ਆਈ ਤਾਜਾ ਵੱਡੀ ਖਬਰ
ਹੁਣ ਪੰਜਾਬੀਆਂ ਨੂੰ ਇੱਕ ਹੋਰ ਵੱਡਾ ਝੱਟਕਾ ਲਗਣ ਵਾਲਾ ਹੈ , ਕਿਉਕਿ ਹੁਣ ਪੰਜਾਬ ‘ਚ ਟੋਲ ਟੈਕਸ ਮਹਿੰਗਾ ਹੋਣ ਜਾ ਰਿਹਾ , 1 ਅਪ੍ਰੈਲ ਤੋਂ ਵਧੀਆਂ ਦਰਾਂ ਲਾਗੂ ਹੋਣਗੀਆਂ l ਦਰਅਸਲ ਪੰਜਾਬ ਤੋਂ ਹੋ ਕੇ ਲੰਘਣ ਵਾਲੇ ਵੱਖ-ਵੱਖ ਨੈਸ਼ਨਲ ਹਾਈਵੇ ‘ਤੇ ਹੁਣ ਟੋਲ ਪਲਾਜ਼ਾ ‘ਤੇ ਵਾਹਨ ਚਾਲਕਾਂ ਨੂੰ ਨਵੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ , ਕਿਉਂਕਿ 1 ਅਪ੍ਰੈਲ ਤੋਂ ਵਧੀਆਂ ਹੋਈ ਦਰ ਨਾਲ ਟੋਲ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ।
ਦੱਸਦਿਆਂ ਕਿ ਹੁਣ ਟੋਲ ਤੋਂ ਲੰਘਣ ਵਾਲੇ ਹਰੇਕ ਭਾਵੇਂ ਛੋਟੇ-ਵੱਡੇ ਵਾਹਨਾਂ ਨੂੰ 1 ਅਪ੍ਰੈਲ ਤੋਂ ਵਧੀਆਂ ਹੋਈਆਂ ਦਰਾਂ ਦੇ ਅਨੁਪਾਤ ਨਾਲ ਟੈਕਸ ਦੇਣਾ ਲਾਜ਼ਮੀ ਹੋਵੇਗਾ। ਵਾਹਨਾਂ ‘ਚ ਟੈਕਸ ਰੇਟ 5 ਤੋਂ 10 ਰੁਪਏ ਦਾ ਵਾਧਾ ਕੀਤਾ ਗਿਆ । ਜ਼ਿਕਰਯੋਗ ਹੈ ਕਿ ਵਧੀਆਂ ਹੋਈਆਂ ਦਰਾਂ 31 ਮਾਰਚ 12 ਵਜੇ ਦੇ ਬਾਅਦ ਲਾਗੂ ਹੋ ਜਾਣਗੀਆਂ। ਹੁਣ ਤੁਹਾਨੂੰ ਵਿਸਤਾਰ ਨਾਲ ਜਾਣਕਾਰੀ ਦੇਂਦੇ ਹਾਂ ਕਿ ਪੰਜਾਬ ਵਿਚ ਨੈਸ਼ਨਲ ਹਾਈਵੇ ‘ਤੇ ਬਣੇ ਟੋਲ ਬੂਥਾਂ ‘ਤੇ ਕਿੰਨੇ ਪੈਸੇ ਦੇਣੇ ਪੈਣਗੇ , ਜਿਥੇ ਪਹਿਲਾਂ ਛੋਟੇ ਵਾਹਨਾਂ ਦਾ ਟੈਕਸ 100 ਰੁਪਏ ਸੀ, ਹੁਣ 105 ਰੁਪਏ ਹੋ ਜਾਵੇਗਾ।
ਵੱਡੇ ਵਾਹਨਾਂ ਦੇ 210 ਦੀ ਥਾਂ ਤੇ 220 ਰੁਪਏ ਵਸੂਲੇ ਜਾਣਗੇ। ਜਿਸ ਕਾਰਨ ਹੁਣ ਪੰਜਾਬੀਆਂ ਦੇ ਸਿਰ ਤੇ ਹੋਰ ਜ਼ਿਆਦਾ ਬੋਝ ਵੱਧਣ ਵਾਲਾ ਹੈ , ਨਾਲ ਦੀ ਨਾਲ ਬਿਆਨ ਕਰਦੀਆ ਕਿ ਲੁਧਿਆਣਾ-ਜਗਰਾਓਂ ਮਾਰਗ ‘ਤੇ ਚੌਕੀਦਾਰ ਟੋਲ ਪਲਾਜ਼ਾ, ਲੁਧਿਆਣਾ ਸਾਊਥ ਸਿਟੀ-ਲਾਡੋਵਾਲ ਬਾਈਪਾਸ ਟੋਲ ਪਲਾਜ਼ਾ ਤੋਂ ਇਲਾਵਾ ਬਠਿੰਡਾ-ਚੰਡੀਗੜ੍ਹ ਮਾਰਗ ‘ਤੇ 5 ਬਠਿੰਡਾ-ਅੰਮ੍ਰਿਤਸਰ ਮਾਰਗ ‘ਤੇ 3
ਬਠਿੰਡਾ-ਮਲੋਟ ਮਾਰਗ ‘ਤੇ 1 ਟੋਲ ਪਲਾਜ਼ਾ ਸਣੇ ਹੋਰਨਾਂ ‘ਤੇ ਵਧੀਆਂ ਹੋਈਆਂ ਦਰਾਂ ਨਾਲ ਟੋਲ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ। ਇਹ ਕੀਮਤਾਂ 1 ਅਪ੍ਰੈਲ ਤੋਂ ਲਾਗੂ ਹੋ ਜਾਣਗੀਆਂ l ਜਿਸ ਕਾਰਨ ਲੋਕਾਂ ਤੇ ਇਸਦਾ ਭਾਰ ਹੋਰ ਵੱਧ ਜਾਵੇਗਾ l
Previous Postਮਾਲਕਣ ਦੇ ਕਤਲ ਦਾ ਰਾਜ ਖੋਲਿਆ ਘਰ ਚ ਰੱਖੇ ਤੋਤੇ ਨੇ, ਅਦਾਲਤ ਨੇ 2 ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
Next Postਕੁੜੀ ਦੀ ਦਰਦਨਾਕ ਕਹਾਣੀ , ਰੋਜ ਪੀਂਦੀ ਸੀ 3 ਲੀਟਰ ਪਾਣੀ, ਪਰ 14 ਮਹੀਨਿਆਂ ਤੋਂ ਨਹੀਂ ਆਇਆ ਪਿਸ਼ਾਬ