ਪੰਜਾਬ ਚ ਕੱਲ ਇਥੇ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਰਹੇਗੀ ਬੰਦ

ਆਈ ਤਾਜਾ ਵੱਡੀ ਖਬਰ 

ਪੰਜਾਬ ਦੇ ਵਿੱਚ ਇਹਨਾਂ ਦਿਨੀ ਅੱਤ ਦੀ ਗਰਮੀ ਪੈਂਦੀ ਪਈ ਹੈ, ਇਸ ਗਰਮੀ ਦੇ ਮੌਸਮ ਦੇ ਵਿੱਚ ਲੱਗ ਰਹੇ ਬਿਜਲੀ ਦੇ ਲੰਬੇ ਲੰਬੇ ਘੱਟ ਲੋਕਾਂ ਦੇ ਲਈ ਪਰੇਸ਼ਾਨੀਆਂ ਖੜੀਆਂ ਕਰ ਰਹੇ ਹਨ l ਆਏ ਦਿਨ ਹੀ ਪੰਜਾਬ ਭਰ ਤੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ, ਜਿੱਥੇ ਬਿਜਲੀ ਦੇ ਲੰਬੇ ਲੰਬੇ ਕੱਟ ਲੱਗਣ ਦੇ ਕਾਰਨ ਲੋਕ ਪਰੇਸ਼ਾਨ ਹੁੰਦੇ ਹਨ l ਇਸੇ ਵਿਚਾਲੇ ਹੁਣ ਪੰਜਾਬ ਦੇ ਲੋਕਾਂ ਲਈ ਇੱਕ ਅਹਿਮ ਖਬਰ ਲੈ ਕੇ ਹਾਜ਼ਰ ਹੋਏ ਹਾਂ ਕਿ ਹੁਣ ਪੰਜਾਬ ਦੇ ਵਿੱਚ ਬਿਜਲੀ ਦੇ ਲੰਬੇ ਲੰਬੇ ਘੱਟ ਲੱਗਣ ਵਾਲੇ ਹਨ l ਪੰਜਾਬ ਦੇ ਵਿੱਚ 10 ਵਜੇ ਤੋਂ ਲੈ ਕੇ 4 ਵਜੇ ਤੱਕ ਬਿਜਲੀ ਹੁਣ ਬੰਦ ਰਹੇਗੀ l ਪੰਜਾਬ ਦੇ ਅਜਿਹੇ ਬਹੁਤ ਸਾਰੇ ਇਲਾਕੇ ਹਨ ਜਿੱਥੇ ਇਹ ਕੱਲ ਬਿਜਲੀ ਠੱਪ ਰਹੇਗੀ l

ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪਾਵਰਕੌਮ ਸਬ ਡਵੀਜ਼ਨ ਸ਼ਹਿਰੀ ਧੂਰੀ ਦੇ ਐਸ.ਡੀ.ਓ ਗੁਰ ਦੀਪਇੰਦਰ ਸਿੰਘ ਨੇ ਦੱਸਿਆ ਕਿ 66 ਕੇਵੀ ਗਰਿੱਡ ਬੇਨੜਾ ਤੋਂ ਚੱਲਦੀ ਅਨਾਜ ਮੰਡੀ ਫੀਡਰ ਕਾਟਾਗਿਰੀ, ਸਿਵਲ ਹਸਪਤਾਲ ਫੀਡਰ, ਸੰਗਰੂਰ ਰੋਡ ਫੀਡਰ, ਏ.ਪੀ ਸੋਲਵੈਕਸ ਫੀਡਰ, ਏ.ਪੀ.ਆਰਗੈਨਿਕ ਫੀਡਰ, ਸਿਨੇਮਾ ਰੋਡ ਫੀਡਰ ਦੀ ਸਪਲਾਈ ਠੱਪ ਰਹੇਗੀ, ਜਿਸ ਕਾਰਨ ਇਹਨਾਂ ਥਾਵਾਂ ਤੇ ਰਹਿਣ ਵਾਲੇ ਲੋਕਾਂ ਨੂੰ ਖਾਸੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ । ਦੱਸਿਆ ਜਾ ਰਿਹਾ ਹੈ ਕਿ ਕੱਲ ਯਾਨੀ ਕਿ 25 ਅਗਸਤ ਨੂੰ ਜ਼ਰੂਰੀ ਮੁਰੰਮਤ ਕਾਰਨ ਇਹ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗਾ। ਇਸੇ ਤਰ੍ਹਾਂ ਮਾਰਕਫੈੱਡ ਫੀਡਰ ਦੀ ਸਪਲਾਈ ਜ਼ਰੂਰੀ ਕੰਮਾਂ ਲਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ, ਜਿਸ ਕਾਰਨ ਤਾਰਾ ਕਲੋਨੀ, ਜੀ.ਟੀ.ਬੀ ਸਕੂਲ, ਕੈਂਬਰਿਜ ਸਕੂਲ, ਦੇਸ਼ ਭਗਤ ਕਾਲਜ, ਗੋਲਡਨ ਐਵੀਨਿਊ, ਦੌਲਤਪੁਰ ਰੋਡ ਅਤੇ ਪਿੰਡ ਦੌਲਤਪੁਰ ਨੂੰ ਸਪਲਾਈ ਬੰਦ ਰਹੇਗੀ | ਜਿਵੇਂ ਹੀ ਇਹ ਖਬਰ ਇੱਥੇ ਰਹਿਣ ਵਾਲੇ ਲੋਕਾਂ ਨੂੰ ਪ੍ਰਾਪਤ ਹੋਈ, ਹੁਣ ਉਹ ਚਿੰਤਾ ਦੇ ਵਿੱਚ ਹਨ, ਕਿਉਂਕਿ ਪਹਿਲਾਂ ਹੀ ਪੰਜਾਬ ਦੇ ਵਿੱਚ ਬਹੁਤ ਜਿਆਦਾ ਗਰਮੀ ਪੈਂਦੀ ਪਈ ਹੈ ਤੇ ਗਰਮੀ ਦੇ ਕਾਰਨ ਲੋਕ ਵੀ ਖਾਸੇ ਪਰੇਸ਼ਾਨ ਦਿਖਾਈ ਦਿੰਦੇ ਪਏ ਹਨ l ਪਰ ਇਸੇ ਵਿਚਾਲੇ ਇਸ ਖਬਰ ਨੇ ਲੋਕਾਂ ਦੀਆਂ ਪਰੇਸ਼ਾਨੀਆਂ ਹੋਰ ਜਿਆਦਾ ਵਧਾ ਦਿੱਤੀਆਂ ਹਨ, ਕਿਉਂਕਿ ਬਿਜਲੀ ਦੇ ਲੱਗਣ ਵਾਲੇ ਲੰਬੇ ਕੱਟਾਂ ਦੇ ਕਾਰਨ ਸਭ ਤੋਂ ਵੱਧ ਬੱਚੇ ਤੇ ਬਜ਼ੁਰਗ ਪਰੇਸ਼ਾਨ ਹੁੰਦੇ ਹਨ l