ਪੰਜਾਬ ਚ ਕੜਾਕੇ ਦੀ ਠੰਡ ਫੜੇਗੀ ਹੋਰ ਰਫਤਾਰ , ਵਿਭਾਗ ਵਲੋਂ ਦਿੱਤੀ ਚਿਤਾਵਨੀ

ਆਈ ਤਾਜਾ ਵੱਡੀ ਖਬਰ 

ਸਰਦੀ ਦੇ ਮੌਸਮ ਵਿੱਚ ਜਿੱਥੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਮੌਸਮ ਵਿਭਾਗ ਵੱਲੋਂ ਸਮੇਂ ਸਮੇਂ ਤੇ ਆਉਣ ਵਾਲੇ ਦਿਨਾਂ ਦੇ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਜਾਂਦੀ ਹੈ। ਸਰਦੀ ਦੇ ਮੌਸਮ ਵਿੱਚ ਜਿੱਥੇ ਪੈ ਰਹੀ ਧੁੰਦ ਦੇ ਚਲਦਿਆਂ ਹੋਇਆਂ ਵਾਹਨ ਚਾਲਕਾਂ ਨੂੰ ਮੁਸ਼ਕਲ ਪੇਸ਼ ਆ ਰਹੀਆਂ ਹਨ ਉਥੇ ਹੀ ਸਰਦੀ ਦੇ ਵਧਣ ਕਾਰਨ ਬੱਚਿਆਂ ਦੇ ਸਕੂਲ ਛੁਟੀਆਂ ਨੂੰ ਵੀ ਸਰਕਾਰ ਵੱਲੋ ਵਧਾ ਦਿਤਾ ਗਿਆ ਹੈ। ਮੌਸਮ ਸਬੰਧੀ ਜਾਣਕਾਰੀ ਦੇ ਅਨੁਸਾਰ ਹੀ ਲੋਕਾਂ ਵੱਲੋਂ ਆਪਣੇ ਕੰਮ ਕੀਤੇ ਜਾ ਰਹੇ ਹਨ। ਇਸ ਸਮੇਂ ਪੈਣ ਵਾਲੀ ਧੁੰਦ ਦੇ ਚਲਦਿਆਂ ਹੋਇਆਂ ਵਾਹਨ ਚਾਲਕਾਂ ਨੂੰ ਜਿੱਥੇ ਕਈ ਮੁਸ਼ਕਲਾਂ ਆਈਆਂ ਹਨ ਉਥੇ ਹੀ ਬਹੁਤ ਸਾਰੇ ਹਾਦਸੇ ਵੀ ਵਾਪਰੇ ਹਨ।

ਹੁਣ ਪੰਜਾਬ ਵਿੱਚ ਕੜਾਕੇ ਦੀ ਠੰਢ ਹੋਰ ਰਫ਼ਤਾਰ ਫੜ੍ਹ ਲਵੇਗੀ ਜਿਸ ਦੀ ਚਤਾਵਨੀ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਚੇਤਾਵਨੀ ਜਾਰੀ ਕੀਤੀ ਗਈ ਹੈ ਜਿੱਥੇ ਸੰਘਣੀ ਧੁੰਦ ਦੇ ਕਾਰਨ ਜਿਥੇ ਵਿਜ਼ੀਬਿਲਟੀ ਵਿਚ ਕਮੀ ਆਈ ਹੈ। ਉਥੇ ਹੀ ਆਉਣ ਵਾਲੇ ਦਿਨਾਂ ਵਿੱਚ ਠੰਡ ਅਤੇ ਸ਼ੀਤ ਲਹਿਰ ਦੇ ਵਧਣ ਦੀ ਗੱਲ ਵੀ ਮੌਸਮ ਵਿਭਾਗ ਵੱਲੋਂ ਆਖੀ ਗਈ ਹੈ ਅਤੇ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਆਉਣ ਵਾਲੇ ਚਾਰ ਦਿਨਾਂ ਵਿੱਚ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਆਵੇਗੀ।

ਜਿੱਥੇ 5 ਜਨਵਰੀ ਤੱਕ ਇਸ ਦਾ ਅਸਰ ਦੇਖਿਆ ਜਾਵੇਗਾ ਅਤੇ ਧੁੰਦ ਦੇ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਹੋਣ ਵਾਲੇ ਮਾਝੇ ਅਤੇ ਦੁਆਬੇ ਦੇ ਵਿੱਚ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ। ਕਿਉਂ ਕਿ ਪਹਾੜੀ ਖੇਤਰਾਂ ਵਿਚ ਹੋਣ ਵਾਲੀ ਭਾਰੀ ਬਰਫਬਾਰੀ ਦਾ ਅਸਰ ਮੈਦਾਨੀ ਖੇਤਰਾਂ ਵਿਚ ਦੇਖਿਆ ਜਾ ਰਿਹਾ ਹੈ।

ਜਿੱਥੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹਿਮਾਚਲ ਪ੍ਰਦੇਸ਼ ਪੱਛਮੀ ਉੱਤਰ ਪ੍ਰਦੇਸ਼, ਉੱਤਰਾਖੰਡ, ਪੂਰਬੀ ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ ਲਦਾਖ ਹਿਮਾਚਲ ਪ੍ਰਦੇਸ਼ ਹਰਿਆਣਾ ਅਤੇ ਪੰਜਾਬ ਵਿਚ ਘੱਟ ਬਰਸਾਤ ਹੋਣ ਦੀ ਸੰਭਾਵਨਾ ਜਾਰੀ ਕੀਤੀ ਗਈ ਹੈ। ਠੰਢ ਦੇ ਵਾਧੇ ਨੂੰ ਦੇਖਦੇ ਹੋਏ ਹੀ ਸਰਕਾਰ ਵੱਲੋਂ 8 ਜਨਵਰੀ ਤੱਕ ਵਿਦਿਅਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ।