗਹਿਰਾ ਹੁੰਦਾ ਜਾ ਰਿਹਾ ਹੈ ਕਿਉਂਕਿ ਸੂਬੇ ਦੇ ਨਿੱਜੀ ਅਤੇ ਸਰਕਾਰੀ ਕੁੱਲ 5 ਥਰਮਲ ਪਲਾਂਟਾਂ ਦੇ 15 ਵਿੱਚੋਂ 6 ਯੂਨਿਟ ਬੰਦ ਹਨ। ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬ ਨੂੰ ਗੰਭੀਰ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪਵੇਗਾ।
Previous Postਪੰਜਾਬ ਚ ਇਥੇ ਪੁਲਿਸ ਮੁਲਾਜਮ ਨੇ ਸ਼ਰਾਬ ਦੇ ਨਸ਼ੇ ਚ ਕੀਤਾ ਇਹ ਕਾਂਡ, ਮਚਿਆ ਹੜਕੰਪ- ਤਾਜਾ ਵੱਡੀ ਖਬਰ
Next Postਭਰ ਜਵਾਨੀ ਚ ਇਸ ਮਸ਼ਹੂਰ ਅਦਾਕਾਰਾ ਦੀ ਹੋਈ ਅਚਾਨਕ ਮੌਤ, ਫ਼ਿਲਮੀ ਜਗਤ ਚ ਛਾਇਆ ਸੋਗ