ਆਈ ਤਾਜਾ ਵੱਡੀ ਖਬਰ
ਨਵੰਬਰ ਮਹੀਨਾ ਖਤਮ ਹੋਣ ਜਾ ਰਿਹਾ ਹੈ , ਦੂਜੇ ਪਾਸੇ ਪੰਜਾਬ ਦੇ ਵਿੱਚ ਧੁੱਪ ਵੀ ਲਗਾਤਾਰ ਨਿਕਲਦੀ ਪਈ ਹੈ । ਬੇਸ਼ੱਕ ਠੰਡ ਹੈ , ਪਰ ਨਿਕਲ ਰਹੀ ਧੁੱਪ ਕਿਤੇ ਨਾ ਕਿਤੇ ਪੰਜਾਬੀਆਂ ਨੂੰ ਇਸ ਠੰਡ ਤੋਂ ਕਾਫੀ ਰਾਹਤ ਦਵਾਉਂਦੀ ਪਈ ਹੈ । ਦੂਜੇ ਪਾਸੇ ਮੌਸਮ ਵਿਭਾਗ ਦੇ ਵੱਲੋਂ ਵੀ ਲਗਾਤਾਰ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤਾ ਜਾ ਰਿਹਾ ਹੈ । ਇਸੇ ਵਿਚਾਲੇ ਹੁਣ ਪੰਜਾਬ ਦੇ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਵੱਡੀ ਭਵਿੱਖਵਾਣੀ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਪੰਜਾਬ ਦੇ ਵਿੱਚ ਮੀਂਹ ਦੇ ਨਾਲ ਨਾਲ ਧੁੰਦ ਪਵੇਗੀ । ਜਿਸ ਦੇ ਚਲਦੇ ਪੰਜਾਬ ਦੇ ਵਿੱਚ ਹੁਣ ਕੜਾਕੇ ਦੀ ਠੰਡ ਪੈਣ ਵਾਲੀ ਹੈ। ਜਿਸ ਦੇ ਚਲਦੇ ਪੰਜਾਬੀਆਂ ਦੀ ਚਿੰਤਾ ਵੀ ਹੁਣ ਕਾਫੀ ਵੱਧ ਜਾਵੇਗੀ। ਦਸਦਿਆਂ ਕਿ ਮੌਸਮ ਵਿਗਿਆਨ ਕੇਂਦਰ ਮੁਤਾਬਕ ਨਵੰਬਰ ਦੇ ਅਖ਼ੀਰ ਤਕ ਬਾਰਿਸ਼ ਦੀ ਆਸ ਨਹੀਂ ਹੈ। ਦੂਜੇ ਪਾਸੇ ਆਉਣ ਵਾਲੇ 2 ਦਿਨਾਂ ਲਈ ਧੁੰਦ ਤੋਂ ਵੀ ਰਾਹਤ ਰਹੇਗੀ, ਹਾਲਾਂਕਿ ਇਹ ਗੱਲਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ ਕਿ ਦਿਸੰਬਰ ਮਹੀਨੇ ਦੇ ਵਿੱਚ ਪੰਜਾਬ ਦੇ ਅੰਦਰ ਕੜਾਕੇ ਦੀ ਠੰਡ ਪਵੇਗੀ, ਜਿਸ ਤੇ ਚਲਦੇ ਲੋਕ ਕਾਫੀ ਪਰੇਸ਼ਾਨ ਹੋ ਸਕਦੇ ਹਨ । ਉਧਰ 27 ਨਵੰਬਰ ਤੋਂ ਇਕ ਵਾਰ ਫ਼ਿਰ ਪੰਜਾਬ ਦੇ ਕਈ ਹਿੱਸਿਆਂ ਵਿਚ ਧੁੰਦ ਰਹਿਣ ਦਾ ਅਨੁਮਾਨ ਹੈ, ਜੋ ਕੁਝ ਦਿਨਾਂ ਤਕ ਜਾਰੀ ਰਹੇਗੀ, ਇਨਾ ਹੀ ਨਹੀਂ ਸਗੋਂ ਕਈ ਇਲਾਕਿਆਂ ਦੇ ਵਿੱਚ ਹਲਕੀ ਹਲਕੀ ਬਾਰਿਸ਼ ਵੀ ਹੋ ਸਕਦੀ । ਪੰਜਾਬ ਵਿਚ ਰਾਤ ਦਾ ਤਾਪਮਾਨ ਆਮ ਨਾਲੋਂ ਵੱਧ ਚੱਲ ਰਿਹਾ ਹੈ। ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿਚ ਰਾਤ ਦਾ ਤਾਪਮਾਨ 10 ਤੋਂ 15 ਡਿਗਰੀ ਦੇ ਵਿਚ ਬਣਿਆ ਹੋਇਆ । ਇਹ ਆਮ ਨਾਲੋਂ 2.9 ਡਿਗਰੀ ਵੱਧ ਹੈ। ਮੌਸਮ ਵਿਗਿਆਨ ਕੇਂਦਰ ਨੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ ਕਿ ਨਵੰਬਰ ਮਹੀਨੇ ਵਿਚ ਬਾਰਿਸ਼ ਦੇ ਆਸਾਰ ਬਹੁਤ ਘੱਟ ਹਨ ਤੇ ਤਾਪਮਾਨ ਆਮ ਨਾਲੋਂ ਜ਼ਿਆਦਾ ਰਹੇਗਾ। ਜੋ ਕਾਫ਼ੀ ਸੱਚ ਸਾਬਿਤ ਹੋਈ ਹੈ। ਪਰ ਦਸੰਬਰ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਪੰਜਾਬ ਦੇ ਵਿੱਚ ਹੁਣ ਮੌਸਮ ਕਾਫੀ ਬਦਲ ਜਾਵੇਗਾ । ਜਿਸ ਦੇ ਚਲਦੇ ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਪਵੇਗੀ ਤੇ ਲੋਕ ਇਸ ਠਰ ਠਰਾਉਂਦੀ ਠੰਡ ਦੇ ਕਾਰਨ ਕਾਫੀ ਪਰੇਸ਼ਾਨ ਹੋਣ ਵਾਲੇ ਨੇ , ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਖਾਸ ਤੌਰ ਤੇ ਬੱਚਿਆਂ ਤੇ ਬਜ਼ੁਰਗਾਂ ਦੀ ਸਿਹਤ ਦਾ ਧਿਆਨ ਰੱਖਣ ਸਬੰਧੀ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਪੰਜਾਬ ਦੇ ਵਿੱਚ ਮੌਸਮ ਬਦਲੇਗਾ ਤੇ ਮੀਹ ਦੇ ਨਾਲ ਨਾਲ ਧੁੰਦ ਪਵੇਗੀ । ਉੱਥੇ ਜੇਕਰ ਗੱਲ ਕੀਤੀ ਜਾਵੇ ਪੰਜਾਬ ਤੇ ਪ੍ਰਦੂਸ਼ਣ ਦੀ ਤਾਂ, ਪ੍ਰਦੂਸ਼ਣ ਲਗਾਤਾਰ ਹੁਣ ਘੱਟਦਾ ਹੋਇਆ ਦਰਜ ਕੀਤਾ ਜਾ ਰਿਹਾ ਹੈ । ਤਿਉਹਾਰਾਂ ਦੇ ਸੀਜ਼ਨ ਦੇ ਚਲਦੇ ਬਹੁਤ ਸਾਰੇ ਲੋਕਾਂ ਨੇ ਪਟਾਖੇ ਚਲਾਏ ਤੇ ਕਿਸਾਨਾਂ ਨੇ ਵੀ ਪਰਾਲੀ ਨੂੰ ਸਾੜਿਆ ਸੀ , ਜਿਸ ਦੇ ਚਲਦੇ ਪੰਜਾਬ ਹੀ ਨਹੀਂ ਸਗੋਂ, ਇਸ ਦੇ ਆਲੇ ਦੁਆਲੇ ਦੇ ਸੂਬਿਆਂ ਦੇ ਵਿੱਚ ਕਾਫੀ ਠੰਡ ਵੱਧ ਗਈ ਸੀ । ਪਰ ਇਸੇ ਵਿਚਾਲੇ ਹੁਣ ਰਾਹਤ ਭਰੀ ਖਬਰ ਇਹ ਸਾਹਮਣੇ ਆਉਂਦੀ ਪਈ ਹੈ, ਕਿ ਪੰਜਾਬ ਦਾ ਹੁਣ ਜਿਹੜਾ ਪ੍ਰਦੂਸ਼ਣ ਦਾ ਪੱਧਰ ਹੈ ਉਹ ਲਗਾਤਾਰ ਘੱਟਦਾ ਪਿਆ ਹੈ।