ਪੰਜਾਬ ਚ ਫਿਰ ਵੱਧ ਗਏ ਕੋਰੋਨਾ ਦੇ ਕੇਸ – ਹੁਣ ਹੋ ਗਏ ਏਨੇ ਜਿਆਦਾ ਐਕਟਿਵ ਕੇਸ ਸਰਕਾਰ ਪਈ ਚਿੰਤਾ ਚ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਸਖ਼ਤ ਕਰੋਨਾ ਪਾਬੰਦੀਆਂ ਦੇ ਨਾਲ ਜਿੱਥੇ ਕਰੋਨਾ ਦੇ ਮਾਮਲਿਆਂ ਵਿਚ ਕਮੀ ਦਰਜ ਕੀਤੀ ਗਈ ਸੀ। ਉਥੇ ਹੀ ਕੁਝ ਸਮੇਂ ਤੋਂ ਫਿਰ ਦੇਸ਼ ਅੰਦਰ ਕਰੋਨਾ ਦੇ ਮਾਮਲੇ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਜਿੱਥੇ ਰਾਜਧਾਨੀ ਦਿੱਲੀ ਤੋਂ ਇਲਾਵਾ ਉੱਤਰ ਪ੍ਰਦੇਸ਼ ,ਹਰਿਆਣਾ , ਕੇਰਲ ਵਿਚ ਲਗਾਤਾਰ ਕਰੋਨਾ ਦੇ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਨ੍ਹਾਂ ਸੂਬਿਆਂ ਦੇ ਵਿਚ ਸਰਕਾਰਾਂ ਵੱਲੋਂ ਜਿੱਥੇ ਫਿਰ ਤੋਂ ਸਖ਼ਤ ਪਾਬੰਦੀਆਂ ਨੂੰ ਲਾਗੂ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਮਾਸਕ ਪਹਿਨਣ ਦੇ ਆਦੇਸ਼ ਵੀ ਜਾਰੀ ਕੀਤੇ ਜਾ ਰਹੇ ਹਨ। ਉੱਥੇ ਹੀ ਬਹੁਤ ਸਾਰੇ ਦੇਸ਼ਾਂ ਵਿੱਚ ਵੀ ਕਰੋਨਾ ਦੇ ਮਾਮਲਿਆਂ ਨੂੰ ਦੇਖਿਆ ਜਾ ਰਿਹਾ ਹੈ ਤੇ ਚੀਨ ਦੇ ਵਿਚ 10 ਵੱਡੇ ਸ਼ਹਿਰਾਂ ਵਿੱਚ ਤਾਲਾਬੰਦੀ ਵੀ ਕਰ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਹੋਰ ਦੇਸ਼ਾਂ ਵਿੱਚ ਵੀ ਕਰੋਨਾ ਦੇ ਮਾਮਲਿਆਂ ਵਿੱਚ ਮੁੜ ਤੋਂ ਵਾਧਾ ਦਰਜ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਫਿਰ ਤੋਂ ਦੁਨੀਆ ਚਿੰਤਾ ਵਿਚ ਨਜ਼ਰ ਆ ਰਹੀ ਹੈ। ਭਾਰਤ ਵਿੱਚ ਵੀ ਪਿਛਲੇ ਹਫ਼ਤਿਆਂ ਤੋਂ ਲਗਾਤਾਰ ਵਾਧਾ ਹੋਣਾ ਦਰਜ ਹੋ ਗਿਆ ਹੈ। ਹੁਣ ਪੰਜਾਬ ਵਿਚ ਫਿਰ ਤੋਂ ਕਰੋਨਾ ਦੇ ਕੇਸ ਵਧ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਜਿਥੇ ਕਰੋਨਾ ਦਾ ਕਹਿਰ ਫਿਰ ਤੋਂ ਜਾਰੀ ਹੋ ਗਿਆ ਹੈ ਉੱਥੇ ਹੀ ਸਰਕਾਰ ਵੱਲੋਂ ਇਹਤਿਆਤ ਵਰਤਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।

ਪੰਜਾਬ ਵਿੱਚ ਜਿਥੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਾਧਾ ਹੋ ਰਿਹਾ ਹੈ ਉਥੇ ਹੀ ਪਿਛਲੇ ਦੋ ਦਿਨਾਂ ਤੋਂ ਕਰੋਨਾ ਮਾਮਲੇ ਵਿੱਚ ਮੁੜ ਵਾਧਾ ਦਰਜ ਕੀਤਾ ਗਿਆ ਹੈ। ਕੁਝ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਕਰੋਨਾ ਦੇ ਮਾਮਲੇ ਵਧਣ ਦੀ ਜਾਣਕਾਰੀ ਸਾਹਮਣੇ ਆਈ ਹੈ ਜਿਨ੍ਹਾਂ ਵਿੱਚ ਪੰਜਾਬ ਦੇ ਚਾਰ ਜਿਲਿਆਂ ਵਿੱਚ ਕਰੋਨਾ ਦੇ ਕੇਸਾਂ ਚ ਵਾਧਾ ਦਰਜ ਕੀਤਾ ਜਾ ਰਿਹਾ ਹੈ ਜਿਨ੍ਹਾਂ ਵਿੱਚ 10 ਮਾਮਲੇ ਹੁਸ਼ਿਆਰਪੁਰ, ਛੇ ਮਾਮਲੇ ਲੁਧਿਆਣਾ ਵਿਚ, ਚਾਰ-ਚਾਰ ਮਾਮਲੇ ਜਲੰਧਰ ਅਤੇ ਮੋਹਾਲੀ ਵਿੱਚ ਦਰਜ ਕੀਤੇ ਗਏ ਹਨ।

ਇਸ ਤੋਂ ਇਲਾਵਾ ਪੰਜਾਬ ਦੇ ਕੁੱਝ ਜ਼ਿਲ੍ਹਿਆਂ ਦੇ ਵਿਚ ਹੁਣ ਤਕ ਇੱਕ ਇੱਕ ਕੇਸ ਮਿਲਣ ਦੀ ਖਬਰ ਸਾਹਮਣੇ ਆਈ ਹੈ ਜਦ ਕੇ 14 ਜ਼ਿਲ੍ਹੇ ਵਿੱਚ ਕੋਈ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਉਥੇ ਹੀ ਲੋਕਾਂ ਨੂੰ ਮਾਸਕ ਲਗਵਾਉਣ ਅਤੇ ਜਨਤਕ ਥਾਵਾਂ ਉੱਪਰ ਕਰੋਨਾ ਪਾਬੰਦੀਆਂ ਦੀ ਪਾਲਣਾ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।