ਆਈ ਤਾਜ਼ਾ ਵੱਡੀ ਖਬਰ
ਇਸ ਬਾਰ ਗਰਮੀ ਦੀ ਸ਼ੁਰੂਆਤ ਬਹੁਤ ਜਲਦੀ ਹੋ ਗਈ ਸੀ ਅਤੇ ਪੈਣ ਵਾਲੀ ਗਰਮੀ ਪਿਛਲੇ ਕਈ ਸਾਲਾਂ ਦੇ ਰਿਕਾਰਡ ਵੀ ਤੋੜ ਰਹੀ ਹੈ। ਉਥੇ ਹੀ ਇਸ ਗਰਮੀ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਗਰਮੀ ਦਾ ਅਸਰ ਜਿੱਥੇ ਇਨਸਾਨੀ ਦੁਨੀਆਂ ਉਪਰ ਪੈ ਰਿਹਾ ਹੈ ਉਥੇ ਹੀ ਇਸ ਗਰਮੀ ਦੀ ਚਪੇਟ ਵਿੱਚ ਪਸ਼ੂ, ਪੰਛੀ ਅਤੇ ਜਾਨਵਰ ਵੀ ਆ ਰਹੇ ਹਨ ਅਤੇ ਕਿਸਾਨਾਂ ਦੀਆਂ ਫਸਲਾਂ ਦਾ ਵੀ ਇਸ ਗਰਮੀ ਦੇ ਕਾਰਨ ਭਾਰੀ ਨੁਕਸਾਨ ਹੋਇਆ ਹੈ। ਉਥੇ ਹੀ ਬੀਤੇ ਦੋ ਦਿਨਾਂ ਤੋਂ ਮੌਸਮ ਵਿੱਚ ਹੋਈ ਤਬਦੀਲੀ ਦੇ ਕਾਰਨ ਲੋਕਾਂ ਵਿੱਚ ਰਾਹਤ ਵੇਖੀ ਜਾ ਰਹੀ ਹੈ। ਹੁਣ ਪੰਜਾਬ ਦੇ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਤੇਜ਼ ਹਵਾਵਾਂ ਅਤੇ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਬਾਰੇ ਹੁਣ ਤਾਜ਼ਾ ਖਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਆਉਣ ਵਾਲ਼ੇ ਦਿਨਾਂ ਦੇ ਮੌਸਮ ਬਾਰੇ ਜਾਣਕਾਰੀ ਜਾਰੀ ਕੀਤੀ ਜਾਂਦੀ ਹੈ। ਉੱਥੇ ਹੀ ਐਤਵਾਰ ਤੋਂ ਹੋ ਰਹੀ ਬਰਸਾਤ ਅਤੇ ਚੱਲ ਰਹੀਆਂ ਠੰਡੀਆਂ ਹਵਾਵਾਂ ਦੇ ਕਾਰਣ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਉਥੇ ਹੀ ਹੁਣ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਵੀ ਮੰਗਲਵਾਰ ਨੂੰ ਪੈਣ ਵਾਲੇ ਮੀਂਹ ਨੂੰ ਦੇਖਦੇ ਹੋਏ ਜਾਰੀ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਲੋੜ ਪੈਣ ਤੇ ਹੀ ਆਪਣੇ ਘਰ ਤੋਂ ਬਾਹਰ ਜਾਣ ਦੀ ਸਲਾਹ ਦਿੱਤੀ ਗਈ ਹੈ। ਮੌਸਮ ਵਿੱਚ ਆਈ ਤਬਦੀਲੀ ਦੇ ਕਾਰਨ ਜਿੱਥੇ ਐਤਵਾਰ ਰਾਤ ਤੋਂ ਹੀ ਮੀਂਹ ਪੈਣ ਕਾਰਨ ਮੌਸਮ ਵਿਚ ਬਦਲਾਅ ਆਇਆ ਹੈ ਉਥੇ ਹੀ 8 ਤੋਂ 10 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਵੀ ਤਾਪਮਾਨ ਵਿਚ ਦਰਜ ਕੀਤੀ ਗਈ ਹੈ।
ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਮਾਝਾ, ਦੁਆਬਾ ਅਤੇ ਮਾਲਵੇ ਵਿੱਚ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ਼ ਤੇਜ਼ ਹਵਾਵਾਂ ਚੱਲਣ ਅਤੇ ਮੀਂਹ ਪੈਣ ਦੀ ਸੰਭਾਵਨਾ ਜਾਰੀ ਕੀਤੀ ਗਈ ਹੈ। ਪੰਜਾਬ ਤੋਂ ਇਲਾਵਾ ਇਸ ਦੇ ਆਸ ਪਾਸ ਦੇ ਰਾਜਾ ਚੰਡੀਗੜ੍ਹ, ਹਰਿਆਣਾ ਵਿਚ ਵੀ ਹਲਕੀ ਬਰਸਾਤ ,ਹਨੇਰੀਆ ਚੱਲਣ ਗਈਆਂ ।
ਉਥੇ ਹੀ ਮੌਸਮ ਵਿਭਾਗ ਵੱਲੋਂ ਹੁਣ ਮਾਲਵੇ ਨੂੰ ਛੱਡ ਕੇ ਬਾਕੀ ਖੇਤਰਾਂ ਵਿੱਚ ਜਿੰਨ੍ਹਾਂ ਵਿੱਚ ਮਾਝਾ-ਦੋਆਬਾ ਅਤੇ ਪੂਰਬੀ ਮਾਲਵੇ ਨੂੰ ਸ਼ਾਮਲ ਕੀਤਾ ਗਿਆ ਹੈ , ਜਿੱਥੇ ਪੈਣ ਵਾਲੇ ਮੀਂਹ ਅਤੇ ਤੇਜ਼ ਹਵਾਵਾਂ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
Previous Postਭਗਵੰਤ ਮਾਨ ਵਲੋਂ ਮੰਤਰੀ ਵਿਜੈ ਸਿੰਗਲਾ ਨੂੰ ਬਰਖਾਸਤ ਕਰਨ ਤੋਂ ਬਾਅਦ ਕੀਤਾ ਇਕ ਹੋਰ ਵੱਡਾ ਐਕਸ਼ਨ- ਹੋਈ ਗ੍ਰਿਫਤਾਰੀ
Next Postਪੰਜਾਬ ਚ ਇਥੇ ਅੱਗ ਨਾਲ ਮਚੀ ਤਬਾਹੀ ਪੁਲਸ ਨੇ ਦਰਜ ਕੀਤਾ ਮਾਮਲਾ – ਤਾਜਾ ਵੱਡੀ ਖਬਰ