ਪੰਜਾਬ ਚ ਕੱਲ੍ਹ ਇਥੇ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਰਹੇਗੀ ਬੰਦ

ਪੰਜਾਬ ਅੰਦਰ ਜਿੱਥੇ ਠੰਡ ਲਗਾਤਾਰ ਵੱਧ ਰਹੀ ਹੈ, ਇਸ ਕੜਾਕੇ ਦੀ ਠੰਡ ਕਾਰਨ ਲੋਕ ਖਾਸੇ ਪਰੇਸ਼ਾਨ ਦਿਖਾਈ ਦਿੰਦੇ ਹਨ । ਨਵੇਂ ਸਾਲ ਦੀ ਆਮਦ ਦੇ ਨਾਲ ਮੌਸਮ ਦੇ ਵਿੱਚ ਵੀ ਕਾਫੀ ਤਬਦੀਲੀ ਦੇਖਣ ਨੂੰ ਮਿਲਦੀ ਪਈ ਹੈ , ਜਿਸ ਸਬੰਧ ਵਿੱਚ ਲੋਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਬਿਜਲੀ ਦੇ ਵੀ ਲੰਬੇ ਲੰਬੇ ਕੱਟ ਲੱਗਦੇ ਪਏ ਹਨ। ਜਿਸ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸੇ ਵਿਚਾਲੇ ਹੁਣ ਬਿਜਲੀ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆਉਂਦੀ ਪਈ ਹੈ ਕਿ ਪੰਜਾਬ ਅੰਦਰ ਹੁਣ ਬਿਜਲੀ ਬੰਦ ਰਹਿਣ ਵਾਲੀ ਹੈ । ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਬਿਜਲੀ ਬੰਦ ਰਹੇਗੀ। ਜਿਸ ਕਾਰਨ ਮਾਨਸਾ ਦੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਮੂੰਹ ਵੇਖਣ ਨੂੰ ਮਿਲੇਗਾ । ਮਿਲੀ ਜਾਣਕਾਰੀ ਮੁਤਾਬਕ 29 ਦਸੰਬਰ ਨੂੰ ਲੰਬਾ ਪਾਵਰਕੱਟ ਲੱਗਣ ਜਾ ਰਿਹਾ ਹੈ, ਇਹੀ ਵਜਹਾ ਹੈ ਕਿ ਹੁਣ ਸੱਤ ਘੰਟੇ ਬਿਜਲੀ ਬੰਦ ਰਹੇਗੀ । ਮਿਲੀ ਜਾਣਕਾਰੀ ਮੁਤਾਬਕ 66 ਕੇ. ਵੀ. ਗਰਿੱਡ ਕੋਟਧਰਮੂ ਤੋਂ ਚੱਲਦੇ 11 ਕੇ. ਵੀ. ਹੀਰੇਵਾਲਾ ਯੂ. ਪੀ. ਐੱਸ. ਫੀਡਰ ਦੀ ਸਪਲਾਈ 29 ਦਸੰਬਰ ਦਿਨ ਐਤਵਾਰ ਨੂੰ ਜ਼ਰੂਰੀ ਮੁਰੰਮਤ ਹੋਵੇਗੀ । ਜਿਸ ਕਾਰਨ ਬਿਜਲੀ ਸਪਲਾਈ ਬੰਦ ਰਹੇਗੀ। ਜਿਸ ਨੂੰ ਲੈ ਕੇ ਸਬੰਧਤ ਵਿਭਾਗ ਦੇ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ । ਇਸ ਵਿੱਚ ਲਿਖਿਆ ਗਿਆ ਹੈ ਕਿ ਕੁਝ ਮੁਰੰਮਤ ਕਾਰਨ 10 ਵਜੇ ਤੋਂ ਲੈ ਕੇ 5 ਵਜੇ ਤੱਕ ਬਿਜਲੀ ਬੰਦ ਰਹੇਗੀ । ਇਸ ਨਾਲ ਪਿੰਡ ਨੰਗਲ ਕਲਾਂ ਅਤੇ ਨੰਗਲ ਖੁਰਦ ਪ੍ਰਭਾਵਿਤ ਰਹਿਣਗੇ । ਇਹ ਜਾਣਕਾਰੀ ਐੱਸ. ਡੀ. ਓ. ਸ਼ਹਿਰੀ ਸਬ ਡਵੀਜ਼ਨ ਮਾਨਸਾ ਇੰਜੀਨੀਅਰ ਗੁਰਬਖਸ਼ ਸਿੰਘ ਨੇ ਦਿੱਤੀ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ । ਇਨਾ ਹੀ ਨਹੀਂ ਸਗੋਂ ਇਸ ਇਲਾਕੇ ਦੇ ਲੋਕਾਂ ਨੂੰ ਪਹਿਲਾਂ ਹੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਤਾਂ , ਜੋ ਉਹਨਾਂ ਨੂੰ ਇਸ ਦੌਰਾਨ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇਗਾ।