ਪੰਜਾਬ ਚ ਘਰ ਦੇ ਬਾਹਰੋਂ ਇਸ ਤਰਾਂ ਬੱਚਾ ਹੋ ਗਿਆ ਲਾਪਤਾ – ਮਚੀ ਹਾਹਾਕਾਰ ,ਭਾਲ ਜੋਰਾਂ ਤੇ ਜਾਰੀ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਜਿੱਥੇ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਕਈ ਤਰ੍ਹਾਂ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ ਅਤੇ ਪੁਲਸ ਪ੍ਰਸ਼ਾਸਨ ਨੂੰ ਵੀ ਚੌਕਸੀ ਵਰਤਣ ਦੇ ਆਦੇਸ਼ ਦਿੱਤੇ ਜਾਂਦੇ। ਪੁਲਿਸ ਵੱਲੋਂ ਵੀ ਸੂਬੇ ਅੰਦਰ ਅਮਨ ਅਤੇ ਸ਼ਾਂਤੀ ਨੂੰ ਕਾਇਮ ਰੱਖਣ ਲਈ ਪੂਰੀ ਤਰਾ ਚੌਕਸੀ ਵਰਤੀ ਜਾ ਰਹੀ ਹੈ। ਉਥੇ ਹੀ ਪੰਜਾਬ ਵਿੱਚ ਲਗਾਤਾਰ ਚੋਰੀ ਲੁੱਟ-ਖੋਹ ਅਤੇ ਬੱਚਿਆਂ ਨੂੰ ਅਗਵਾ ਕਰਨ ਵਰਗੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਪੰਜਾਬ ਵਿੱਚ ਜਿੱਥੇ ਕਈ ਅਪਰਾਧੀ ਅਨਸਰਾਂ ਵੱਲੋਂ ਕਈ ਤਰਾਂ ਦੀਆਂ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਉਥੇ ਹੀ ਬੱਚਿਆਂ ਨਾਲ ਹੋਣ ਵਾਲੇ ਅਜਿਹੇ ਹਾਦਸੇ ਸਾਰੇ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ।

ਹੁਣ ਪੰਜਾਬ ਵਿਚ ਘਰ ਦੇ ਬਾਹਰੋਂ ਹੀ ਬੱਚੇ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਹਾਹਾਕਾਰ ਮਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਜਲੰਧਰ ਨਗਰ ਨਿਗਮ ਦੀ ਪਾਰਕਿੰਗ ਵਿੱਚ ਠੇਕੇ ਤੇ ਕੰਮ ਕਰਨ ਵਾਲੇ ਇਕ ਮਿਊਸੀਪਲ ਕੁਆਰਟਰ ਵਿੱਚ ਰਹਿਣ ਵਾਲੇ ਮੁਲਾਜ਼ਮ ਦਾ ਪੁੱਤਰ ਲਾਪਤਾ ਹੋ ਗਿਆ ਹੈ। ਇਸ ਮੁਲਾਜ਼ਮ ਦਾ 12 ਸਾਲਾ ਦਾ ਬੱਚਾ ਘਰ ਦੇ ਬਾਹਰ ਤੋਂ ਗਾਇਬ ਹੋ ਗਿਆ ਹੈ ਜਿਸ ਸਬੰਧੀ ਪੁਲਿਸ ਨੂੰ ਸ਼ਕਾਇਤ ਦਰਜ ਕਰਵਾ ਦਿੱਤੀ ਗਈ ਹੈ।

ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਬਾਹਰ ਖੇਡ ਰਿਹਾ ਸੀ ਅਤੇ ਨਜ਼ਦੀਕ ਲੱਗੇ ਹੋਏ ਨਗਰ ਨਿਗਮ ਦੇ ਸੀਸੀਟੀਵੀ ਕੈਮਰੇ ਖਰਾਬ ਹੋਣ ਕਾਰਨ ਬੱਚੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲ ਰਹੀ ਹੈ। ਜਿੱਥੇ ਪਰਵਾਰਕ ਮੈਂਬਰਾਂ ਵੱਲੋਂ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ ਉਥੇ ਹੀ ਪੁਲਸ ਪਾਰਟੀ ਵੱਲੋਂ ਵੀ ਆਪਣੀ ਕਾਰਵਾਈ ਕਰਦੇ ਹੋਏ ਬੱਚੇ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਬੱਚੇ ਦੇ ਗਾਇਬ ਹੋਣ ਬਾਰੇ ਉਸ ਦੇ ਪਿਤਾ ਪਵਨ ਕੁਮਾਰ ਵੱਲੋਂ ਦੱਸਿਆ ਗਿਆ ਕਿ ਉਹ ਨਗਰ ਨਿਗਮ ਪਾਰਕਿੰਗ ਵਿੱਚ ਪਿਛਲੇ ਅੱਠ ਮਹੀਨਿਆਂ ਤੋਂ ਕੰਮ ਕਰ ਰਿਹਾ ਹੈ।

ਤੇ ਉਸ ਦਾ ਪਰਿਵਾਰ ਮਿਊਸਿਪਲ ਕੁਆਟਰ ਵਿਚ ਰਹਿੰਦਾ ਹੈ। ਉਥੇ ਹੀ ਘਰ ਦੇ ਬਾਹਰ ਉਨ੍ਹਾਂ ਦਾ ਪੁੱਤਰ ਰੋਜ਼ਾਨਾ ਦੀ ਤਰ੍ਹਾਂ ਖੇਡ ਰਿਹਾ ਸੀ। ਉਨ੍ਹਾਂ ਦਾ 12 ਸਾਲਾਂ ਦਾ ਪੁੱਤਰ ਸਕਸ਼ਮ ਕੁਮਾਰ ਦੋ ਤਿੰਨ ਬੱਚਿਆਂ ਨਾਲ ਬਾਹਰ ਖੇਡ ਰਿਹਾ ਸੀ ਜੋ ਕਿ ਕਪੜੇ ਵਿੱਚ ਕੋਈ ਚੀਜ਼ ਪਾ ਕੇ ਨਸ਼ਾ ਕਰ ਰਹੇ ਸਨ। ਉਥੇ ਹੀ ਉਹ ਬੱਚੇ ਆਪਸ ਵਿਚ ਲੜ੍ਹ ਪਏ ਅਤੇ ਉਹ ਆਪਣੇ ਪੁੱਤਰ ਨੂੰ ਵਾਪਸ ਆਪਣੇ ਘਰ ਲੈ ਆਇਆ। ਕੁਝ ਦੇਰ ਬਾਅਦ ਉਨ੍ਹਾਂ ਦਾ ਪੁੱਤਰ ਫਿਰ ਘਰ ਤੋਂ ਬਾਹਰ ਖੇਡਣ ਲਈ ਚਲਾ ਗਿਆ ਸੀ, ਜੋ ਵਾਪਸ ਨਹੀਂ ਪਰਤਿਆ।