ਆਈ ਤਾਜਾ ਵੱਡੀ ਖਬਰ
ਪੰਜਾਬ ਵਿੱਚ ਕਰੋਨਾ ਕਾਰਨ ਸੂਬੇ ਦੀ ਵਿਗੜ ਰਹੀ ਹਾਲਤ ਨੂੰ ਵੇਖਦੇ ਹੋਏ ਸੂਬਾ ਸਰਕਾਰ ਵੱਲੋਂ ਕਈ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਜਿਸ ਨਾਲ ਸੂਬੇ ਦੇ ਲੋਕਾਂ ਨੂੰ ਕਰੋਨਾ ਤੋਂ ਸੁਰੱਖਿਅਤ ਰੱਖਿਆ ਜਾ ਸਕੇ। ਬੁੱਧਵਾਰ ਨੂੰ ਨਵਰਾਤਰਿਆਂ ਦੌਰਾਨ ਲੋਕਾਂ ਦੇ ਇਕੱਠ ਨੂੰ ਰੋਕਣ ਵਾਸਤੇ ਮੋਹਾਲੀ ਅਤੇ ਚੰਡੀਗੜ੍ਹ ਵਿੱਚ ਵੀ ਤਾਲਾਬੰਦੀ ਕਰਨ ਦਾ ਹੁਕਮ ਲਾਗੂ ਕੀਤਾ ਗਿਆ ਹੈ। ਜਿਸ ਨਾਲ ਕਰੋਨਾ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਉੱਥੇ ਹੀ ਸੂਬੇ ਅੰਦਰ ਸਰਕਾਰ ਵੱਲੋਂ ਕੱਲ ਬਹੁਤ ਸਾਰੀਆਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਕਿਉਂਕਿ ਸੂਬੇ ਅੰਦਰ ਕਰੋਨਾ ਟੈਸਟ ਅਤੇ ਟੀਕਾਕਰਨ ਦੀ ਸਮਰੱਥਾ ਵਧਾਈ ਜਾਣ ਤੋਂ ਬਾਅਦ ਵੀ ਕਰੋਨਾ ਕੇਸਾਂ ਵਿੱਚ ਲਗਾਤਾਰ ਇਜ਼ਾਫ਼ਾ ਦਰਜ ਕੀਤਾ ਜਾ ਰਿਹਾ ਹੈ।
ਪੰਜਾਬ ਚ ਕੋਰੋਨਾ ਦੇ ਕਾਰਨ ਸਫਰ ਕਰਨ ਵਾਲਿਆਂ ਲਈ ਇਕ ਵੱਡੀ ਖ਼ਬਰ ਦਾ ਐਲਾਨ ਹੋਇਆ ਹੈ। ਕਰੋਨਾ ਦੇ ਵਾਧੇ ਨੂੰ ਦੇਖਦੇ ਹੋਏ ਜਿੱਥੇ ਸੂਬੇ ਅੰਦਰ ਕੁਝ ਜਗ੍ਹਾ ਤਾਲਾਬੰਦੀ ਵੀ ਕੀਤੀ ਜਾ ਰਹੀ ਹੈ ਉਥੇ ਹੀ ਸਫ਼ਰ ਕਰਨ ਵਾਲੇ ਵੀ ਕੁਝ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਹੁਣ ਪੰਜਾਬ ਰੋਡਵੇਜ਼ ਹੈਡਕੁਆਟਰ ਵੱਲੋਂ ਸਰਕਾਰ ਵੱਲੋਂ ਲਾਗੂ ਕੀਤੇ ਗਏ ਹੁਕਮਾਂ ਦੇ ਅਨੁਸਾਰ 18 ਡਿਪੂਆਂ ਨੂੰ ਸਰਕਾਰ ਵੱਲੋਂ ਲਾਗੂ ਕੀਤੇ ਗਏ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਜਿਸਦੇ ਅਨੁਸਾਰ ਬੱਸ ਵਿਚ 50 ਫੀਸਦੀ ਯਾਤਰੀਆਂ ਦੇ ਸਫ਼ਰ ਕੀਤੇ ਜਾਣ ਦੀ ਪੁਸ਼ਟੀ ਕਰ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਸ਼ਨੀਵਾਰ ਅਤੇ ਐਤਵਾਰ ਨੂੰ ਚੰਡੀਗੜ੍ਹ ਵਿੱਚ ਕੀਤੀ ਗਈ ਤਾਲਾਬੰਦੀ ਦੋਰਾਨ ਚੰਡੀਗੜ੍ਹ ਖੇਤਰ ਵਿਚ ਪ੍ਰਵੇਸ਼ ਕਰਨ ਵਾਲੀਆਂ ਬੱਸਾਂ ਵਿਚ ਯਾਤਰੀਆਂ ਦੀ ਗਿਣਤੀ ਨੂੰ 50 ਫੀਸਦੀ ਕੀਤਾ ਗਿਆ ਸੀ। ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਦੇ ਅਨੁਸਾਰ ਬੱਸਾਂ ਵਿੱਚ 50 ਫੀਸਦੀ ਸਵਾਰੀਆਂ ਨੂੰ ਹੀ ਬਿਠਾਇਆ ਗਿਆ। ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿੱਚ ਪਹਿਲਾਂ ਹੀ ਔਰਤਾਂ ਦੇ ਫ੍ਰੀ ਸਫਰ ਕਰਨ ਦੀ ਸੁਵਿਧਾ ਦਿੱਤੇ ਜਾਣ ਕਾਰਨ ਸਰਕਾਰੀ ਬੱਸਾਂ ਘਾਟੇ ਵਿਚ ਜਾ ਰਹੀਆਂ ਹਨ। ਉਥੇ ਹੁਣ ਗਿਣਤੀ ਘੱਟ ਕੀਤੇ ਜਾਣ ਨਾਲ ਕੈਸ਼ ਦਾ ਫਲੋਅ ਵੀ ਘੱਟ ਗਿਆ ਹੈ।
ਪੰਜਾਬ ਰੋਡਵੇਜ਼ ਜਲੰਧਰ ਦੇ ਜਰਨਲ ਮੈਨੇਜਰ ਨਵਰਾਜ ਬਾਤਿਸ਼ ਨੇ ਦੱਸਿਆ ਹੈ ਕਿ ਮੰਗਲਵਾਰ ਰਾਤ 8 ਵਜੇ ਤੋਂ ਬਾਅਦ ਕਿਸੇ ਵੀ ਯਾਤਰੀ ਬੱਸ ਵਿਚ ਇਸ ਤੋਂ ਜ਼ਿਆਦਾ ਯਾਤਰਾ ਨਹੀਂ ਕਰ ਸਕਣਗੀਆ। ਇਹ ਆਦੇਸ਼ ਨਿੱਜੀ ਬੱਸਾਂ ਉਪਰ ਵੀ ਲਾਗੂ ਕੀਤਾ ਜਾਵੇਗਾ। ਪੰਜਾਬ ਰੋਡਵੇਜ਼ ਦੇ ਡਿਪਟੀ ਡਾਇਰੈਕਟਰ ਪਰਨੀਤ ਸਿੰਘ ਨਿਹਾਸ ਨੇ ਵੀ ਸੂਬੇ ਅੰਦਰ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਕੁਝ ਜਰੂਰੀ ਗਾਈਡਲਾਈਨਜ਼ ਅਨੁਸਾਰ 50 ਫੀਸਦੀ ਯਾਤਰੀਆਂ ਨੂੰ ਹੀ ਬੱਸ ਵਿਚ ਯਾਤਰਾ ਕਰਾਏ ਜਾਣ ਦੀ ਪੁਸ਼ਟੀ ਕੀਤੀ ਹੈ।
Previous Postਹੋ ਜਾਵੋ ਸਾਵਧਾਨ – ਇਥੇ ਕੱਲ੍ਹ ਦੇ ਲਾਕਡਾਊਨ ਦਾ ਹੋ ਗਿਆ ਐਲਾਨ, ਆਈ ਤਾਜਾ ਵੱਡੀ ਖਬਰ
Next Postਅਚਾਨਕ ਹੁਣੇ ਹੁਣੇ ਇਥੇ 22 ਅਪ੍ਰੈਲ ਦੀ ਸ਼ਾਮ ਤੋਂ 7 ਦਿਨਾਂ ਦੇ ਲਾਕ ਡਾਊਨ ਦਾ ਹੋ ਗਿਆ ਐਲਾਨ