ਪੰਜਾਬ ਚ ਛੁੱਟੀਆਂ ਵਾਲੇ ਦਿਨ ਖੁੱਲੇ ਰਹਿਣਗੇ ਇਹ ਅਦਾਰੇ , ਜਾਰੀ ਹੋਏ ਹੁਕਮ

ਆਈ ਤਾਜਾ ਵੱਡੀ ਖਬਰ

ਜਦੋਂ ਦੀ ਸੂਬੇ ਦੇ ਵਿੱਚ ਪੰਜਾਬ ਸਰਕਾਰ ਆਈ ਹੈ ਪੰਜਾਬ ਸਰਕਾਰ ਦੇ ਵੱਲੋਂ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਸਰਕਾਰੀ ਕੰਮਾਂ ਨੂੰ ਜਲਦੀ ਤੋਂ ਜਲਦੀ ਕਰਵਾਇਆ ਜਾ ਸਕੇ। ਜਿਸ ਦੇ ਚਲਦੇ ਮਾਨ ਸਰਕਾਰ ਦੇ ਵੱਲੋਂ ਲਗਾਤਾਰ ਨਵੇਂ ਨਵੇਂ ਫਰਮਾਨ ਜਾਰੀ ਕੀਤੇ ਜਾਂਦੇ ਹਨ l ਹੁਣ ਤੱਕ ਸੂਬਾ ਸਰਕਾਰ ਦੇ ਵਲੋਂ ਹਰ ਕੋਸ਼ਿਸ਼ ਕੀਤੀ ਗਈ ਹੈ, ਕਿ ਲੋਕਾਂ ਨੂੰ ਵਧੀਆ ਸਹੂਲਤ ਮਿਲ ਸਕੇ ਤੇ ਉਹਨਾਂ ਦਾ ਕੰਮ ਵਧੀਆ ਤਰੀਕੇ ਨਾਲ ਹੋ ਸਕੇ l ਇਸੇ ਵਿਚਾਲੇ ਹੁਣ ਪੰਜਾਬ ਦੇ ਵਿੱਚ ਛੁੱਟੀਆਂ ਵਾਲੇ ਅਦਾਰੇ ਖੋਲਣ ਸਬੰਧੀ ਨਵੇਂ ਹੁਕਮ ਹੋ ਚੁੱਕੇ ਹਨ, ਜਿਸ ਦੇ ਚਲਦੇ ਛੁੱਟੀਆਂ ਦੇ ਵਿੱਚ ਵੀ ਹੁਣ ਕੰਮ ਕਰਨਾ ਪਵੇਗਾ।

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਨਾਲ ਸੰਬੰਧਿਤ ਇਹ ਖਬਰ ਹੈ, ਜਿੱਥੇ ਲੁਧਿਆਣਾ ਦੇ ਨਗਰ ਨਿਗਮ ਦੇ ਦਫਤਰ ਸਤੰਬਰ ਮਹੀਨੇ ਦੌਰਾਨ ਛੁੱਟੀਆਂ ਦੇ ਦਿਨਾਂ ‘ਚ ਵੀ ਖੁੱਲ੍ਹੇ ਰਹਿਣਗੇ। ਦਰਅਸਲ ਇਹ ਫੈਸਲਾ ਇਸ ਵਾਸਤੇ ਲਿਆ ਗਿਆ ਹੈ ਕਿਉਂਕਿ 10 ਫ਼ੀਸਦੀ ਛੋਟ ਦੇ ਨਾਲ ਬਕਾਇਆ ਪ੍ਰਾਪਰਟੀ ਟੈਕਸ ਦੀ ਵਸੂਲੀ ਲਈ ਕੀਤਾ ਗਿਆ । ਇਸ ਸਬੰਧੀ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ। ਜਿਸ ਦੇ ਚਲਦੇ ਹੁਣ ਨੋਟੀਫਿਕੇਸ਼ਨ ਵੀ ਜਾਰੀ ਹੋ ਚੁੱਕਿਆ ਹੈ। ਜਾਰੀ ਕੀਤੇ ਗਏ ਹੁਕਮਾਂ ਮੁਤਾਬਕ ਇਹ ਫ਼ੈਸਲਾ ਅਖ਼ੀਰਲੇ ਤਿੰਨ ਹਫ਼ਤਿਆਂ ‘ਚ ਲਾਗੂ ਹੋਵੇਗਾ, ਜਿਸ ‘ਚ ਦੂਜੇ ਹਫ਼ਤੇ ਸਿਰਫ਼ ਸ਼ਨੀਵਾਰ ਤੇ ਬਾਕੀ ਦੋਵੇਂ ਅਖ਼ੀਰਲੇ ਹਫ਼ਤਿਆਂ ਦੌਰਾਨ ਸ਼ਨੀਵਾਰ ਦੇ ਨਾਲ-ਨਾਲ ਐਤਵਾਰ ਨੂੰ ਵੀ ਨਗਰ ਨਿਗਮ ਦੇ ਸਾਰੇ ਦਫ਼ਤਰ ਤੇ ਸੁਵਿਧਾ ਸੈਂਟਰ ਖੋਲ੍ਹ ਕੇ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਜਿਸ ਦੇ ਚਲਦੇ ਹੁਣ ਇਹ ਦਫਤਰ ਖੁੱਲੇ ਰਹਿਣਗੇ ਤੇ ਇਹਨਾਂ ਦਫਤਰਾਂ ਦੇ ਵਿੱਚ ਕੰਮ ਹੋਵੇਗਾ l ਸੋ ਲੋਕਾਂ ਦੀਆਂ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਹੁਣ ਇਹ ਫੈਸਲਾ ਲਿਆ ਗਿਆ ਹੈ, ਲੋਕਾਂ ਦੀ ਸਹੂਲਤ ਵਾਸਤੇ ਹੁਣ ਛੁੱਟੀਆਂ ਵਾਲੇ ਦਿਨ ਵੀ ਦਫਤਰਾਂ ਦੇ ਵਿੱਚ ਕੰਮਕਾਰ ਜੋ ਹੋਵੇਗਾ, ਤੇ ਜਿਹੜੀ ਟੈਕਸ ਦੀ ਪ੍ਰਕ੍ਰਿਆ ਹੈ ਉਸਨੂੰ ਪੂਰਾ ਕੀਤਾ ਜਾਵੇਗਾ।