ਆਈ ਤਾਜਾ ਵੱਡੀ ਖਬਰ
ਸਭ ਨੇ ਇਸ ਸਾਲ ਦੀ ਆਮਦ ਤੇ ਸੋਚਿਆ ਸੀ ,ਕਿ ਇਹ ਸਾਲ ਸਾਡੀ ਜਿੰਦਗੀ ਦੇ ਵਿਚ ਬੁਹਤ ਸਾਰੀਆਂ ਖੁਸ਼ੀਆਂ ਲੈ ਕੇ ਆਵੇਗਾ। ਪਰ ਇਹ ਸਾਲ ਸ਼ਾਇਦ ਸੋਗ ਭਰੀਆਂ ਖਬਰਾਂ ਸੁਣਾਉਣ ਲਈ ਹੀ ਚੜ੍ਹਿਆ ਹੈ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਨਾ ਜਾਣੇ ਕਿੰਨੀਆਂ ਅਜਿਹੀਆਂ ਖਬਰਾਂ ਆਈਆਂ ਜਿਨ੍ਹਾਂ ਨੇ ਇਨਸਾਨ ਦੇ ਮਨੋਬਲ ਨੂੰ ਤੋ- ੜ ਕੇ ਰੱਖ ਦਿੱਤਾ। ਇਹ ਸਾਲ ਦੇ ਵਿੱਚ ਬਹੁਤ ਸਾਰੇ ਲੋਕ ਇਸ ਦੁਨੀਆਂ ਨੂੰ ਛੱਡ ਕੇ ਸਦਾ ਲਈ ਅਲਵਿਦਾ ਕਹਿ ਗਏ।
ਕੁਝ ਇਹੋ ਜਿਹੇ ਹਾਦਸਿਆਂ ਦਾ ਸ਼ਿਕਾਰ ਹੋ ਗਿਆ ਜਿਸ ਬਾਰੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ।ਇਹ ਸਾਲ ਸ਼ਾਇਦ ਸੋਗ ਭਰੀਆਂ ਖਬਰਾਂ ਸੁਣਾਉਣ ਲਈ ਹੀ ਚੜ੍ਹਿਆ ਹੈ। ਇਨ੍ਹਾਂ ਵਿੱਚ ਕਈ ਉਹ ਨੌਜਵਾਨ ਵੀ ਸ਼ਾਮਿਲ ਸਨ , ਜੋ ਘਰ ਤੋਂ ਕਿਸੇ ਕੰਮ ਲਈ ਗਏ ਪਰ ਵਾਪਸ ਨਹੀਂ ਆਏ।ਆਏ ਦਿਨ ਹੀ ਸੜਕ ਦੁਰਘਟਨਾਵਾਂ ਦੇ ਵਿਚ ਬਹੁਤ ਸਾਰੇ ਨੌਜਵਾਨਾਂ ਦੀ ਮੌਤ ਦੀਆਂ ਖਬਰਾਂ ਮਿਲ ਰਹੀਆਂ ਹਨ। ਜਿਸ ਨੂੰ ਸੁਣ ਕੇ ਹਰ ਇਨਸਾਨ ਦਾ ਮਨ ਦੁਖੀ ਹੋ ਜਾਂਦਾ ਹੈ।
ਅਜਿਹੀ ਹੀ ਘਟਨਾ ਸਾਹਮਣੇ ਆਈ ਹੈ ਨਾਭਾ ਪਟਿਆਲਾ ਤੋਂ, ਜਿੱਥੇ ਪਿਓ ਪੁੱਤ ਨੂੰ ਇਸ ਤਰਾਂ ਦੀ ਮੌਤ ਮਿਲੀ ਕੇ ਵੇਖ ਕੇ ਸਭ ਦੀਆਂ ਨਿਕਲ ਗਈਆਂ ਧਾ ਹਾਂ। ਪ੍ਰਾਪਤ ਜਾਣਕਾਰੀ ਅਨੁਸਾਰ ਨਾਭਾ ਪਟਿਆਲਾ ਰੋਡ ਨਜ਼ਦੀਕ ਅਮਰੋਦਾ ਵਿਖੇ ਇਕ ਸੜਕ ਹਾਦਸੇ ਵਿੱਚ ਪਿਓ-ਪੁੱਤਰ ਦੀ ਮੌਤ ਹੋ ਗਈ ਹੈ। ਪੁਲਸ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅਤੇ ਮੋਟਰ ਸਾਈਕਲ ਸਵਾਰ ਜਸਪਾਲ ਸਿੰਘ 55 ਸਾਲ ਅਤੇ ਪੁੱਤਰ ਬਲਵਿੰਦਰ ਸਿੰਘ 22 ਸਾਲ ਦੀ ਸੜਕ ਹਾਦਸੇ ਵਿੱਚ ਮੌਕੇ ਤੇ ਹੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ।
ਇਨ੍ਹਾਂ ਦੀ ਮੋਟਰ ਸਾਇਕਲ 2 ਕਾਰਾਂ ਦੇ ਨਾਲ ਟ-ਕ- ਰਾ ਗਈ ,ਜਿਸ ਨਾਲ ਇਹ ਹਾਦਸਾ ਹੋਇਆ। ਸਵਿਫਟ ਕਾਰ ਦੇ ਚਾਲਕ ਵੱਲੋਂ ਸ਼-ਰਾ- ਬ ਪੀਤੀ ਹੋਈ ਸੀ ,ਜਿਸ ਕਰਕੇ ਇਹ ਹਾਦਸਾ ਹੋਇਆ ਹੈ। ਇਸ ਘਟਨਾ ਦੀ ਖਬਰ ਮਿਲਦੇ ਹੀ ਪੁਲੀਸ ਘਟਨਾ ਸਥਾਨ ਤੇ ਪਹੁੰਚੀ ਅਤੇ ਲਾਸ਼ਾਂ ਨੂੰ ਲਈ ਭੇਜ ਦਿੱਤਾ ਹੈ। ਜਦੋਂ ਮ੍ਰਿਤਕ ਜਸਪਾਲ ਸਿੰਘ ਅਤੇ ਪੁੱਤਰ ਬਲਵਿੰਦਰ ਸਿੰਘ ਆਪਣੇ ਮੋਟਰ ਸਾਈਕਲ ਤੇ ਪਟਿਆਲਾ ਤੋਂ ਵਾਪਸ ਨਾਭਾ ਵੱਲ ਆ ਰਹੇ ਸਨ , ਤਾਂ ਸਵਿਫਟ ਕਾਰ ਤੇਜ਼ ਰਫ਼ਤਾਰ ਨਾਲ ਆਈ ਤੇ ਇਨ੍ਹਾਂ ਨੂੰ ਟੱ-ਕ- ਰ ਦਿੱਤੀ। ਜਿਸ ਕਰਕੇ ਮੋਟਰ ਸਾਈਕਲ ਸਵਾਰ ਪਿਓ-ਪੁੱਤਰ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੇ ਰਿਸ਼ਤੇਦਾਰਾਂ ਦੇ ਦੱਸਣ ਮੁਤਾਬਿਕ ਨਾਭਾ ਦੇ ਕਰਤਾਰਪੁਰਾ ਮਹੱਲੇ ਵਿੱਚ ਰਹਿਣ ਵਾਲੇ ਸਨ।
ਇਹ ਪਟਿਆਲਾ ਵਿਖੇ ਆਪਣੀ ਕੱਪੜੇ ਦੀ ਦੁਕਾਨ ਚਲਾਉਂਦੇ ਸਨ। ਉਨ੍ਹਾਂ ਦੱਸਿਆ ਕਿ ਸਵਿਫਟ ਕਾਰ ਚਾਲਕ ਦੀ ਪੀਤੀ ਹੋਈ ਸੀ ਤੇ ਮੌਕੇ ਤੇ ਸ਼ਰਾਬ ਦੀ ਬੋਤਲ ਵੀ ਮੌਜੂਦ ਸੀ। ਉਨ੍ਹਾਂ ਕਿਹਾ ਕਿ ਉਸ ਵਕਤ ਤੱਕ ਸੰਸਕਾਰ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਦੋ-ਸ਼ੀ- ਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ। ਉਨ੍ਹਾਂ ਦੱਸਿਆ ਕਿ ਪਿਓ-ਪੁੱਤਰ ਦੀ ਮੌਤ ਤੋਂ ਬਾਅਦ ਪਿੱਛੇ ਘਰ ਵਿਚ ਇਕੱਲੀ ਮਾਂ ਹੀ ਰਹਿ ਗਈ ਹੈ ।ਇਸ ਮੌਕੇ ਤੇ ਜਾਂਚ ਅਧਿਕਾਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਸਾਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਸੀ,ਤਾ ਅਸੀੱ ਮੌਕੇ ਤੇ ਪੁੱਜੇ ਤਾਂ ਐਕਸੀਡੈਂਟ ਵਿੱਚ ਪਿਓ-ਪੁੱਤਰ ਦੀ ਮੌਤ ਹੋ ਚੁੱਕੀ ਸੀ। ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Previous Postਇੱਕੋ ਪ੍ਰੀਵਾਰ ਦੇ 9 ਜੀਆਂ ਦੀ ਹੋਈ ਮੌਤ ਫਰਿਜ਼ ਚ ਰੱਖੇ ਸੂਪ ਦੇ ਪੀਣ ਨਾਲ – ਜ਼ਹਿਰ ਬਣ ਗਿਆ ਸੀ ਇਸ ਤਰਾਂ
Next Postਹੁਣੇ ਹੁਣੇ ਆਈ ਮਾੜੀ ਖਬਰ ਪੰਜਾਬ ਦੇ ਇਸ MLA ਨਾਲ ਹੋਇਆ ਹਾਦਸਾ, ਹਸਪਤਾਲ ਦਾਖਲ ਹੋ ਰਹੀਆਂ ਦੁਆਵਾਂ