ਪੰਜਾਬ ਚ ਕਿਸਾਨ ਅੰਦੋਲਨ ਬਾਰੇ 11 ਫਰਵਰੀ ਲਈ ਹੋ ਗਿਆ ਇਹ ਵੱਡਾ ਐਲਾਨ

ਹੁਣੇ ਆਈ ਤਾਜਾ ਵੱਡੀ ਖਬਰ

ਖੇਤੀ ਕਾ-ਨੂੰ-ਨਾਂ ਨੂੰ ਰੱ-ਦ ਕਰਵਾਉਣ ਲਈ ਦੇਸ਼ ਦੀਆਂ ਸਭ ਕਿਸਾਨ ਜਥੇਬੰਦੀਆਂ ਦਿੱਲੀ ਦੀਆਂ ਸਰਹੱਦਾਂ ਤੇ 26 ਨਵੰਬਰ ਤੋਂ ਮੋਰਚਾ ਲਾ ਕੇ ਡਟੀਆਂ ਹੋਈਆਂ ਹਨ। ਇਸ ਕਿਸਾਨੀ ਸੰਘਰਸ਼ ਨੂੰ ਦੇਸ਼ ਦੇ ਹਰ ਵਰਗ ਵੱਲੋਂ ਭਰਪੂਰ ਸਮਰਥਨ ਦਿੱਤਾ ਜਾ ਰਿਹਾ ਹੈ। 26 ਜਨਵਰੀ ਦੀ ਘਟਨਾ ਤੋਂ ਬਾਅਦ ਦਿੱਲੀ ਪੁਲਿਸ ਵੱਲੋ ਧਰਨਾ ਸਥਾਨ ਤੇ ਸਖ਼ਤੀ ਵਧਾ ਦਿੱਤੀ ਗਈ ਸੀ ਤੇ ਕਈ ਜਗ੍ਹਾ ਧਰਨਾ ਚੁਕਵਾਉਣ ਦੀ ਕੋਸ਼ਿਸ਼ ਕੀਤੀ ਗਈ।

ਰਾਕੇਸ਼ ਟਿਕੈਤ ਦੇ ਅੱਖ ਚੋਂ ਡਿੱਗੇ ਹੋਏ ਹੰਝੂ ਨੇ ਮੁੜ ਤੋਂ ਕਿਸਾਨਾਂ ਦਾ ਸੈਲਾਬ ਸਰਹੱਦਾਂ ਤੇ ਲੈ ਆਂਦਾ। ਹਰਿਆਣਾ ਦੀਆਂ ਖਾਪਾਂ ਵੱਲੋਂ ਜਿਸ ਤਰ੍ਹਾਂ ਮਹਾ ਪੰਚਾਇਤ ਬੁਲਾਈਆਂ ਗਈਆਂ। ਉਸ ਤਰ੍ਹਾਂ ਹੁਣ ਰਾਜਸਥਾਨ ਦੇ ਵਿੱਚ ਵੀ ਮਹਾ ਪੰਚਾਇਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਤਾਂ ਜੋ ਇਸ ਕਿਸਾਨੀ ਸੰਘਰਸ਼ ਨੂੰ ਮਜ਼ਬੂਤ ਕੀਤਾ ਜਾ ਸਕੇ। ਹੁਣ ਕਿਸਾਨੀ ਅੰਦੋਲਨ ਬਾਰੇ 11 ਫਰਵਰੀ ਲਈ ਇਕ ਹੋਰ ਵੱਡਾ ਐਲਾਨ ਹੋ ਗਿਆ ਹੈ। ਕਿਸਾਨ ਆਗੂਆਂ ਵੱਲੋਂ ਜਿਸ ਤਰ੍ਹਾਂ ਹਰਿਆਣਾ ਅਤੇ ਰਾਜਸਥਾਨ ਦੇ ਵਿਚ ਮਹਾਪੰਚਾਇਤਾਂ ਬੁਲਾ ਕੇ ਇਸ ਕਿਸਾਨੀ ਸੰਘਰਸ਼ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਹੁਣ ਇਹ ਮਹਾਪੰਚਾਇਤਾਂ ਪੰਜਾਬ ਦੇ ਲੋਕਾਂ ਨੂੰ ਜਗਾਉਣ ਲਈ ਪੰਜਾਬ ਅੰਦਰ ਵੀ ਕੀਤੀਆਂ ਜਾਣਗੀਆਂ। ਜਿਸ ਦਾ ਆਗਾਜ਼ ਪੰਜਾਬ ਵਿੱਚ 15 ਫਰਵਰੀ ਨੂੰ ਕੀਤਾ ਜਾਣਾ ਸੀ।

ਪਰ ਇਸ ਦਾ ਸਮਾਂ ਹੁਣ ਬਦਲ ਦਿੱਤਾ। ਪੰਜਾਬ ਅੰਦਰ ਜਗਰਾਉਂ ਵਿੱਚ ਕੀਤੀ ਜਾਣ ਵਾਲੀ ਇਹ ਮਹਾਪੰਚਾਇਤ ਹੁਣ ਚਾਰ ਦਿਨ ਪਹਿਲਾਂ 11 ਫਰਵਰੀ ਨੂੰ ਕੀਤੀ ਜਾਵੇਗੀ। ਇਸ ਮਹਾ ਪੰਚਾਇਤ ਦਾ ਮਕਸਦ ਦੇਸ਼ ਦੇ ਹਰ ਵਰਗ ਨੂੰ ਆਪਣੇ ਨਾਲ ਜੋੜਨ ਦਾ ਹੈ ਤੇ ਖੇਤੀ ਕਾਨੂੰਨਾਂ ਦੇ ਨੁਕਸਾਨ ਤੋਂ ਜਾਣੂ ਕਰਵਾਉਣਾ । ਇਹ ਮੁਹਿੰਮ ਹੁਣ ਪੰਜਾਬ ਅੰਦਰ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਜੋ ਕਿਸਾਨੀ ਸੰਘਰਸ਼ ਨਾਲ ਹਰ ਆਮ ਆਦਮੀ ਨੂੰ ਜੋੜਿਆ ਜਾ ਸਕੇ। ਕਿਉਂਕਿ ਇਨ੍ਹਾਂ ਖੇਤੀ ਕਾਨੂੰਨਾਂ ਦਾ ਅਸਰ ਇਕੱਲੇ ਕਿਸਾਨਾਂ ਉੱਪਰ ਹੀ ਨਹੀਂ ਹਰ ਵਰਗ ਉਪਰ ਪੈ ਰਿਹਾ ਹੈ।

ਕਿਉਂਕਿ ਅਗਰ ਇਹ ਖੇਤੀ ਕਾਨੂੰਨ ਦੇਸ਼ ਅੰਦਰ ਲਾਗੂ ਹੁੰਦੇ ਹਨ ਦੇਸ਼ ਅੰਦਰ ਬੇਰੁਜ਼ਗਾਰੀ, ਮਹਿੰਗਾਈ, ਕਰਾਇਮ ਤੇ ਗੁਲਾਮੀ ਵੱਧ ਜਾਵੇਗੀ। 11 ਫਰਵਰੀ ਨੂੰ ਸਵੇਰੇ 10 ਵਜੇ ਜਗਰਾਓਂ ਵਿਚ ਕੀਤੀ ਜਾਣ ਵਾਲੀ ਇਸ ਮਹਾ ਪੰਚਾਇਤ ਵਿੱਚ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ,ਅਤੇ ਇਸ ਕਿਸਾਨੀ ਸੰਘਰਸ਼ ਦੀ ਅਗਲੀ ਰਣਨੀਤੀ ਉਲੀਕੀ ਜਾਵੇਗੀ। ਇਸ ਹੋਣ ਵਾਲੀ ਮਹਾਂ ਪੰਚਾਇਤ ਵਿੱਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ,ਬੂਟਾ ਸਿੰਘ ਬੁਰਜ ਗਿੱਲ, ਨਿਰਭੈ ਸਿੰਘ ਢੁੱਡੀਕੇ, ਮਨਜੀਤ ਸਿੰਘ ਧਨੇਰ ,ਕੁਲਵੰਤ ਸਿੰਘ ਸੰਧੂ ,ਡਾਕਟਰ ਦਰਸ਼ਨ ਪਾਲ ਸਮੇਤ ਕਿਸਾਨ ਮਜ਼ਦੂਰ ਸੰਘਰਸ਼ ਦੇ ਆਗੂ ਵੀ ਸ਼ਾਮਲ ਹੋਣਗੇ।