ਆਈ ਤਾਜ਼ਾ ਵੱਡੀ ਖਬਰ
ਕਰੋਨਾ ਦੇ ਬੁ-ਰੇ ਦੌਰ ਵਿੱਚੋਂ ਗੁਜ਼ਰਨ ਤੋਂ ਬਾਅਦ ਜਿਥੇ ਲੋਕਾਂ ਵੱਲੋਂ ਹੁਣ ਤਿਉਹਾਰਾਂ ਦੇ ਸੀਜ਼ਨ ਵਿੱਚ ਖੁਸ਼ੀਆਂ ਦੀ ਉਮੀਦ ਕੀਤੀ ਜਾ ਰਹੀ ਹੈ। ਉਥੇ ਹੀ ਆਉਣ ਵਾਲੇ ਤਿਉਹਾਰਾਂ ਨੂੰ ਦੇਖਦੇ ਹੋਏ ਬੱਚਿਆਂ ਵਿੱਚ ਵੀ ਖ਼ੁਸ਼ੀ ਵੇਖੀ ਜਾ ਰਹੀ ਹੈ। ਜਿਨ੍ਹਾਂ ਵੱਲੋਂ ਆਪਣੇ ਮਾਸੂਮ ਬਚਪਨ ਦੇ ਵਿਚ ਹਰ ਇੱਕ ਤਿਉਹਾਰ ਨੂੰ ਮਨਾਉਣ ਦੀ ਉਤਸੁਕਤਾ ਹੁੰਦੀ ਹੈ। ਅੱਜ ਜਿਥੇ ਦੇਸ਼ ਵਿੱਚ ਲੋਕਾਂ ਵੱਲੋਂ ਦਸਹਿਰੇ ਦਾ ਤਿਉਹਾਰ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ। ਉਥੇ ਹੀ ਪੰਜਾਬ ਵਿੱਚ ਸਾਹਮਣੇ ਆਉਣ ਵਾਲੀਆਂ ਦੁਖਦਾਈ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਵਾਪਰਨ ਵਾਲੇ ਅਜਿਹੇ ਹਾਦਸੇ ਜਿਨ੍ਹਾਂ ਬਾਰੇ ਕਿਸੇ ਵੱਲੋਂ ਕਲਪਨਾ ਨਹੀਂ ਕੀਤੀ ਗਈ ਹੁੰਦੀ, ਸਾਰੇ ਮਾਹੌਲ ਨੂੰ ਗਮਗੀਨ ਕਰ ਦਿੰਦੇ ਹਨ।
ਹੁਣ ਪੰਜਾਬ ਦੇ ਇੱਕ ਘਰ ਅੰਦਰ ਕੁਦਰਤ ਦਾ ਕਹਿਰ ਵਾਪਰਿਆ ਹੈ ਜਿੱਥੇ ਮੌਤ ਹੋਣ ਨਾਲ ਸੋਗ ਦੀ ਲਹਿਰ ਫੈਲ ਗਈ ਹੈ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੋਗਾ ਜ਼ਿਲੇ ਦੇ ਅਧੀਨ ਆਉਂਦੇ ਪਿੰਡ ਡਰੋਲੀ ਭਾਈ ਤੋਂ ਸਾਹਮਣੇ ਆਈ ਹੈ। ਜਿੱਥੇ ਇਸ ਪਿੰਡ ਵਿੱਚ ਅੱਜ ਸਵੇਰੇ ਹੀ ਕਹਿਰ ਵਾਪਰ ਗਿਆ ਹੈ ਜਿਸ ਨਾਲ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਪਿੰਡ ਵਿਚ ਇਕ ਬੱਚੀ ਅਤੇ ਉਸਦੀ ਮਾਤਾ ਦੀ ਫਲੱਸ਼ ਦੀ ਡਗ ਵਿਚ ਡਿੱਗਣ ਕਾਰਨ ਮੌਤ ਹੋ ਗਈ।
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਢਾਈ ਸਾਲਾਂ ਦੀ ਛੋਟੀ ਬੱਚੀ ਨੂਰ ਪੁੱਤਰੀ ਜੁਗਰਾਜ ਸਿੰਘ ਬੱਗਾ ਟਾਇਲਟ ਗਈ ਸੀ। ਉਥੇ ਹੀ ਬੱਚੀ ਅਚਾਨਕ ਹੀ ਬੈਠਣ ਲੱਗੇ ਫਲੱਸ਼ ਦੀ ਡੱਗ ਵਿੱਚ ਡਿੱਗ ਪਈ । ਉਸ ਸਮੇ ਹੀ ਬੱਚੀ ਨੂੰ ਬਚਾਉਣ ਲਈ ਉਸ ਦੇ ਮਾਤਾ-ਪਿਤਾ ਵੱਲੋਂ ਕੋਸ਼ਿਸ਼ ਕੀਤੀ ਗਈ ਅਤੇ ਉਹ ਵੀ ਵਿੱਚ ਡਿੱਗ ਪਏ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪਿੰਡ ਵਾਸੀਆਂ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੀਤੀ ਗਈ ਅਤੇ 3 ਨੂੰ ਬਾਹਰ ਕੱਢਿਆ ਗਿਆ। ਲੋਕਾਂ ਵੱਲੋਂ ਤੁਰੰਤ ਹੀ ਤਿੰਨਾਂ ਨੂੰ ਗੰਭੀਰ ਹਾਲਤ ਵਿੱਚ ਮੋਗਾ ਦੇ ਸਿਵਲ ਹਸਪਤਾਲ ਇਲਾਜ ਵਾਸਤੇ ਲਿਜਾਇਆ ਗਿਆ।
ਜਿੱਥੇ ਜੁਗਰਾਜ ਸਿੰਘ ਜੀ ਜਾਨ ਬਚ ਗਈ ਹੈ ਉਥੇ ਹੀ ਹਸਪਤਾਲ ਦੇ ਡਾਕਟਰਾਂ ਵੱਲੋਂ ਸਿਮਰਨ ਕੌਰ ਅਤੇ ਉਸਦੀ ਧੀ ਨੂਰ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਪਰਿਵਾਰ ਦੀ ਹਾਲਤ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਪਰਿਵਾਰ ਦੀ ਆਰਥਿਕ ਸਥਿਤੀ ਠੀਕ ਨਹੀਂ ਹੈ ਅਤੇ ਗਰੀਬ ਹੋਣ ਦੇ ਕਾਰਨ ਸਰਕਾਰ ਵੱਲੋਂ ਇਸ ਪਰਿਵਾਰ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਇਸ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ।
Home ਤਾਜਾ ਖ਼ਬਰਾਂ ਪੰਜਾਬ ਚ ਘਰ ਦੇ ਅੰਦਰ ਟੁਟਿਆ ਕੁਦਰਤ ਦਾ ਕਹਿਰ – ਹੋਈਆਂ ਧਰਤੀ ਦੇ ਥਲੇ ਇਸ ਤਰਾਂ ਮੌਤਾਂ – ਤਾਜਾ ਵੱਡੀ ਖਬਰ
Previous Postਸਿੰਘੁ ਬਾਡਰ ਤੇ ਹੋਗਿਆ ਇਹ ਵੱਡਾ ਕਾਂਡ ਮੱਚੀ ਹਾਹਾਕਾਰ – ਇਸ ਵੇਲੇ ਦੀ ਵੱਡੀ ਖਬਰ
Next Postਹੁਣੇ ਹੁਣੇ ਪੰਜਾਬ ਚ ਮੀਂਹ ਪੈਣ ਨੂੰ ਲੈ ਆਈ ਇਹ ਵੱਡੀ ਖਬਰ – ਇਸ ਦਿਨ ਪੈ ਸਕਦਾ ਮੀਂਹ, ਹੋ ਜਾਵੋ ਤਿਆਰ