ਆਈ ਤਾਜਾ ਵੱਡੀ ਖਬਰ
ਵਿਸ਼ਵ ਭਰ ਵਿਚ ਵਧ ਰਹੀ ਗਰਮੀ ਨਾਲ ਲੋਕਾਂ ਵਿੱਚ ਹਾਹਾਕਾਰ ਮੱਚੀ ਹੋਈ ਹੈ। ਜਿੱਥੇ ਪਿਛਲੇ ਦਿਨੀਂ ਚੱਲੀ ਮੀਂਹ ਹਨੇਰੀ ਕਾਰਨ ਮੌਸਮ ਠੰਡਾ ਹੋ ਗਿਆ ਸੀ ਉਥੇ ਹੀ ਲਗਾਤਾਰ ਪੈ ਰਹੀ ਤੇਜ਼ ਧੁੱਪ ਨਾਲ ਮੌਸਮ ਫਿਰ ਤੋਂ ਕਾਫ਼ੀ ਗਰਮ ਹੋ ਗਿਆ ਹੈ। ਦਿਨੋਂ ਦਿਨ ਵੱਧਦੀ ਲੂਹ ਅਤੇ ਲੰਬੇ ਸਮੇਂ ਤੱਕ ਲਗਦੇ ਬਿਜਲੀ ਕੱ-ਟਾਂ ਨੇ ਲੋਕਾਂ ਦਾ ਬੁ-ਰਾ ਹਾਲ ਕਰ ਦਿੱਤਾ ਹੈ। ਜਿੱਥੇ ਰਾਤ ਨੂੰ ਮੌਸਮ ਥੋੜਾ ਠੰਢਾ ਹੋ ਜਾਂਦਾ ਹੈ ਉਥੇ ਹੀ ਵੱਧ ਦੇ ਦਿਨ ਨਾਲ ਮੌਸਮ ਦੀ ਗਰਮਾਹਟ ਵੀ ਵੱਧਦੀ ਰਹਿੰਦੀ ਹੈ। ਪੰਜਾਬ ਦੇ ਕਈ ਹਿੱਸਿਆਂ ਵਿੱਚ ਕਿਤੇ ਬਹੁਤ ਜ਼ਿਆਦਾ ਭਾਰੀ ਮੀਂਹ-ਹਨੇਰੀ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਅਤੇ ਉਥੇ ਹੀ ਦੂਜੇ ਪਾਸੇ ਸੋਕਾ ਪਿਆ ਰਹਿੰਦਾ ਹੈ। ਪੰਜਾਬ ਦੇ ਮੌਸਮ ਵਿੱਚ ਆਈ ਤਬਦੀਲੀ ਨੂੰ ਲੈ ਕੇ ਇਕ ਵੱਡੀ ਤਾਜਾ ਜਾਣਕਾਰੀ ਸਾਹਮਣੇ ਆ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਵਿੱਚ ਅੱਜ ਮੀਂਹ ਦੇ ਪੈਣ ਨਾਲ ਮੌਸਮ ਕਾਫੀ ਠੰਡਾ ਅਤੇ ਸੁਹਾਵਨਾ ਹੋਇਆ ਹੈ ਜਿਸ ਦੇ ਚਲਦਿਆਂ ਲਗਾਤਾਰ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਭਿ-ਆ-ਨ-ਕ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਕਈ ਖੇਤਰਾਂ ਵਿੱਚ ਆਉਣ ਵਾਲੇ 24 ਘੰਟਿਆਂ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਅੱਜ ਸਵੇਰੇ ਅਚਾਨਕ 10 ਵਜੇ ਦੇ ਕਰੀਬ ਕਾਲੀਆਂ ਘਟਾਵਾਂ ਛਾਉਣ ਨਾਲ ਕਾਫੀ ਤੇਜ਼ ਅਤੇ ਧੂੜ ਭਰੀਆਂ ਹਨੇਰੀਆਂ ਚੱਲੀਆਂ ਜਿਸ ਨਾਲ ਆਮ ਜਨਜੀਵਨ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਸੀ। ਹਨ੍ਹੇਰੀਆਂ ਦੇ ਨਾਲ ਹੀ ਕਾਫ਼ੀ ਭਾਰੀ ਮਾਤਰਾ ਵਿੱਚ ਮੀਂਹ ਦੇ ਆਉਣ ਨਾਲ ਲੋਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਵੇਲੇ ਕਿਸਾਨਾਂ ਵੱਲੋਂ ਵੀ ਝੋਨੇ ਦੀ ਬਿਜਾਈ ਕੀਤੀ ਜਾ ਰਹੀ ਹੈ ਜਿਸ ਲਈ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਅਤੇ ਇਹ ਮੀਂਹ ਉਹਨਾ ਦੀ ਫਸਲ ਲਈ ਵੀ ਲਾਹੇਵੰਦ ਸਾਬਿਤ ਹੋ ਰਿਹਾ ਹੈ ਨਾਲ ਹੀ ਲੋਕਾਂ ਨੂੰ ਲਗ ਰਹੇ ਲੰਬੇ ਬਿਜਲੀ ਕੱਟਾਂ ਤੋਂ ਵੀ ਸਕੂਨ ਮਿਲ ਰਿਹਾ ਹੈ।
ਲੁਧਿਆਣਾ ਵਿੱਚ ਵੀ 29 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਜੋ ਕਿ ਮੀਂਹ ਤੋਂ ਬਾਅਦ ਕਾਫੀ ਘੱਟ ਗਿਆ ਸੀ। ਇਸ ਮੀਂਹ ਦੇ ਪੈਣ ਨਾਲ ਸੂਬੇ ਦੇ ਕਈ ਇਲਾਕਿਆਂ ਦੇ ਤਾਪਮਾਨ ਵਿਚ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ।
Previous Postਹੁਣੇ ਹੁਣੇ ਪੰਜਾਬ ਦੇ ਸਾਬਕਾ ਮੰਤਰੀ ਦੀ ਹੋਈ ਅਚਾਨਕ ਮੌਤ , ਛਾਈ ਸੋਗ ਦੀ ਲਹਿਰ
Next Postਹੁਣੇ ਹੁਣੇ ਕਨੇਡਾ ਚ 5 ਜੁਲਾਈ ਰਾਤ 12 ਵਜੇ ਤੋਂ ਲਈ ਹੋ ਗਿਆ ਹੁਣ ਅਚਾਨਕ ਇਹ ਐਲਾਨ